‘Big Fall’ in Indian Stock Market: ਟਰੰਪ ਟੈਰਿਫ਼ ਕਾਰਨ ਭਾਰਤੀ ਸ਼ੇਅਰ ਬਾਜ਼ਾਰ ’ਚ ‘ਵੱਡੀ ਗਿਰਾਵਟ’

By : PARKASH

Published : Apr 7, 2025, 10:57 am IST
Updated : Apr 7, 2025, 10:57 am IST
SHARE ARTICLE
Trump Tariffs Cause ‘Big Fall’ in Indian Stock Market
Trump Tariffs Cause ‘Big Fall’ in Indian Stock Market

‘Big Fall’ in Indian Stock Market: ਖੁਲ੍ਹਦੇ ਹੀ ਡਿੱਗੇ ਸੈਂਸੈਕਸ ਤੇ ਨਿਫ਼ਟੀ, 3000 ਅੰਕ ਡਿੱਗਿਆ ਤਕ ਸੈਂਸੈਕਸ

ਟਾਟਾ ਮੋਟਰਜ਼ ਤੋਂ ਲੈ ਕੇ ਰਿਲਾਇੰਸ ਤੱਕ ਸਾਰਿਆਂ ਸ਼ੇਅਰ ਡਿੱਗੇ

‘Big Fall’ in Indian Stock Market: ਜਿਸ ਗੱਲ ਦਾ ਡਰ ਸੀ ਉਹੀ ਹੋਇਆ... ਹਾਂ, ਏਸ਼ੀਆਈ ਸਟਾਕ ਮਾਰਕੀਟਾਂ ’ਚ ਆਈ ਤੇਜ਼ ਗਿਰਾਵਟ ਦਾ ਪ੍ਰਭਾਵ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਸਟਾਕ ਮਾਰਕੀਟ ’ਤੇ ਵੀ ਦੇਖਿਆ ਗਿਆ ਅਤੇ ਦੋਵੇਂ ਸੂਚਕਾਂਕ ਸੈਂਸੈਕਸ ਅਤੇ ਨਿਫ਼ਟੀ ਖੁੱਲ੍ਹਦੇ ਹੀ ਡਿੱਗ ਗਏ। ਪ੍ਰੀ-ਓਪਨ ਮਾਰਕੀਟ ਵਿੱਚ ਹੀ, ਦੋਵੇਂ ਲਗਭਗ 5 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਨਾਲ ਵਪਾਰ ਕਰਦੇ ਦੇਖੇ ਗਏ। ਇਸ ਤੋਂ ਬਾਅਦ, ਜਦੋਂ ਬਾਜ਼ਾਰ ਖੁਲ੍ਹਿਆ ਤਾਂ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 3000 ਅੰਕਾਂ ਤੋਂ ਵੱਧ ਦੀ ਗਿਰਾਵਟ ਨਾਲ ਖੁੱਲ੍ਹਿਆ, ਜਦੋਂ ਕਿ ਦੂਜੇ ਪਾਸੇ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 1000 ਅੰਕਾਂ ਤੋਂ ਵੱਧ ਦੀ ਗਿਰਾਵਟ ਨਾਲ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਟਾਟਾ ਮੋਟਰਜ਼ ਤੋਂ ਲੈ ਕੇ ਰਿਲਾਇੰਸ ਤੱਕ, ਸ਼ੁਰੂਆਤੀ ਕਾਰੋਬਾਰ ਵਿੱਚ ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਆਈ।

ਖੁਲ੍ਹਦੇ ਹੀ ਡਿੱਗੇ ਸੈਂਸੈਕਸ ਤੇ ਨਿਫ਼ਟੀ 
ਸਟਾਕ ਮਾਰਕੀਟ ਵਿੱਚ ਕਾਰੋਬਾਰ ਦੀ ਸ਼ੁਰੂਆਤ ’ਚ ਬਾਂਬੇ ਸਟਾਕ ਐਕਸਚੇਂਜ(ਬੀਐਸਈ) ਸੈਂਸੈਕਸ ਅਪਣੇ ਪਿਛਲੇ ਬੰਦ 75,364.69 ਦੇ ਮੁਕਾਬਲੇ ਬੁਰੀ ਤਰ੍ਹਾਂ ਟੁੱਟ ਕੇ 71,449 ’ਤੇ ਖੁਲ੍ਹਿਆ, ਜਦੋਂ ਕਿ ਐਨਐਸਈ ਨਿਫ਼ਟੀ ਨੇ ਅਪਣੇ ਪਿਛਲੇ ਬੰਦ 22,904 ਦੇ ਮੁਕਾਬਲੇ ਡਿੱਗ ਕੇ 21758 ’ਤੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, ਦੋਵੇਂ ਸੂਚਕਾਂਕ ਥੋੜ੍ਹੇ ਸਮੇਂ ’ਚ ਹੋਰ ਡਿਗਦੇ ਚਲੇ ਗਏ, ਨਿਫਟੀ-50 ਜਿੱਥੇ 1000 ਅੰਕ ਡਿੱਗ ਕੇ 21,743 ’ਤੇ ਆ ਗਿਆ, ਤਾਂ ਸੈਂਸੈਕਸ 71,425 ਦੇ ਪੱਧਰ ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਰਿਲਾਇੰਸ ਤੋਂ ਟਾਟਾ ਤੱਕ ਦੇ ਸ਼ੇਅਰਾਂ ’ਚ ਗਿਰਾਵਟ
ਸ਼ੁਰੂਆਤੀ ਕਾਰੋਬਾਰ ਵਿੱਚ, ਬੀਐਸਈ ਲਾਰਜ-ਕੈਪ ਇੰਡੈਕਸ ਪੂਰੀ ਤਰ੍ਹਾਂ ਲਾਲ ਦਿਖਾਈ ਦਿੱਤਾ। ਸਾਰੀਆਂ 30 ਵੱਡੀਆਂ ਕੰਪਨੀਆਂ ਦੇ ਸਟਾਕ ਬੁਰੀ ਤਰ੍ਹਾਂ ਟੁੱਟ ਕੇ ਕਾਰੋਬਾਰ ਕਰ ਰਹੇ ਸਨ। ਇਸ ਦੌਰਾਨ, ਸਭ ਤੋਂ ਵੱਡੀ ਗਿਰਾਵਟ ਟਾਟਾ ਸਟੀਲ ਦੇ ਸ਼ੇਅਰ ਵਿੱਚ ਆਈ ਅਤੇ ਇਹ 10.43 ਪ੍ਰਤੀਸ਼ਤ ਡਿੱਗ ਕੇ 125.80 ਰੁਪਏ ’ਤੇ ਆ ਗਿਆ। ਇਸ ਤੋਂ ਇਲਾਵਾ, ਟਾਟਾ ਮੋਟਰਜ਼ ਸ਼ੇਅਰ (8.29%), ਇਨਫੋਸਿਸ ਸ਼ੇਅਰ (7.01%), ਟੈਕ ਮਹਿੰਦਰਾ ਸ਼ੇਅਰ (6.85%), ਐਲਟੀ ਸ਼ੇਅਰ (6.19%), ਐਚਸੀਐਲ ਟੈਕ ਸ਼ੇਅਰ (5.95%), ਅਡਾਨੀ ਪੋਰਟਸ ਸ਼ੇਅਰ (5.54%), ਟੀਸੀਐਸ ਸ਼ੇਅਰ (4.99%), ਰਿਲਾਇੰਸ ਸ਼ੇਅਰ (4.55%) ਅਤੇ ਐਨਟੀਪੀਸੀ ਸ਼ੇਅਰ (4.04%) ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ।

(For more news apart from Indian Stock Market Latest News, stay tuned to Rozana Spokesman)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement