
ਚੇਨਈ, 10 ਜੁਲਾਈ: ਅਮਰੀਕਾ, ਜਾਪਾਨ ਅਤੇ ਭਾਰਤ ਦੀਆਂ ਸਮੁੰਦਰੀ ਫ਼ੌਜਾਂ ਨੇ ਅੱਜ ਮਾਲਾਬਾਰ ਸਮੁੰਦਰੀ ਫ਼ੌਜ ਅਭਿਆਸ-2017 ਸ਼ੁਰੂ ਕੀਤਾ।
ਚੇਨਈ, 10 ਜੁਲਾਈ: ਅਮਰੀਕਾ, ਜਾਪਾਨ ਅਤੇ ਭਾਰਤ ਦੀਆਂ ਸਮੁੰਦਰੀ ਫ਼ੌਜਾਂ ਨੇ ਅੱਜ ਮਾਲਾਬਾਰ ਸਮੁੰਦਰੀ ਫ਼ੌਜ ਅਭਿਆਸ-2017 ਸ਼ੁਰੂ ਕੀਤਾ। ਇਸ ਅਭਿਆਸ ਦਾ ਟੀਚਾ ਤਿੰਨ ਦੇਸ਼ਾਂ ਵਿਚਕਾਰ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਬੰਗਾਲ ਦੀ ਖਾੜੀ 'ਚ ਤਿੰਨੇ ਦੇਸ਼ਾਂ ਵਿਚਕਾਰ ਸਮੁੰਦਰੀ ਫ਼ੌਜ ਦੇ ਅਭਿਆਸ 'ਚ ਦੁਨੀਆਂ ਦੇ ਸੱਭ ਤੋਂ ਵੱਡੀ ਏਅਰਕਰਾਫ਼ਟ ਕੈਰੀਅਰ ਅਮਰੀਕੀ ਜਹਾਜ਼ ਨਿਮਿਤਜ਼ (ਸੀਵੀਐਨ68), ਮਿਜ਼ਾਈਲ ਕਰੂਜ਼ ਯੂ.ਐਸ.ਐਸ. ਪ੍ਰਿੰਸਟਨ (ਸੀਜੀ59), ਮਿਜ਼ਾਈਲ ਮਾਰਕ ਯੂ.ਐਸ.ਐਸ. ਹੋਵਾਰਡ (ਡੀਡੀਜੀ83), ਯੂ.ਐਸ.ਐਸ. ਸ਼ੂਪ (ਡੀਡੀਜੀ86) ਅਤੇ ਯੂ.ਐਸ.ਐਸ. ਕਿਡ (ਡੀਡੀਜੀ100), ਇਕ ਪੋਸੀਡਾਨ ਪੀ-8 ਜਹਾਜ਼ ਤੋਂ ਇਲਾਵਾ ਲਾਸ ਏਂਜਲਸ ਦਾ ਤੇਜ਼ੀ ਨਾਲ ਹਮਲਾ ਕਰਨ ਵਾਲੀ ਪਨਡੁੱਬੀ ਵੀ ਸ਼ਾਮਲ ਹੈ।
ਇਕ ਸਰਕਾਰੀ ਬਿਆਨ 'ਚ ਦਸਿਆ ਗਿਆ ਕਿ ਜਾਪਾਨੀ ਸਮੁੰਦਰੀ ਸਵੈਰਖਿਆ ਬਲ ਜਹਾਜ਼ ਜੇ.ਏ.ਐਸ. ਇਜ਼ੁਮਾ, ਜੇ.ਏ.ਐਸ. ਸਜਾਨਾਮੀ ਤੋਂ ਇਲਾਵਾ ਭਾਰਤੀ ਸਮੁੰਦਰੀ ਜਹਾਜ਼ ਜਲਸ਼ਰਵ ਅਤੇ ਆਈ. ਐਨ. ਐਸ. ਵਿਕਮਰਾਦਿਤਿਆ ਵੀ ਸਾਂਝੇ ਸਮੁੰਦਰੀ ਫ਼ੌਜ ਅਭਿਆਸ 'ਚ ਹਿੱਸਾ ਲੈਣਗੇ। ਅਭਿਆਸ ਦੇ 21ਵੇਂ ਇਜਲਾਸ 'ਚ ਸਮੁੰਦਰੀ ਕੰਢੇ 'ਤੇ ਅਤੇ ਸਮੁੰਦਰੀ 'ਚ ਅਭਿਆਸ ਕੀਤਾ ਜਾਵੇਗਾ। ਇਸ 'ਚ ਸਮੂਹ ਅਭਿਆਨ, ਸਮੁੰਦਰੀ ਗਸ਼ਤ ਅਤੇ ਟੋਹੀ ਕਾਰਵਾਈ, ਸਤਹ ਅਤੇ ਪਨਡੁੱਬੀ ਰੋਧੀ ਜੰਗ ਦਾ ਅਭਿਆਸ ਕੀਤਾ ਜਾਵੇਗਾ।
ਮਾਲਾਬਾਰ ਅਭਿਆਸ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਸਿੱਕਿਮ 'ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਤਣਾਅ ਦਾ ਮਾਹੌਲ ਹੈ ਅਤੇ ਦਖਣੀ ਚੀਨ ਸਾਗਰ 'ਚ ਬੀਜਿੰਗ ਨੇ ਅਪਣੀ ਸਥਿਤੀ ਮਜ਼ਬੂਤ ਕੀਤੀ ਹੈ। ਅਮਰੀਕੀ ਨੇਵੀ ਕਮਾਂਡਰ ਰੀਅਰ ਐਡਮਿਰਲ ਵਿਲੀਅਮ ਡੀ. ਬੇਅਰਨ ਨੇ ਕਿਹਾ, ''ਚੀਨ ਨੂੰ ਸੰਦੇਸ਼ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਅਸੀ ਕੈਨੇਡਾ ਜਾਂ ਕੋਰੀਆ ਜਾਂ ਆਸਟਰੇਲੀਆ ਜਾਂ ਕਿਸੇ ਵੀ ਹੋਰ ਸਮੁੰਦਰੀ ਤਾਕਤ ਨੂੰ ਭੇਜ ਰਹੇ ਹਾਂ।'' ਇਹ ਸਾਂਝਾ ਅਭਿਆਸ ਤਿੰਨੇ ਦੇਸ਼ਾਂ ਵਲੋਂ ਸਮੁੰਦਰੀ ਚੁਨੌਤੀ ਦਾ ਸਾਹਮਣਾ ਕਰਨ ਦਾ ਪ੍ਰਦਰਸ਼ਨ ਹੈ। (ਪੀਟੀਆਈ)