
ਦੱਸਿਆ ਜਾ ਰਿਹਾ ਹੈ ਕਿ ਜਨ ਸਭਾ ਦੀ ਸ਼ੁਰੂਆਤ ਤੋਂ ਹੀ ਨੌਜਵਾਨ ਸਟੇਜ ਦੇ ਆਲੇ-ਦੁਆਲੇ ਘੁੰਮ ਰਿਹਾ ਸੀ।
ਕਾਸ਼ੀਪੁਰ: ਉੱਤਰਾਖੰਡ ਦੇ ਕਾਸ਼ੀਪੁਰ ਵਿਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਜਨ ਸਭਾ ਦੌਰਾਨ ਇਕ ਨੌਜਵਾਨ ਚਾਕੂ ਲੈ ਕੇ ਸਟੇਜ ਉੱਤੇ ਚੜ੍ਹ ਗਿਆ, ਇਸ ਦੌਰਾਨ ਉਸ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਾਏ। ਹਾਲਾਂਕਿ ਕਾਂਗਰਸੀ ਵਰਕਰਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਨ ਸਭਾ ਦੀ ਸ਼ੁਰੂਆਤ ਤੋਂ ਹੀ ਨੌਜਵਾਨ ਸਟੇਜ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਸਟੇਜ ਉੱਤੇ ਚੜ੍ਹੇ ਨੌਜਵਾਨ ਨੇ ਧਮਕੀ ਦਿੰਦਿਆਂ ਕਿਹਾ, "ਜੈ ਸ੍ਰੀ ਰਾਮ ਬੋਲੋ ਨਹੀਂ ਤਾਂ ਮਾਰ ਦੇਵਾਂਗਾ"। ਹਾਲਾਂਕਿ ਜਦੋਂ ਨੌਜਵਾਨ ਚਾਕੂ ਲੈ ਕੇ ਪ੍ਰੋਗਰਾਮ ਦੀ ਸਟੇਜ 'ਤੇ ਚੜ੍ਹਿਆ ਤਾਂ ਹਰੀਸ਼ ਰਾਵਤ ਉਥੋਂ ਹੇਠਾਂ ਉਤਰ ਚੁੱਕੇ ਸਨ। ਇਸ ਘਟਨਾ ਤੋਂ ਬਾਅਦ ਸਟੇਜ 'ਤੇ ਹਫੜਾ ਦਫੜੀ ਮਚ ਗਈ।
Mistake in security of former Uttarakhand CM Harish Rawat
ਇਸ ਤੋਂ ਬਾਅਦ ਕਾਂਗਰਸੀ ਆਗੂ ਪ੍ਰਭਾਤ ਸਾਹਨੀ ਨੇ ਹੋਰ ਵਰਕਰਾਂ ਨਾਲ ਮਿਲ ਕੇ ਨੌਜਵਾਨ ਨੂੰ ਫੜ ਲਿਆ ਅਤੇ ਚਾਕੂ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਮਗਰੋਂ ਵਰਕਰਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਕਾਂਗਰਸ ਦਾ ਦੋਸ਼ ਹੈ ਕਿ ਇਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ।