
ਮੈਸੂਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਭਾਰਤ ਵੱਲੋਂ ਕੀਤੇ ਹਵਾਈ ਹਮਲੇ ਦਾ ਮਕਸਦ ਸਿਰਫ਼ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਸੀ, ਜਿੱਥੇ ਅਤਿਵਾਦੀਆਂ...
ਮੈਸੂਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਭਾਰਤ ਵੱਲੋਂ ਕੀਤੇ ਹਵਾਈ ਹਮਲੇ ਦਾ ਮਕਸਦ ਸਿਰਫ਼ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਸੀ, ਜਿੱਥੇ ਅਤਿਵਾਦੀਆਂ ਨੂੰ ਸਿਖਲਾਈ ਦੇ ਕੇ ਭਾਰਤ ਭੇਜਿਆ ਜਾਂਦਾ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਹਵਾਈ ਫ਼ੌਜ ਵੱਲੋਂ ਕੀਤੀ ਏਅਰ ਸਟ੍ਰਾਈਕ ਕਿਸੇ ਦੇਸ਼ ਵਿਰੁੱਧ ਨਹੀਂ, ਸਗੋਂ ਇਸ ਦਾ ਨਿਸ਼ਾਨਾ ਅਤਿਵਾਦੀ ਸੰਗਠਨ ਸਨ।
Air Strikeਹਵਾਈ ਹਮਲਿਆਂ 'ਤੇ ਸਵਾਲ ਚੁੱਕਣ ਦੇ ਸਬੰਧ 'ਚ ਰੱਖਿਆ ਮੰਤਰੀ ਨੇ ਦਲੀਲ ਦਿੱਤੀ ਕਿ ਪਾਕਿ ਫ਼ੌਜ ਵੱਲੋਂ ਅਤਿਵਾਦੀ ਹਮਲਿਆਂ ਨੂੰ ਸਮਰਥਨ ਦਿੱਤਾ ਜਾਂਦਾ ਰਿਹਾ ਹੈ ਅਤੇ ਭਾਰਤ ਵਿਰੁੱਧ ਪਾਕਿਸਤਾਨ ਸਪਾਂਸਰ ਅਤਿਵਾਦ 1947 ਦੇ ਉਨ੍ਹਾਂ ਦਿਨਾਂ ਵਾਂਗ ਹਨ, ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨੰ ਅਤਿਵਾਦੀ ਹਮਲੇ ਦੇ ਸਬੂਤ ਦਿੱਤੇ ਜਾਂਦੇ ਹਨ ਤਾਂ ਉਹ ਦਾਅਵਾ ਕਰਦਾ ਹੈ ਕਿ ਇਹ ਸਹੀ ਨਹੀਂ ਹਨ।
ਰੱਖਿਆ ਮੰਤਰੀ ਦਾ ਜੰਮੂ ਦੌਰਾ ਰੱਦ : ਜੰਮੂ ਦੇ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ 'ਚ ਕੰਟਰੋਲ ਰੇਖਾ ਨੇੜੇ ਜੰਗਬੰਦੀ ਦੀ ਉਲੰਘਣਾ ਦੀ ਖ਼ਬਰ ਮਗਰੋਂ ਰੱਖਿਆ ਮੰਤਰੀ ਸੀਤਾਰਮਨ ਨੇ ਅੱਜ ਆਪਣਾ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਨੇ ਸਾਂਬਾ ਅਤੇ ਅਖਨੂਰ ਸੈਕਟਰਾਂ 'ਚ ਦੋ ਅਹਿਮ ਪੁਲਾਂ ਦਾ ਉਦਘਾਟਨ ਕਰਨਾ ਸੀ। ਇਸ ਖ਼ਬਰ ਮਗਰੋਂ ਰੱਖਿਆ ਮੰਤਰੀ ਦਾ ਦੌਰਾ ਰੱਦ ਕਰ ਦਿੱਤਾ ਗਿਆ।