
ਝਾਰਖੰਡ ਦੇ ਪਾਕੁੜ ਜ਼ਿਲ੍ਹੇ ਵਿਚ ਇਕ ਨਾਬਾਲਗ ਲੜਕੀ ਨਾਲ ਉਸ ਦੇ ਗੁਆਂਢੀ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਅਤੇ ਉਸ ਨੂੰ ਅੱਗ ...
ਪਾਕੁੜ (ਝਾਰਖੰਡ) : ਝਾਰਖੰਡ ਦੇ ਪਾਕੁੜ ਜ਼ਿਲ੍ਹੇ ਵਿਚ ਇਕ ਨਾਬਾਲਗ ਲੜਕੀ ਨਾਲ ਉਸ ਦੇ ਗੁਆਂਢੀ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਅਤੇ ਉਸ ਨੂੰ ਅੱਗ ਲਗਾ ਦਿਤੀ। ਘਟਨਾ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
minor girl gangraped jharkhand, one arrest
ਦਸ ਦਈਏ ਕਿ ਕੁੱਝ ਦਿਨ ਪਹਿਲਾਂ ਸੂਬੇ ਦੇ ਚਤਰਾ ਜ਼ਿਲ੍ਹੇ ਵਿਚ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ। ਉਥੇ ਵੀ ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਤੋਂ ਬਾਅਦ ਅੱਗ ਲਗਾ ਕੇ ਉਸ ਦੀ ਹੱਤਿਆ ਕਰ ਦਿਤੀ ਸੀ। ਇਸ ਮਾਮਲੇ ਵਿਚ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਅਤੇ ਕਲ ਰਾਤ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
minor girl gangraped jharkhand, one arrest
ਪਾਕੁੜ ਜ਼ਿਲ੍ਹੇ ਵਿਚ ਇਹ ਘਟਨਾ ਸ਼ੁਕਰਵਾਰ ਨੂੰ ਵਾਪਰੀ ਅਤੇ ਮਾਮਲਾ ਹੁਣ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੜਕੀ ਨੂੰ ਗੁਆਂਢੀ ਸੂਬੇ ਪੱਛਮ ਬੰਗਾਲ ਵਿਚ ਜੰਗੀਪੁਰ ਵਿਚ ਇਕ ਨਰਸਿੰਗ ਹੋਮ ਵਿਚ ਭਰਤੀ ਕਰਵਾਸ਼ੲਆ ਗਿਆ ਹੈ। ਉਹ 70 ਫ਼ੀ ਸਦ ਤਕ ਝੁਲਸ ਚੁੱਕੀ ਹੈ ਅਤੇ ਜ਼ਿੰਦਗੀ ਮੌਤ ਦੇ ਵਿਚਕਾਰ ਜੂਝ ਰਹੀ ਹੈ।
minor girl gangraped jharkhand, one arrest
ਪਾਕੁੜ ਸ਼ਹਿਰ ਥਾਣਾ ਦੇ ਇੰਚਾਰਜ ਇੰਦਰ ਸ਼ੇਖ਼ਰ ਝਾਅ ਨੇ ਦਸਿਆ ਕਿ ਦੋਸ਼ੀ ਲੜਕੀ ਦੇ ਘਰ ਵਿਚ ਉਦੋਂ ਦਾਖ਼ਲ ਹੋਇਆ ਜਦੋਂ ਉਹ ਘਰ ਵਿਚ ਇਕੱਲੀ ਸੀ। ਇਸ ਤੋਂ ਬਾਅਦ ਉਸ ਨੇ ਬਲਾਤਕਾਰ ਕੀਤਾ। ਪੀੜਤਾ ਨੇ ਜਦੋਂ ਕਿਹਾ ਕਿ ਉਹ ਇਸ ਘਟਨਾ ਬਾਰੇ ਅਪਣੇ ਮਾਪਿਆਂ ਨੂੰ ਦੱਸੇਗੀ ਤਾਂ ਉਸ ਨੇ ਅੱਗ ਲਗਾ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦਿਤੀ।