
ਰਿਜ਼ਰਵ ਬੈਂਕ ਨੇ ਮਾਰਚ ਤਿਮਾਹੀ 'ਚ ਅਨੁਮਾਨ ਵਧਾ ਕੇ 6.5 ਫ਼ੀ ਸਦੀ ਕੀਤਾ,ਦੁੱਧ ਅਤੇ ਦਾਲਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ
ਮੁੰਬਈ : ਰਿਜ਼ਰਵ ਬੈਂਕ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਅਤੇ ਦੁੱਧ ਤੇ ਦਾਲਾਂ ਦੀਆਂ ਕੀਮਤਾਂ ਚੜ੍ਹਨ ਦੀ ਸੰਭਾਵਨਾ ਨੂੰ ਵੇਖਦਿਆਂ ਚਾਲੂ ਵਿੱਤ ਵਰ੍ਹੇ ਦੀ ਆਖ਼ਰੀ ਤਿਮਾਹੀ ਵਿਚ ਪਰਚੂਨ ਮਹਿੰਗਾਈ ਦਾ ਅਨੁਮਾਨ ਵਧਾ ਕੇ 6.5 ਫ਼ੀ ਸਦੀ ਕੀਤਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਹਿੰਗਾਈ 'ਤੇ ਆਮ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ, ਕੱਚੇ ਤੇਲ ਦੀਆਂ ਕੀਮਤਾਂ ਅਤੇ ਸੇਵਾਵਾਂ ਦੀ ਲਾਗਤ ਜਿਹੇ ਕਈ ਕਾਰਨਾਂ ਦਾ ਅਸਰ ਪਵੇਗਾ।
File Photo
ਬੈਂਕ ਨੇ ਪਰਚੂਨ ਮਹਿੰਗਾਈ ਸਬੰਧੀ ਕਿਹਾ ਕਿ ਦਸੰਬਰ ਦੇ ਉੱਚ ਪੱਧਰ ਦੀ ਤੁਲਨਾ ਵਿਚ ਇਸ ਵਿਚ ਨਰਮੀ ਆਉਣ ਦਾ ਅਨੁਮਾਨ ਹੈ। ਨਵੀਂ ਫ਼ਸਲ ਕਾਰਨ ਪਿਆਜ਼ ਦੀਆਂ ਕੀਮਤਾਂ ਥੱਲੇ ਆਈਆਂ ਹਨ ਅਤੇ ਚੌਥੀ ਤਿਮਾਹੀ ਵਿਚ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਵਿਚ ਨਰਮੀ ਜ਼ਿਆਦਾ ਸਪੱਸ਼ਟ ਦਿਸੇਗੀ।
File Photo
ਕੇਂਦਰੀ ਬੈਂਕ ਨੇ ਇਕ ਪਾਸੇ ਪਛਮੀ ਏਸ਼ੀਆ ਦੇ ਭੂ-ਰਾਜਸੀ ਤਣਾਅ ਅਤੇ ਦੂਜੇ ਪਾਸੇ ਬੇਯਕੀਨੇ ਸੰਸਾਰ ਆਰਥਕ ਘਟਨਾਕ੍ਰਮ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਥਲ-ਪੁਥਲ ਰਹਿਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਬੈਂਕ ਨੇ ਕਿਹਾ ਕਿ ਹਾਲੀਆ ਮਹੀਨਿਆਂ ਵਿਚ ਸੇਵਾ ਲਾਗਤ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ।
File Photo
ਬੈਂਕ ਨੇ ਕਿਹਾ, 'ਇਨ੍ਹਾਂ ਕਾਰਨਾਂ ਨੂੰ ਧਿਆਨ ਵਿਚ ਰਖਦਿਆਂ 2020-21 ਵਿਚ ਉੱਤਰੀ ਪਛਮੀ ਮਾਨਸੂਨ ਦੇ ਆਮ ਰਹਿਣ ਦੇ ਅਨੁਮਾਨ ਨੂੰ ਵੇਖਦਿਆਂ ਪਰਚੂਨ ਮਹਿੰਗਾਈ ਦਾ ਅਨੁਮਾਨ ਵਧਾ ਕੇ 2019-20ਦੀ ਮਾਰਚ ਤਿਮਾਹੀ ਵਿਚ 6.5 ਫ਼ੀ ਸਦੀ, 2020-21 ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿਚ 5.4-5 ਫ਼ੀ ਸਦੀ ਅਤੇ 2020-21 ਦੀ ਤੀਜੀ ਤਿਮਾਹੀ ਵਿਚ 3.2 ਫ਼ੀ ਸਦੀ ਕੀਤਾ ਗਿਆ ਹੈ।' ਬੈਂਕ ਨੇ ਕਿਹਾ ਕਿ ਸਬਜ਼ੀਆਂ ਨੂੰ ਛੱਡ ਕੇ ਹੋਰ ਖਾਧ ਪਦਾਰਥਾਂ ਦੀ ਲਾਗਤ ਵਧਣ ਨਾਲ ਦੁੱਧ ਅਤੇ ਦਾਲਾਂ ਦੀਆਂ ਕੀਮਤਾਂ ਵਧਣ ਦਾ ਅਨੁਮਾਨ ਹੈ।