Rajnath Singh News: ਭਾਰਤ ’ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਮੂੰਹਤੋੜ ਜਵਾਬ ਦੇਣ ਲਈ ਤਿਆਰ ਹਨ ਹਥਿਆਰਬੰਦ ਬਲ : ਰਾਜਨਾਥ ਸਿੰਘ
Published : Mar 7, 2024, 9:49 pm IST
Updated : Mar 7, 2024, 9:49 pm IST
SHARE ARTICLE
Armed forces ready to give befitting reply if anyone casts evil eye on India: Rajnath Singh
Armed forces ready to give befitting reply if anyone casts evil eye on India: Rajnath Singh

ਕਿਹਾ, ਅੱਜ ਭਾਰਤ ਦੀ ਰਖਿਆ ਪ੍ਰਣਾਲੀ ਪਹਿਲਾਂ ਨਾਲੋਂ ਵਧੇਰੇ ਮਜਬੂਤ ਹੈ

Rajnath Singh News:  ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਕੋਈ ਭਾਰਤ ’ਤੇ ਬੁਰੀ ਨਜ਼ਰ ਰਖੇਗਾ ਤਾਂ ਹਥਿਆਰਬੰਦ ਬਲ ਪੂਰੀ ਤਰ੍ਹਾਂ ਲੈਸ, ਸਮਰੱਥ ਅਤੇ ਢੁਕਵਾਂ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਦਾ ਇਹ ਬਿਆਨ ਪੂਰਬੀ ਲੱਦਾਖ਼ ਵਿਚ ਚੀਨ ਨਾਲ ਕਰੀਬ ਚਾਰ ਸਾਲਾਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਅਤੇ ਹਿੰਦ ਮਹਾਸਾਗਰ ਵਿਚ ਚੀਨੀ ਫ਼ੌਜ ਦੇ ਦਾਖ਼ਲੇ ਨੂੰ ਲੈ ਕੇ ਚਿੰਤਾਵਾਂ ਦੇ ਪਿਛੋਕੜ ਵਿਚ ਆਇਆ ਹੈ।

ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰਖਿਆ ਪ੍ਰਣਾਲੀ ਲੋਕਾਂ ਦੇ ਦਿ੍ਰਸ਼ਟੀਕੋਣ ਅਨੁਸਾਰ ਸਰਕਾਰ ਦੁਆਰਾ “ਨਵੀਂ ਊਰਜਾ ਤੋਂ ਪੇ੍ਰਤਿਤ ਹੈ ਅਤੇ ਨਤੀਜੇ ਵਜੋਂ ਭਾਰਤ ਇਕ ਮਜਬੂਤ ਤੇ ਸਵੈ-ਨਿਰਭਰ ਫ਼ੌਜ ਦੇ ਨਾਲ ਵਿਸ਼ਵ ਪੱਧਰ ’ਤੇ ਇਕ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਉਭਰਿਆ ਹੈ।

ਇਥੇ ਆਯੋਜਤ ‘ਰਖਿਆ ਸੰਮੇਲਨ’ ਵਿਚ ਬੋਲਦਿਆਂ, ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਰਖਿਆ ਪ੍ਰਣਾਲੀ ਅੱਜ ਪਹਿਲਾਂ ਨਾਲੋਂ ਵਧੇਰੇ ਮਜਬੂਤ ਹੈ ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਨੂੰ “ਭਾਰਤੀ ਦੀ ਭਾਵਨਾ’’ ਨਾਲ ਮਜਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਇਸ ਨਜ਼ਰੀਏ ਨੂੰ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਵਿਚ ਵੱਡਾ ਫ਼ਰਕ ਦਸਿਆ ਅਤੇ ਕਿਹਾ ਕਿ ਮੌਜੂਦਾ ਸਰਕਾਰ ਭਾਰਤ ਦੇ ਲੋਕਾਂ ਦੀਆਂ ਸਮਰੱਥਾਵਾਂ ਵਿਚ ਪੂਰਾ ਵਿਸ਼ਵਾਸ ਰਖਦੀ ਹੈ, ਜਦੋਂ ਕਿ ਪਹਿਲਾਂ ਸੱਤਾ ਵਿਚ ਰਹਿਣ ਵਾਲੇ ਲੋਕ ਉਨ੍ਹਾਂ ਦੀ ਸਮਰੱਥਾ ਨੂੰ ਲੈ ਕੇ ਕੱੁਝ ਸ਼ੱਕੀ ਸਨ। ਰਾਜਨਾਥ ਨੇ ਕਿਹਾ, “ਕੇਂਦਰ ਵਿਚ ਸ਼ਕਤੀਸ਼ਾਲੀ ਲੀਡਰਸ਼ਿਪ ਕਾਰਨ ਅੱਜ ਸਾਡੀਆਂ ਫ਼ੌਜਾਂ ਕੋਲ ਮਜਬੂਤ ਇੱਛਾ ਸ਼ਕਤੀ ਹੈ। ਅਸੀਂ ਜਵਾਨਾਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਲਗਾਤਾਰ ਕੰਮ ਕਰ ਰਹੇ ਹਾਂ।’’

ਰਾਜਥਾਨ ਨੇ ਰਖਿਆ ਨਿਰਮਾਣ ਵਿਚ ਸਵੈ-ਨਿਰਭਰਤਾ ਨੂੰ ਸਰਕਾਰ ਦੁਆਰਾ ਲਿਆਂਦੀ ਗਈ ਸਭ ਤੋਂ ਵੱਡੀ ਤਬਦੀਲੀ ਦਸਿਆ ਅਤੇ ਕਿਹਾ ਕਿ ਇਹ ਭਾਰਤ ਦੇ ਰਖਿਆ ਖੇਤਰ ਨੂੰ ਨਵਾਂ ਰੂਪ ਦੇ ਰਿਹਾ ਹੈ। ਉਨ੍ਹਾਂ ਰਖਿਆ ਖੇਤਰ ਵਿਚ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ ਰਖਿਆ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਉਪਾਵਾਂ ਨੂੰ ਵੀ ਉਜਾਗਰ ਕੀਤਾ, ਜਿਸ ਵਿਚ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਰਖਿਆ ਉਦਯੋਗਿਕ ਗਲਿਆਰਿਆਂ ਦੀ ਸਥਾਪਨਾ, ਘਰੇਲੂ ਉਦਯੋਗ ਲਈ ਪੂੰਜੀ ਖ਼ਰੀਦ ਬਜਟ ਦਾ 75 ਪ੍ਰਤੀਸ਼ਤ ਰਾਖਵਾਂ ਕਰਨਾ  ਅਤੇ ਆਰਡੀਨੈਂਸ ਫ਼ੈਕਟਰੀ ਬੋਰਡ ਦਾ ਨਿਗਮੀਕਰਨ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ, “ਸਾਲਾਨਾ ਰਖਿਆ ਉਤਪਾਦਨ, ਜੋ ਕਿ 2014 ਵਿਚ ਲਗਭਗ 40,000 ਕਰੋੜ ਰੁਪਏ ਸੀ, ਹੁਣ ਰਿਕਾਰਡ 1.10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।’’ ਉਨ੍ਹਾਂ ਕਿਹਾ ਕਿ ਨੌਂ-ਦਸ ਸਾਲ ਪਹਿਲਾਂ ਰਖਿਆ ਨਿਰਯਾਤ 1,000 ਕਰੋੜ ਰੁਪਏ ਸੀ, ਜੋ ਅੱਜ ਵਧ ਕੇ 16,000 ਕਰੋੜ ਰੁਪਏ ਹੋ ਗਿਆ ਹੈ। ਅਸੀਂ 2028-29 ਤਕ 50,000 ਕਰੋੜ ਰੁਪਏ ਦੇ ਨਿਰਯਾਤ ਨੂੰ ਹਾਸਲ ਕਰਨ ਦਾ ਟੀਚਾ ਰਖਿਆ ਹੈ।” 

(For more Punjabi news apart from Armed forces ready to give befitting reply if anyone casts evil eye on India: Rajnath Singh, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement