
ਕਿਹਾ: ਮੇਰਾ ਇਹ ਕਦਮ ਉਹਨਾਂ ਸਾਰੇ ਬੱਚਿਆਂ ਲਈ ਸਬਕ ਹੈ ਜੋ ਆਪਣੇ ਮਾਤਾ-ਪਿਤਾ ਦੀ ਇੱਜ਼ਤ ਨਹੀਂ ਕਰਦੇ
ਲਖਨਊ: ਮੁਜ਼ੱਫਰਨਗਰ 'ਚ 80 ਸਾਲਾ ਬਜ਼ੁਰਗ ਨੇ ਆਪਣੇ ਪੁੱਤਰ ਅਤੇ ਨੂੰਹ ਤੋਂ ਤੰਗ ਆ ਕੇ ਵੱਡਾ ਕਦਮ ਚੁੱਕਿਆ। ਉਸ ਨੇ ਆਪਣੀ ਕਰੀਬ 5 ਕਰੋੜ ਦੀ ਜਾਇਦਾਦ ਯੂਪੀ ਦੀ ਰਾਜਪਾਲ ਆਨੰਦੀ ਬੇਨ ਪਟੇਲ ਦੇ ਨਾਂਅ ਕਰ ਦਿੱਤੀ। ਬਜ਼ੁਰਗ ਨੇ ਆਪਣੀ ਵਸੀਅਤ ਵਿਚ ਇਹ ਵੀ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਪੁੱਤਰ ਚਿਤਾ ਨੂੰ ਅੱਗ ਨਾ ਦੇਵੇ। ਜੇਕਰ ਕੋਈ ਹੋਰ ਚਾਹੇ ਤਾਂ ਉਹ ਉਸ ਦੀ ਲਾਸ਼ ਨੂੰ ਅੱਗ ਦੇ ਸਕਦਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਹੋਣਗੇ ਰੱਦ, ਅਜਨਾਲਾ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਵਾਈ
ਬਜ਼ੁਰਗ ਪਿਤਾ ਦਾ ਕਹਿਣਾ ਹੈ, ‘ਮੇਰਾ ਇਹ ਕਦਮ ਉਹਨਾਂ ਸਾਰੇ ਬੱਚਿਆਂ ਲਈ ਸਬਕ ਹੈ ਜੋ ਆਪਣੇ ਮਾਤਾ-ਪਿਤਾ ਦੀ ਇੱਜ਼ਤ ਨਹੀਂ ਕਰਦੇ। ਇਸ ਦੇ ਨਾਲ ਹੀ ਉਹਨਾਂ ਮਾਪਿਆਂ ਲਈ ਸੰਦੇਸ਼ ਹੈ, ਜੋ ਆਪਣੇ ਬੱਚਿਆਂ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰਦੇ ਰਹਿੰਦੇ ਹਨ’। 80 ਸਾਲਾ ਨੱਥੂ ਸਿੰਘ ਮੁਜ਼ੱਫਰਨਗਰ ਦੀ ਬੁਢਾਨਾ ਤਹਿਸੀਲ ਦੇ ਪਿੰਡ ਬਿਰਲ ਵਿਚ ਰਹਿੰਦਾ ਹੈ। ਉਸ ਦੀ ਪਤਨੀ ਦੀ 20 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਨੱਥੂ ਸਿੰਘ ਨੇ ਇਕੱਲੇ ਹੀ ਆਪਣੇ 2 ਪੁੱਤਰ ਅਤੇ 4 ਧੀਆਂ ਦਾ ਵਿਆਹ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਛੋਟਾ ਪੁੱਤਰ ਹਮੇਸ਼ਾ ਹੀ ਪਰਿਵਾਰ ਦੇ ਖਿਲਾਫ ਰਿਹਾ ਹੈ।
ਇਹ ਵੀ ਪੜ੍ਹੋ: ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ H3N2, ਮਾਹਿਰਾਂ ਤੋਂ ਜਾਣੋ ਬਚਾਅ ਦਾ ਤਰੀਕਾ
ਵਿਆਹ ਤੋਂ ਕੁਝ ਸਮਾਂ ਬਾਅਦ ਹੀ ਵੱਡੇ ਲੜਕੇ ਨੇ ਝਗੜੇ ਤੋਂ ਪਰੇਸ਼ਾਨ ਹੋ ਕੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਛੋਟਾ ਪੁੱਤਰ ਸਹਾਰਨਪੁਰ ਵਿਚ ਸਰਕਾਰੀ ਅਧਿਆਪਕ ਹੈ। ਉਹ ਵੀ ਦੋ ਸਾਲਾਂ ਬਾਅਦ ਸੇਵਾਮੁਕਤ ਹੋਣ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਨੱਥੂ ਸਿੰਘ ਆਪਣੇ ਲੜਕੇ ਕੋਲ ਰਹਿਣ ਲਈ ਸਹਾਰਨਪੁਰ ਗਿਆ ਸੀ। ਉੱਥੇ ਉਸ ਦੇ ਪੁੱਤ-ਨੂੰਹ ਨੇ ਉਸ ਨਾਲ ਬੁਰਾ ਸਲੂਕ ਕੀਤਾ।
ਇਹ ਵੀ ਪੜ੍ਹੋ: ਖੁਫੀਆ ਏਜੰਸੀਆਂ ਦੀ ਸਲਾਹ: ਫੌਜੀ ਅਤੇ ਉਹਨਾਂ ਦੇ ਪਰਿਵਾਰ ਚੀਨੀ ਫੋਨ ਨਾ ਵਰਤਣ
ਨੱਥੂ ਸਿੰਘ ਨੇ ਕਿਹਾ, “ਮੈਨੂੰ ਕਈ ਰਾਤਾਂ ਖੁੱਲ੍ਹੇ ਅਸਮਾਨ ਹੇਠ ਬਿਤਾਉਣ ਲਈ ਮਜਬੂਰ ਕੀਤਾ ਗਿਆ ਸੀ। ਮੇਰੀ ਨੂੰਹ ਨੇ ਮੇਰੀ ਬਿਲਕੁਲ ਇੱਜ਼ਤ ਨਹੀਂ ਕੀਤੀ। ਬੇਟਾ ਵੀ ਪਤਨੀ ਦਾ ਸਾਥ ਦਿੰਦਾ ਸੀ। ਉਹਨਾਂ ਨੇ ਠੰਢ ਦੇ ਮੌਸਮ ਵਿਚ ਮੈਨੂੰ ਬਾਹਰ ਕੱਢ ਦਿੱਤਾ। ਨੂੰਹ ਨੇ ਮੈਨੂੰ ਖਾਣ ਨੂੰ ਰੋਟੀ ਵੀ ਨਹੀਂ ਦਿੱਤੀ”। ਉਹਨਾਂ ਕਿਹਾ, “ਮੇਰਾ ਬੇਟਾ ਆਪਣੇ ਦੋਸਤਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਦਾ ਸੀ। ਮੇਰੇ ਕੋਲੋਂ ਘਰ ਦੇ ਕੰਮ ਕਰਵਾਉਂਦਾ ਸੀ। ਉਸ ਤੋਂ ਬਾਅਦ ਮੈਨੂੰ ਖਾਣ ਲਈ ਬਚਿਆ ਹੋਇਆ ਖਾਣਾ ਦਿੱਤਾ ਗਿਆ”। ਨੱਥੂ ਸਿੰਘ ਨੇ ਕਿਹਾ, ''ਕਈ ਵਾਰ ਬੇਟੇ ਅਤੇ ਨੂੰਹ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਪਰ ਕਿਸੇ ਤਰ੍ਹਾਂ ਮੈਂ ਬਚ ਗਿਆ”
ਇਹ ਵੀ ਪੜ੍ਹੋ: ਮਿਸਾਲ: ਮੁਸਲਿਮ ਜੋੜੇ ਨੇ ਹਿੰਦੂ ਮੰਦਿਰ ’ਚ ਕਰਵਾਇਆ ਨਿਕਾਹ, ਦੋਵੇਂ ਭਾਈਚਾਰਿਆਂ ਦੇ ਲੋਕਾਂ ਨੇ ਦਿੱਤਾ ਅਸ਼ੀਰਵਾਦ
ਬਜ਼ੁਰਗ ਨੇ ਦੱਸਿਆ ਕਿ ਉਸ ਨੇ ਆਪਣਾ ਘਰ ਛੱਡ ਦਿੱਤਾ ਅਤੇ ਆਪਣਾ ਸਾਰਾ ਸਮਾਨ ਲੈ ਕੇ ਇਕ ਬਿਰਧ ਆਸ਼ਰਮ ਵਿਚ ਆ ਗਿਆ। ਇਸ ਤੋਂ ਬਾਅਦ 4 ਮਾਰਚ ਨੂੰ ਉਸ ਨੇ ਤਹਿਸੀਲ ਜਾ ਕੇ ਆਪਣੀ ਜਾਇਦਾਦ ਦੀ ਵਸੀਅਤ ਕੀਤੀ। ਜਿਸ ਵਿਚ ਸਭ ਕੁਝ ਰਾਜਪਾਲ ਆਨੰਦੀ ਬੇਨ ਪਟੇਲ ਦੇ ਨਾਂਅ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਸਾਰੀ ਜਾਇਦਾਦ ਰਾਜਪਾਲ ਨੂੰ ਸੌਂਪ ਦਿੱਤੀ ਹੈ ਤਾਂ ਜੋ ਉਹ ਕਿਸੇ ਵੀ ਲੋੜਵੰਦ ਦੀ ਮਦਦ ਕਰ ਸਕੇ।