
ਪੁਲਿਸ ਨੇ ਸਮਾਚਾਰ ਏਜੰਸੀ ਨੂੰ ਦੱਸਿਆ, "ਲੜਕੀ ਦੇ ਮਾਪਿਆਂ ਨੇ ਇਸ ਸਬੰਧ ਵਿਚ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।"
ਕਾਸਰਗੋਡ: ਜ਼ਹਿਰੀਲੇ ਭੋਜਨ ਦੇ ਇੱਕ ਸ਼ੱਕੀ ਮਾਮਲੇ ਵਿਚ ਕੇਰਲ ’ਚ ਇੱਕ 20 ਸਾਲਾ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੜਕੀ ਦੀ ਮੌਤ ਕਥਿਤ ਤੌਰ 'ਤੇ ਇੱਕ ਸਥਾਨਕ ਹੋਟਲ ਤੋਂ ਆਰਡਰ ਕੀਤੀ ਗਈ ਬਿਰਯਾਨੀ 'ਕੁਝੀਮੰਥੀ' ਦਾ ਸੇਵਨ ਕਰਨ ਤੋਂ ਬਾਅਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪੇਰੁੰਬਲਾ ਦੀ ਰਹਿਣ ਵਾਲੀ ਅੰਜੂ ਸ਼੍ਰੀਪਾਰਵਤੀ ਨੇ ਕੁਜ਼ੀਮੰਥੀ ਦਾ ਸੇਵਨ ਕੀਤਾ ਸੀ, ਜਿਸ ਨੂੰ ਉਸ ਨੇ 31 ਦਸੰਬਰ ਨੂੰ ਕਾਸਰਗੋਡ ਸਥਿਤ ਰੋਮਾਂਸੀਆ ਨਾਂ ਦੇ ਰੈਸਟੋਰੈਂਟ ਤੋਂ ਆਨਲਾਈਨ ਆਰਡਰ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਦਾ ਇਲਾਜ ਚੱਲ ਰਿਹਾ ਸੀ।
ਇਹ ਵੀ ਪੜ੍ਹੋ: 18 ਮਹੀਨੇ ਦੇ ਬੱਚੇ ਦੇ ਅੰਗ ਦਾਨ ਨਾਲ ਦੋ ਜਣਿਆਂ ਨੂੰ ਮਿਲੀ ਨਵੀਂ ਜ਼ਿੰਦਗੀ
ਪੁਲਿਸ ਨੇ ਸਮਾਚਾਰ ਏਜੰਸੀ ਨੂੰ ਦੱਸਿਆ, "ਲੜਕੀ ਦੇ ਮਾਪਿਆਂ ਨੇ ਇਸ ਸਬੰਧ ਵਿਚ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।" ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਲੜਕੀ ਦਾ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਜਿੱਥੋਂ ਉਸ ਨੂੰ ਕਰਨਾਟਕ ਦੇ ਮੰਗਲੁਰੂ ਦੇ ਇੱਕ ਹੋਰ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Rishabh Pant Accident: ਰਿਸ਼ਭ ਪੰਤ ਦੇ ਗੋਡੇ ਦੀ ਹੋਈ ਸਰਜਰੀ, ਸਿਹਤ 'ਚ ਸੁਧਾਰ
ਇਸ ਦੌਰਾਨ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਰਜ ਨੇ ਦੱਸਿਆ ਕਿ ਫੂਡ ਸੇਫਟੀ ਕਮਿਸ਼ਨਰ ਨੂੰ ਘਟਨਾ ਸਬੰਧੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ (ਐੱਫ.ਐੱਸ.ਐੱਸ.ਏ.) ਤਹਿਤ ਜ਼ਹਿਰੀਲੇ ਭੋਜਨ ਦੇ ਦੋਸ਼ੀ ਹੋਟਲਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।