ਸਿੰਘੂ ਬਾਰਡਰ ਪਹੁੰਚੇ ਬੱਬੂ ਮਾਨ ਨੇ ਕਿਸਾਨਾਂ ’ਚ ਭਰਿਆ ਜੋਸ਼, PM ਮੋਦੀ ਨੂੰ ਵੀ ਨਿਸ਼ਾਨੇ ’ਤੇ ਲਿਆ
Published : Nov 4, 2021, 4:46 pm IST
Updated : Nov 4, 2021, 4:46 pm IST
SHARE ARTICLE
Singer Babbu Maan Joins Farmers Protest At Singhu Border
Singer Babbu Maan Joins Farmers Protest At Singhu Border

ਅੱਜ ਦੀਵਾਲੀ ਅਤੇ ਬੰਦੀ ਥੋੜ ਦਿਵਸ ਮੌਕੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਪਹੁੰਚੇ।

ਨਵੀਂ ਦਿੱਲੀ: ਸਿੰਘੂ ਬਾਰਡਰ 'ਤੇ ਤਿੰਨ  ਖੇਤੀ ਕਾਨੂੰਨਾਂ ਖਿਲਾਫ ਪਿਛਲੇ ਕਰੀਬ ਇਕ ਸਾਲ ਤੋਂ ਅੰਦੋਲਨ ਜਾਰੀ ਹੈ। ਇਸ ਦੌਰਾਨ ਅੱਜ ਦੀਵਾਲੀ ਅਤੇ ਬੰਦੀ ਥੋੜ ਦਿਵਸ ਮੌਕੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਪਹੁੰਚੇ। ਇਸ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਪ੍ਰਧਾਨ ਮੰਤਰੀ ਟੈਕਸੀ ਵਿਚ ਗਏ ਸਨ।

Babbu Maan At Singhu BorderBabbu Maan At Singhu Border

ਉਹਨਾਂ ਕਿਹਾ ਕਿ ਪੀਐਮ ਮੋਦੀ ਇੱਥੇ ਵੀ ਟੈਕਸੀ ਵਿਚ ਹੀ ਆਉਣਗੇ, ਚਾਹੇ ਉਹ ਇਕੱਲੇ ਹੀ ਇੱਥੇ ਆਉਣ, ਕਿਸਾਨ ਉਹਨਾਂ ਨੂੰ ਲੰਗਰ ਛਕਾਉਣਗੇ। ਬੱਬੂ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਾੜ੍ਹੀ ਤਾਂ ਰੱਖ ਲਈ ਹੈ, ਹੁਣ ਅਸੀਂ ਉਹਨਾਂ ਦੇ ਪੱਗ ਵੀ ਬੰਨ੍ਹਾ ਦਿਆਂਗੇ।ਬੱਬੂ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਰੀਬ 700 ਕਿਸਾਨ ਸ਼ਹੀਦ ਹੋਏ ਪਰ ਨੈਸ਼ਨਲ ਮੀਡੀਆ ਨੇ ਇਸ ਦੀ ਕੋਈ ਖ਼ਬਰ ਨਹੀਂ ਦਿਖਾਈ ਪਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਕੋਲੋਂ ਥੋੜੀ ਜਿਹੀ ਕੋਕੀਨ ਮਿਲੀ ਤਾਂ ਉਹ ਉਹਨਾਂ ਪਿੱਛੇ ਪਏ ਰਹੇ।

Singer Babbu Maan Joins Farmers Protest At Singhu BorderSinger Babbu Maan Joins Farmers Protest At Singhu Border

ਬੱਬੂ ਮਾਨ ਨੇ ਕਿਹਾ ਕਿ ਕਿਸਾਨ ਖੁਦ ਤਾਂ ਫਸਲ ਬੀਜ ਕੇ ਖਾ ਲੈਣਗੇ ਪਰ ਮਸਲਾਂ ਸ਼ਹਿਰਾਂ ਵਿਚ ਬੈਠੇ ਛੋਟੇ ਦੁਕਾਨਦਾਰਾਂ ਦਾ ਹੈ, ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕਿਸਾਨ ਅੰਦੋਲਨ ਤੋਂ ਨਵੀਂ ਸੇਧ ਮਿਲੀ ਹੈ ਕਿ ਅਸੀਂ ਖੁਦ ਲੜ ਸਕਦੇ ਹਾਂ। ਪੰਜਾਬੀ ਸਿੰਗਰ ਨੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਪੱਕੀ ਹੈ, ਬਸ ਇਸ ’ਤੇ ਮੋਹਰ ਲੱਗਣੀ ਬਾਕੀ ਹੈ।

babbu maanBabbu Maan 

ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਬੱਬੂ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਇਸ ਵਾਰ ਉਹਨਾਂ ਦੇ ਪੈਰ ਨਹੀਂ ਲੱਗੇ। ਉਹਨਾਂ ਕਿਹਾ ਪੰਜਾਬ ਵਿਚ ਨਾ ਕਦੇ ਭਾਜਪਾ ਆਈ ਤੇ ਨਾ ਹੀ ਆਉਣ ਵਾਲੀਆਂ ਪੀੜੀਆਂ ਇਸ ਦੇ ਪੈਰ ਲੱਗਣ ਦੇਣਗੀਆਂ। ਉਹਨਾਂ ਕਿਹਾ ਸਰਕਾਰ ਹਾਰੀ ਹੋਈ ਹੈ ਪਰ ਅਪਣੀ ਜ਼ਿੱਦ ਨਹੀਂ ਛੱਡ ਰਹੀ ਹੈ। ਇਤਿਹਾਸ ਗਵਾਹ ਹੈ ਕਿ ਹੰਕਾਰੀ ਲੋਕਾਂ ਦਾ ਵਜੂਦ ਹਮੇਸ਼ਾਂ ਟੁੱਟਦਾ ਹੈ। ਬੱਬੂ ਮਾਨ ਨੇ ਸਾਰਿਆਂ ਨੂੰ ਇਕਜੁੱਟ ਹੋਣ ਅਤੇ ਏਕਤਾ ਵਿਚ ਰਹਿਣ ਦੀ ਅਪੀਲ ਕੀਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement