
ਅੰਡੇਮਾਨ ਨਿਕੋਬਾਰ ਦੀਪ ਸਮੂਹ ਦਾ ਥਾਣਾ ਪਹਿਲੇ ਨੰਬਰ ਉੱਤੇ
ਨਵੀਂ ਦਿੱਲੀ :ਗ੍ਰਹਿ ਮੰਤਰਾਲੇ ਨੇ ਦੇਸ਼ ਦੇ 10 ਟੋਪ ਪੁਲਿਸ ਥਾਣਿਆ ਦੀ ਸੂਚੀ ਜਾਰੀ ਕੀਤੀ ਹੈ। ਲਗਾਤਾਰ ਅਪਰਾਧ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੇ ਸੂਬੇ ਯੂਪੀ ਅਤੇ ਬਿਹਾਰ ਦੇ ਕਿਸੇ ਵੀ ਪੁਲਿਸ ਥਾਣੇ ਦਾ ਨਾਮ ਇਸ ਲਿਸਟ ਵਿਚ ਸ਼ਾਮਲ ਨਹੀਂ ਹੈ।
file photo
ਦੇਸ਼ ਦੇ ਸੱਭ ਤੋਂ ਵਧੀਆਂ ਕੰਮ ਕਰਨ ਵਾਲੇ ਪੁਲਿਸ ਥਾਣਿਆਂ ਦੀ ਲਿਸਟ ਵਿਚੋਂ ਪਹਿਲੇ ਨੰਬਰ ਉੱਤੇ ਅਬੇਰਦੀਨ ਥਾਣਾ ਹੈ। ਇਹ ਥਾਣਾ ਅੰਡੇਮਾਨ ਨਿਕੋਬਾਰ ਦੀਪ ਸਮੂਹ ਸੂਬੇ ਵਿਚ ਆਉਂਦਾ ਹੈ।
file photo
ਸੂਬਿਆਂ ਦੇ ਹਿਸਾਬ ਨਾਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਬਾਅਦ ਦੂਜੇ ਸਥਾਨ ਉੱਤੇ ਗੁਜਰਾਤ,ਤੀਜੇ ਸਥਾਨ 'ਤੇ ਮੱਧ ਪ੍ਰਦੇਸ਼, ਚੌਥੇ ਸਥਾਨ 'ਤੇ ਤਾਮਿਨਲਾਡੂ, ਪੰਜਵੇ ਸਥਾਨ 'ਤੇ ਅਰੁਣਾਚਲ ਪ੍ਰਦੇਸ਼, ਛੇਵੇ ਸਥਾਨ 'ਤੇ ਦਿੱਲੀ, ਸੱਤਵੇ ਸਥਾਨ 'ਤੇ ਰਾਜਸਥਾਨ, ਅੱਠਵੇ ਸਥਾਨ 'ਤੇ ਤੇਲੰਗਾਨਾ, ਨੌਵੇ ਸਥਾਨ 'ਤੇ ਗੋਆ, ਅਤੇ ਦੱਸਵੇ ਸਥਾਨ ਤੇ ਮੱਧ ਪ੍ਰਦੇਸ਼ ਹੈ।
file photo
ਥਾਣਿਆਂ ਦੇ ਪ੍ਰਦਰਸ਼ਨ ਨੂੰ ਨਾਪਣ ਦੇ ਲਈ ਤਿੰਨ ਚੀਜ਼ਾਂ ਨੂੰ ਅਧਾਰ ਬਣਾਇਆ ਗਿਆ ਹੈ। ਪਹਿਲਾ ਜਾਇਦਾਦ ਅਪਰਾਧ,ਦੂਜਾ ਔਰਤਾਂ ਦੇ ਵਿਰੁੱਧ ਅਪਰਾਧ,ਤੀਜਾ ਸਮਾਜ ਵਿਚ ਦੱਬੇ ਕੂਚਲੇ ਵਰਗਾਂ ਵਿਰੁੱਧ ਹੋਣ ਵਾਲਾ ਅਪਰਾਧ ਹੈ। ਜਿਨ੍ਹਾਂ ਥਾਣਿਆ ਵਿਚ ਅਜਿਹੇ ਮਾਮਲੇ ਘੱਟ ਪਾਏ ਗਏ ਹਨ ਉਨ੍ਹਾਂ ਨੂੰ ਵਧੀਆਂ ਥਾਣੇ ਮੰਨਿਆ ਗਿਆ ਹੈ।ਦੱਸ ਦਈਏ ਕਿ ਪਿਛਲੇ ਇਕ ਹਫ਼ਤੇ ਵਿਚ ਔਰਤਾਂ ਦੇ ਨਾਲ ਰੇਪ ਅਤੇ ਹੱਤਿਆਂ ਦੇ ਲਗਾਤਾਰ ਕਈਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਪੁਲਿਸ ਥਾਣਿਆਂ ਦੀ ਰੈਂਕਿਗ ਕਈਂ ਸੂਬਿਆਂ ਵਿਚ ਵੱਧ ਰਹੇ ਅਪਰਾਧਾਂ ਦੀ ਪੋਲ ਖੋਲ੍ਹ ਰਹੀ ਹੈ।