
ਸੰਯੁਕਤ ਰਾਸ਼ਟਰ ਦੀ ਇਕ ਸੰਸਥਾ ਅਨੁਸਾਰ ਮਾਰਚ ਅਤੇ ਦਸੰਬਰ ਵਿਚਕਾਰ ਦੇਸ਼ ਵਿਚ 20 ਮਿਲੀਅਨ ਤੋਂ ਵੱਧ ਬੱਚਿਆਂ ਦਾ ਜਨਮ ਹੋਣ ਦੀ ਉਮੀਦ ਹੈ
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਇਕ ਟਾਪ ਸੰਸਥਾ ਅਨੁਸਾਰ ਮਾਰਚ ਅਤੇ ਦਸੰਬਰ ਵਿਚਕਾਰ ਦੇਸ਼ ਵਿਚ 20 ਮਿਲੀਅਨ ਤੋਂ ਵੱਧ ਬੱਚਿਆਂ ਦਾ ਜਨਮ ਹੋਣ ਦੀ ਉਮੀਦ ਹੈ, ਕਿਉਂਕਿ ਕੋਰੋਨਾ ਵਾਇਰਸ ਨੂੰ ਮਾਰਚ ਵਿਚ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ 9 ਮਹੀਨਿਆਂ ਵਿਚ ਭਾਰਤ ਵਿਚ ਸਭ ਤੋਂ ਵੱਧ ਜਨਮ ਰਿਕਾਰਡ ਕਰਨ ਦਾ ਅਨੁਮਾਨ ਹੈ।
Photo
ਯੂਨੀਸੈਫ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿਚ ਮਹਾਮਾਰੀ ਦੌਰਾਨ ਗਰਭਵਤੀ ਔਰਤਾਂ ਅਤੇ ਪੈਦਾ ਹੋਏ ਬੱਚਿਆਂ ਨੂੰ ਤਣਾਅਪੂਰਣ ਸਿਹਤ ਪ੍ਰਣਾਲੀਆਂ ਅਤੇ ਸੇਵਾਵਾਂ ਵਿਚ ਰੁਕਾਵਟ ਦਾ ਖਤਰਾ ਸੀ। ਯੂਨੀਸੈਫ ਨੇ ਬੁੱਧਵਾਰ ਨੂੰ ਕਿਹਾ ਕਿ 10 ਮਈ ਨੂੰ ਮਨਾਏ ਜਾਣ ਵਾਲੇ ਮਾਂ ਦਿਵਸ ਤੋਂ ਪਹਿਲਾਂ ਕੋਵਿਡ-19 ਮਹਾਂਮਾਰੀ ਵਿਚ ਅਨੁਮਾਨਤ 116 ਮਿਲੀਅਨ ਬੱਚੇ ਪੈਦਾ ਹੋਣਗੇ।
Photo
ਕੋਵਿਡ-19 ਨੂੰ 11 ਮਾਰਚ ਨੂੰ ਮਹਾਮਾਰੀ ਦੇ ਰੂਪ ਵਿਚ ਮਾਨਤਾ ਦੇਣ ਤੋਂ 40 ਹਫ਼ਤਿਆਂ ਬਾਅਦ ਤੱਕ ਇਹਨਾਂ ਬੱਚਿਆਂ ਦਾ ਜਨਮ ਹੋਣ ਦਾ ਅਨੁਮਾਨ ਹੈ। ਮਹਾਮਾਰੀ ਐਨਾਲੇ ਜਾਣ ਤੋਂ ਬਾਅਦ ਦੇ 9 ਮਹੀਨਿਆਂ ਵਿਚ ਸਭ ਤੋਂ ਜ਼ਿਆਦਾ ਜਨਮ ਭਾਰਤ ਵਿਚ ਹੋਣ ਦੀ ਸੰਭਾਵਨਾ ਹੈ, ਜਿੱਥੇ 111 ਮਿਲੀਅਨ ਬੱਚਿਆਂ ਦਾ ਜਨਮ 11 ਮਾਰਚ ਅਤੇ 16 ਦਸੰਬਰ ਵਿਚਕਾਰ ਹੋਣ ਦੀ ਸੰਭਾਵਨਾ ਹੈ।
Photo
ਇਸ ਮਿਆਦ ਦੌਰਾਨ ਜਨਮ ਦੀ ਸਭ ਤੋਂ ਵੱਧ ਸੰਭਾਵਤ ਸੰਖਿਆ ਵਾਲੇ ਦੂਜੇ ਦੇਸ਼ ਹਨ ਚੀਨ (13.5 ਮਿਲੀਅਨ), ਨਾਈਜ਼ੀਰੀਆ (6.4 ਮਿਲੀਅਨ), ਪਾਕਿਸਤਾਨ (5 ਮਿਲੀਅਨ) ਅਤੇ ਇੰਡੋਨੇਸ਼ੀਆ (4 ਮਿਲੀਅਨ)।ਇਹ ਅਨੁਮਾਨ ਹੈ ਕਿ ਜਨਵਰੀ-ਦਸੰਬਰ 2020 ਦੀ ਮਿਆਦ ਦੌਰਾਨ ਭਾਰਤ ਵਿਚ 24.1 ਮਿਲੀਅਨ ਜਨਮ ਹੋਣਗੇ।
Photo
ਯੂਨੀਸੈਫ ਨੇ ਚੇਤਾਵਨੀ ਦਿੱਤੀ ਕਿ ਕੋਵਿਡ-19 ਰੋਕਥਾਮ ਦੇ ਉਪਾਅ ਜੀਵਨ ਰੱਖਿਅਕ ਸਿਹਤ ਸੇਵਾਵਾਂ ਵਿਚ ਰੁਕਾਵਟ ਪੈਦਾ ਕਰ ਸਕਦੇ ਹਨ, ਜਿਵੇਂ ਕਿ ਬੱਚਿਆਂ ਦੀ ਦੇਖਭਾਲ, ਲੱਖਾਂ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਖਤਰੇ ਵਿਚ ਪਾਉਣਾ ਆਦਿ। ਇੱਥੋਂ ਤੱਕ ਕਿ ਅਮੀਰ ਦੇਸ਼ ਵਿਚ ਇਸ ਸੰਕਟ ਤੋਂ ਪ੍ਰਭਾਵਿਤ ਹਨ।