ਕੋਰੋਨਾ ਵਾਇਰਸ : ਚੀਨ ਤੋਂ ਵਾਪਸ ਲਿਆਏ ਸਾਰੇ ਭਾਰਤੀਆਂ ਦੀ ਆਈ ਰਿਪੋਰਟ
Published : Feb 7, 2020, 10:33 am IST
Updated : Feb 7, 2020, 10:33 am IST
SHARE ARTICLE
File Photo
File Photo

ਚੀਨ ਵਿਚ ਜਾਰੀ ਹੈ ਕੋਰੋਨਾ ਵਾਇਰਸ ਦਾ ਕਹਿਰ

ਨਵੀਂ ਦਿੱਲੀ : ਚੀਨ ਤੋਂ ਆਪਣੇ ਦੇਸ਼ ਵਾਪਸ ਲਿਆਏ ਗਏ ਸਾਰੇ ਭਾਰਤੀ ਨਾਗਰਿਕਾਂ ਦੇ ਸੈਂਪਲਾ ਦੀ ਰਿਪੋਰਟ ਆ ਗਈ ਹੈ ਇਹ ਰਿਪੋਰਟ ਭਾਰਤ  ਸਰਕਾਰ ਲਈ ਵੀ ਸੁੱਖ ਦਾ ਸਾਂਹ ਲੈਣ ਵਾਲੀ ਹੈ ਕਿਉਂਕਿ ਸਾਰੇ ਭਾਰਤੀਆਂ ਦੀ ਰਿਪੋਰਟ ਨੈਗਟੀਵ ਆਈ ਹੈ। ਉੱਧਰ ਦੂਜੇ ਪਾਸੇ ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।

Corona VirusFile Photo

ਜਾਣਕਾਰੀ ਅਨੁਸਾਰ ਚੀਨ ਦੇ ਵੁਹਾਨ ਸ਼ਹਿਰ ਤੋਂ ਲਿਆਏ ਗਏ 645 ਭਾਰਤੀਆਂ ਨੂੰ ਸੈਨਾ ਅਤੇ ਆਟੀਬੀਪੀ ਦੁਆਰਾ ਬਣਾਏ ਗਏ ਦਿੱਲੀ ਅਤੇ ਹਰਿਆਣਾ ਦੇ ਦੋ ਵੱਖ-ਵੱਖ ਕੈਂਪਾ ਵਿਚ ਰੱਖਿਆ ਗਿਆ ਸੀ। ਇਨ੍ਹਾਂ ਸਾਰੇ ਨਾਗਰਿਕਾਂ ਦੇ ਲਏ ਗਏ ਸੈਂਪਲਾ ਦੀ ਵੀਰਵਾਰ ਨੂੰ ਆਈ ਰਿਪੋਰਟ ਵਿਚ ਕੋਰੋਨਾ ਵਾਇਰਸ ਦਾ ਕੋਈ ਕਣ ਨਹੀਂ ਪਾਇਆ ਗਿਆ ਹੈ ਅਤੇ ਇਹ ਸਾਰੇ ਕੋਰੋਨਾ ਵਾਇਰਸ ਦਾ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

Corona VirusFile Photo

ਦੱਸ ਦਈਏ ਵੁਹਾਨ ਚੀਨ ਦਾ ਉਹੀ ਸ਼ਹਿਰ ਹੈ ਜਿੱਥੇ ਸੱਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਉੱਥੇ ਰਹਿੰਦੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਸ਼ਨਿੱਚਰਵਾਰ ਨੂੰ ਸਪੈਸ਼ਲ ਫਲਾਇਟ ਭੇਜੀ ਸੀ ਅਤੇ ਐਤਵਾਰ ਨੂੰ ਇਹ ਸਾਰੇ ਭਾਰਤੀ ਵਾਪਸ ਦੇਸ਼ ਪਰਤੇ ਸਨ।

Corona VirusFile Photoਸਿਹਤ ਵਿਭਾਗ ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਛੇ ਫਰਵਰੀ ਤੱਕ 1235 ਉਡਾਨਾਂ ਦੇ 1.38,750 ਯਾਤਰੀਆਂ ਦੇ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਹੈ ਪਰ ਹੁਣ ਤੱਕ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੇਵਲ ਕੇਰਲ ਵਿਚ ਹੀ 3 ਨਾਗਰਿਕਾਂ ਵਿਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।

Corona VirusFile Photo

ਦੂਜੇ ਪਾਸੇ ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ 636 ਪਹੁੰਚ ਗਈ ਹੈ ਅਤੇ 320 ਹਜ਼ਾਰ ਤੋਂ ਜਿਆਦਾ ਲੋਕਾਂ ਨੂੰ ਇਸ ਵਾਇਰਸ ਦੀ ਲਾਗ ਲੱਗ ਚੁੱਕੀ ਹੈ। ਚੀਨ ਵਿਚ ਮੈਡੀਕਲ ਸਹੂਲਤਾਂ ਦੀ ਕਮੀ ਕਾਰਨ ਮੌਤ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement