ਦਿੱਲੀ ਸਰਕਾਰ ਮਹਾਨ ਨਾਟਕ ਰਾਹੀਂ ਬਾਬਾ ਸਾਹਿਬ ਦੇ ਸੰਘਰਸ਼ ਨੂੰ ਹਰ ਬੱਚੇ ਤੱਕ ਪਹੁੰਚਾਏਗੀ - ਕੇਜਰੀਵਾਲ
Published : Dec 6, 2021, 4:18 pm IST
Updated : Dec 6, 2021, 4:40 pm IST
SHARE ARTICLE
Arvind Kejriwal
Arvind Kejriwal

ਦੇਸ਼ ਦੇ ਲੋਕ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ, ਇਸ ਲਈ ਉਹਨਾਂ ਦੇ ਮਹਾਨ ਜੀਵਨ ਨੂੰ ਸ਼ਾਨਦਾਰ ਸੰਗੀਤਕ ਨਾਟਕ ਰਾਹੀਂ ਦਰਸਾਇਆ ਜਾਵੇਗਾ - ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਬਾਬਾ ਸਾਹਿਬ ਡਾ. ਅੰਬੇਡਕਰ ਦੀ 65ਵੀਂ ਬਰਸੀ ਮੌਕੇ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉਹਨਾਂ ਦੇ ਜੀਵਨ ਅਤੇ ਸੰਘਰਸ਼ਾਂ ਨੂੰ ਵਿਸ਼ਾਲ ਨਾਟਕ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਵੱਡਾ ਐਲਾਨ ਕੀਤਾ ਹੈ।  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਲੋਕ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਨਾ ਲੈ ਸਕਣ। ਇਸ ਲਈ ਉਹਨਾਂ ਦੇ ਮਹਾਨ ਜੀਵਨ ਨੂੰ ਸ਼ਾਨਦਾਰ ਸੰਗੀਤਕ ਨਾਟਕ ਰਾਹੀਂ ਦਰਸਾਇਆ ਜਾਵੇਗਾ।  ਬਾਬਾ ਸਾਹਿਬ ਦਾ ਇਹ ਸੁਪਨਾ ਸੀ ਕਿ ਦੇਸ਼ ਦੇ ਹਰ ਬੱਚੇ, ਗਰੀਬ ਅਤੇ ਦਲਿਤ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਮਿਲੇ। ਅੱਜ 75 ਸਾਲਾਂ ਬਾਅਦ ਵੀ ਉਹਨਾਂ ਨੂੰ ਚੰਗੀ ਸਿੱਖਿਆ ਨਹੀਂ ਮਿਲ ਸਕੀ। ਮੈਂ ਸਹੁੰ ਚੁੱਕੀ ਹੈ ਕਿ ਅਸੀਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗੇ। ਬਾਬਾ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

Arvind Kejriwal Arvind Kejriwal

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 5 ਜਨਵਰੀ, 2022 ਤੋਂ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਬਾਬਾ ਸਾਹਿਬ ਦੇ ਜੀਵਨ 'ਤੇ ਆਧਾਰਿਤ ਸਾਨਦਾਰ ਨਾਟਕ ਸੁਰੂ ਹੋਵੇਗਾ ਅਤੇ ਇਸ ਦੇ 50 ਸੋਅ ਆਯੋਜਿਤ ਕੀਤੇ ਜਾਣਗੇ।  ਭਾਰਤ ਦੀ ਸਾਇਦ ਪਹਿਲੀ ਸਰਕਾਰ ਬਾਬਾ ਸਾਹਿਬ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਦਾ ਅਜਿਹਾ ਉਪਰਾਲਾ ਕਰ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ''ਬਾਬਾ ਸਾਹਿਬ ਦਾ ਸੁਪਨਾ ਸੀ, ਦੇਸ਼ ਦੇ ਹਰ ਬੱਚੇ, ਗਰੀਬ ਅਤੇ ਦਲਿਤ ਬੱਚਿਆਂ ਨੂੰ ਵੀ ਵਧੀਆ ਤੋਂ ਵਧੀਆ ਸਿੱਖਿਆ ਮਿਲੇ।  ਅੱਜ 75 ਸਾਲਾਂ ਬਾਅਦ ਵੀ ਅਸੀਂ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਸਕੇ।  ਮੈਂ ਸਹੁੰ ਚੁੱਕੀ ਹੈ ਕਿ ਅਸੀਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗੇ।  ਬਾਬਾ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

Arvind KejriwalArvind Kejriwal

ਬਾਬਾ ਸਾਹਿਬ ਸਾਰੀ ਉਮਰ ਦਲਿਤਾਂ ਅਤੇ ਮਜਲੂਮਾਂ ਲਈ ਲੜਦੇ ਰਹੇ, ਸੰਘਰਸ਼ ਕਰਦੇ ਰਹੇ - ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਅੱਜ ਬਾਬਾ ਸਾਹਿਬ ਡਾ. ਅੰਬੇਡਕਰ ਦੀ 65ਵੀਂ ਬਰਸੀ ਹੈ।  ਮੈਂ ਸਮਝਦਾ ਹਾਂ ਕਿ ਬਾਬਾ ਸਾਹਿਬ ਡਾ. ਅੰਬੇਡਕਰ ਭਾਰਤ ਦੇ ਮਹਾਨ ਪੁੱਤਰ ਸਨ।  ਉਹਨਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ।  ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਾਡੇ ਦੇਸ਼ ਨੂੰ ਦੁਨੀਆ ਦਾ ਸਰਵੋਤਮ ਸੰਵਿਧਾਨ ਦਿੱਤਾ ਸੀ।  ਬਾਬਾ ਸਾਹਿਬ ਸਾਰੀ ਉਮਰ ਦਲਿਤਾਂ ਅਤੇ ਮਜਲੂਮਾਂ ਲਈ ਲੜਦੇ ਰਹੇ, ਸੰਘਰਸ਼ ਕਰਦੇ ਰਹੇ।  ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਮੈਂ ਕਹਾਂ ਕਿ ਬਾਬਾ ਸਾਹਿਬ ਸਾਇਦ ਅੱਜ ਤੱਕ ਦੇ ਭਾਰਤ ਦੇ ਸਭ ਤੋਂ ਪੜੇ-ਲਿਖੇ ਨਾਗਰਿਕ ਸਨ।  ਮੈਨੂੰ ਨਹੀਂ ਪਤਾ ਕਿ ਕੋਈ ਹੋਰ ਭਾਰਤੀ ਨੇ ਇੰਨਾ ਪੜਿਆ ਹੋਵੇ।

Arvind KejriwalArvind Kejriwal

 ਬਾਬਾ ਸਾਹਿਬ ਨੇ 64 ਵਿਸਅਿਾਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ। ਇੱਕ ਮਾਸਟਰ ਡਿਗਰੀ ਹਾਸਲ ਕਰਨ ਲਈ ਨਾਨੀ ਚੇਤੇ ਆ ਜਾਂਦੀ ਹੈ।  ਇੱਕ  ਜਾਂ  ਕਰਨ ਵੇਲੇ ਨਾਨੀ ਚੇਤੇ ਆ ਜਾਂਦੀ ਹੈ।  ਉਹਨਾਂ ਨੇ ਦੋ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ ਸਨ, ਇੱਕ ਅਮਰੀਕਾ ਤੋਂ ਅਤੇ ਇੱਕ ਇੰਗਲੈਂਡ ਤੋਂ।  ਉਹ ਅਜਿਹੇ ਗਰੀਬ ਪਰਿਵਾਰ ਤੋਂ ਆਉਂਦੇ ਸੀ ਕਿ ਉਹਨਾਂ ਦੇ ਘਰ ਰੋਟੀ ਖਾਣ ਨੂੰ ਨਹੀਂ ਹੁੰਦੀ ਸੀ।  ਜਦੋਂ ਉਹ ਇੰਗਲੈਂਡ ਵਿਚ ਆਪਣੀ ਡਿਗਰੀ ਕਰ ਰਹੇ ਸੀ ਤਾਂ ਉਹਨਾਂ ਦੀ ਸਕਾਲਰਸਪਿ ਅੱਧ ਵਿਚਾਲੇ ਹੀ ਬੰਦ ਹੋ ਗਈ ਅਤੇ ਉਹਨਾਂ ਨੂੰ ਡਿਗਰੀ ਅੱਧ ਵਿਚਾਲੇ ਛੱਡ ਕੇ ਆਨਾ ਪਿਆ।  ਇਸ ਤੋਂ ਬਾਅਦ ਉਹਨਾਂ ਨੇ ਪੈਸਿਆਂ ਦਾ ਬੰਦੋਬਸਤ ਕਰ ਕੇ ਉਹ ਦੁਬਾਰਾ ਡਿਗਰੀ ਲੈਣ ਲਈ ਚੱਲੇ ਗਏ।  ਉਹ ਪੜਾਈ ਵੱਲ ਬਹੁਤ ਧਿਆਨ ਦਿੰਦੇ ਸੀ।

Arvind kejriwalArvind kejriwal

ਬਾਬਾ ਸਾਹਿਬ ਡਾ.ਅੰਬੇਦਕਰ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸਨ ਕੀਤਾ- ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨੀਂ ਦਿਨੀਂ ਉਹਨਾਂ ਵਿਦੇਸ਼ ਤੋਂ ਡਾਕਟਰੇਟ ਦੀਆਂ ਦੋ ਡਿਗਰੀਆਂ ਹਾਸਲ ਕੀਤੀਆਂ ਸਨ।  ਅੱਜ ਦੀ ਤਰੀਕ ਵਿੱਚ ਜੇਕਰ ਕੋਈ ਬੱਚਾ ਪੜਾਈ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਵਿਦੇਸ਼ ਵਿੱਚ ਪੜਾਈ ਲਈ ਜਾਣਾ ਕਿੰਨਾ ਔਖਾ ਹੈ।  ਉਨੀਂ ਦਿਨੀਂ ਅਜਿਹਾ ਵਿਅਕਤੀ, ਜਿਸ ਨੇ ਵਿਦੇਸ਼ ਤੋਂ ਡਾਕਟਰੇਟ ਦੀਆਂ ਦੋ ਡਿਗਰੀਆਂ ਲਈਆਂ ਸਨ।  ਉਸ ਸਮੇਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ।  ਉਹਨਾਂ ਨੌਂ ਭਾਸਾਵਾਂ ਜਾਣਦੇ ਸਨ।  ਉਹਨਾਂ ਕਿਤਾਬਾਂ ਦੇ ਬਹੁਤ ਸੌਕੀਨ ਸਨ ਅਤੇ ਇੱਕ ਨਿੱਜੀ ਲਾਇਬ੍ਰੇਰੀ ਸੀ।  ਜਿਸ ਵਿਚ 50 ਹਜਾਰ ਪੁਸਤਕਾਂ ਸਨ ਅਤੇ ਉਹਨਾਂ ਦੀ ਲਾਇਬ੍ਰੇਰੀ ਦਾ ਨਾਂ ਰਾਜਗੀਰ ਸੀ।  ਕਿਹਾ ਜਾਂਦਾ ਹੈ ਕਿ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ।  ਅੱਜ ਉਹ ਸਾਡੇ ਵਿਚਕਾਰ ਨਹੀਂ ਹੈ, ਲੇਕਿਨ ਭਾਰਤ ਹੀ, ਪੂਰੀ ਦੁਨੀਆ ਉਹਨਾਂ ਦਾ ਕਿੰਨਾ ਸਤਿਕਾਰ ਕਰਦੀ ਹੈ, ਤੁਸੀਂ ਇਸ ਗੱਲ ਤੋਂ ਅੰਦਾਜਾ ਲਗਾ ਸਕਦੇ ਹੋ ਕਿ ਅੱਜ ਲੰਡਨ ਦੇ ਅਜਾਇਬ ਘਰ ਵਿੱਚ ਕਾਰਲ ਮਾਰਕਸ ਦੇ ਕੋਲ ਉਹਨਾਂ ਦਾ ਪ੍ਰਤੀਮਾ ਲੱਗੀ ਹੋਈ ਹੈ।  ਉਹ ਅਜਿਹੇ ਮਹਾਨ ਭਾਰਤੀ ਵਿਦਵਾਨ ਸਨ, ਜਿਨਾਂ ਨੇ ਭਾਰਤ ਦਾ ਵਿਸਵ ਵਿੱਚ ਨਾਮ ਰੌਸਨ ਕੀਤਾ।

Dr. BR Ambedkar
Dr. BR Ambedkar

ਦਿੱਲੀ ਸਰਕਾਰ ਮਹਾਨ ਨਾਟਕ ਰਾਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ਾਂ ਨੂੰ ਹਰ ਬੱਚੇ ਤੱਕ ਪਹੁੰਚਾਏਗੀ - ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਆਜਾਦੀ ਦਾ 75ਵਾਂ ਸਾਲ ਮਨਾ ਰਹੇ ਹਾਂ।  ਇਸ ਮੌਕੇ ਮੈਂ ਇੱਕ ਵੱਡਾ ਐਲਾਨ ਕਰ ਰਿਹਾ ਹਾਂ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਲਈ ਦਿੱਲੀ ਸਰਕਾਰ ਉਹਨਾਂ ਦੇ ਜੀਵਨ 'ਤੇ ਇੱਕ ਬਹੁਤ ਹੀ ਸ਼ਾਨਦਾਰ ਨਾਟਕ ਤਿਆਰ ਕਰ ਰਹੀ ਹੈ।  ਇਹ ਨਾਟਕ ਬਹੁਤ ਵੱਡੇ ਪੱਧਰ 'ਤੇ ਤਿਆਰ ਕੀਤਾ ਜਾ ਰਿਹਾ ਹੈ।  ਇਹ ਸ਼ਾਨਦਾਰ ਨਾਟਕ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 5 ਜਨਵਰੀ ਤੋਂ ਦਿਖਾਇਆ ਜਾਵੇਗਾ।  ਇਹ ਸਾਰਾ ਨਾਟਕ ਉਹਨਾਂ ਦੇ ਜੀਵਨ ਅਤੇ ਵਿਚਾਰਾਂ 'ਤੇ ਆਧਾਰਿਤ ਹੋਵੇਗਾ।  ਇਸ ਨਾਟਕ ਦੇ ਨਿਰਦੇਸ਼ਨ, ਕਲਾ ਅਤੇ ਸਿਰਜਣਾ ਵਿੱਚ ਮਸ਼ਹੂਰ ਲੋਗ ਜੁੜੇ ਹੋਏ ਹਨ।  ਸਟੇਡੀਅਮ ਵਿੱਚ 100 ਫੁੱਟ ਦੀ ਸਟੇਜ ਬਣਾਈ ਗਈ ਹੈ।  

arvind kejriwal Arvind Kejriwal 

ਇਹ ਸ਼ਾਨਦਾਰ ਨਾਟਕ 5 ਜਨਵਰੀ 2022 ਤੋਂ ਸੁਰੂ ਹੋਵੇਗਾ ਅਤੇ ਇਸ ਦੇ 50 ਸੋਅ ਆਯੋਜਿਤ ਕੀਤੇ ਜਾਣਗੇ। ਕੋਈ ਵੀ ਇਸ ਨੂੰ ਦੇਖਣ ਲਈ ਆ ਸਕਦਾ ਹੈ, ਇਹ ਜਨਤਾ ਲਈ ਬਿਲਕੁਲ ਮੁਫਤ ਹੋਵੇਗਾ।  ਇਸ ਦਾ ਉਤਪਾਦਨ ਅੰਤਰਰਾਸਟਰੀ ਪੱਧਰ ਦਾ ਹੈ।  ਸਾਇਦ ਭਾਰਤ ਦੇਸ਼ ਦੀ ਪਹਿਲੀ ਸਰਕਾਰ ਹੈ, ਜੋ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਲਈ ਇਸ ਤਰਾਂ ਦਾ ਉਪਰਾਲਾ ਕਰ ਰਹੀ ਹੈ।  ਬਾਬਾ ਸਾਹਿਬ ਬਹੁਤ ਪੜੇ ਲਿਖੇ ਸਨ ਅਤੇ ਉਹ ਪੜਾਈ ਦੀ ਕੀਮਤ ਜਾਣਦੇ ਸਨ।  ਉਹਨਾਂ ਦਾ ਸੁਪਨਾ ਸੀ ਕਿ ਭਾਰਤ ਦਾ ਹਰ ਬੱਚਾ ਵਧੀਆ ਸਿੱਖਿਆ ਪ੍ਰਾਪਤ ਕਰੇ, ਭਾਵੇਂ ਉਹ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ।  ਮੈਂ ਸਹੁੰ ਚੁੱਕੀ ਹੈ ਕਿ ਮੈਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗਾ।  ਅੱਜ ਆਜਾਦੀ ਦੇ 70 ਸਾਲ ਹੋ ਗਏ ਹਨ।  ਪਰ ਅੱਜ ਤੱਕ ਸਾਡੇ ਦੇਸ਼ ਵਿੱਚ ਗਰੀਬਾਂ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ।  ਮੈਂ ਸਹੁੰ ਖਾਧੀ ਹੈ ਕਿ ਬਾਬਾ ਸਾਹਿਬ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement