
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਰੁਕਣ ਦਾ ਨਾਂਅ ਨਹੀਂ ਲੈ ਰਹੀ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਸ ਦੇ ਚਲਦਿਆਂ ਸੀਨੀਅਰ ਪੱਤਰਕਾਰ ਸ਼ੇਸ਼ ਨਰਾਇਣ ਸਿੰਘ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ਤੋਂ ਬਾਅਦ ਮੀਡੀਆ ਜਗਤ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੇਸ਼ ਨਰਾਇਣ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਗ੍ਰੇਟਰ ਨੋਇਡਾ ਦੇ ਜੀਆਈਐਮਐਸ ਹਸਪਤਾਲ ਵਿਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ।
Senior journalist Shesh Narain Singh passes away due to coronavirus
ਬੀਤੇ ਦਿਨ ਉਹਨਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਦੇ ਦੇਹਾਂਤ ’ਤੇ ਕਈ ਸੀਨੀਅਰ ਪੱਤਰਕਾਰਾਂ ਅਤੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਮੌਤ ’ਤੇ ਟਵੀਟ ਕੀਤਾ।
Tweet
ਪੀਐਮ ਮੋਦੀ ਨੇ ਲਿਖਿਆ, ‘ਸੀਨੀਅਰ ਪੱਤਰਕਾਰ ਸ਼ੇਸ਼ ਨਰਾਇਣ ਸਿੰਘ ਦਾ ਦੇਹਾਂਤ ਬੇਹੱਦ ਦੁਖਦਾਈ ਹੈ। ਪੱਤਰਕਾਰੀ ਜਗਤ ਵਿਚ ਉਹ ਹਮੇਸ਼ਾ ਆਪਣੇ ਮਹੱਤਵਪੂਰਣ ਯੋਗਦਾਨ ਲਈ ਜਾਣੇ ਜਾਣਗੇ। ਦੁੱਖ ਦੀ ਇਸ ਘੜੀ ਵਿਚ ਉਹਨਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ। ਓਮ ਸ਼ਾਂਤੀ’। ਇਸ ਤੋਂ ਇਲ਼ਾਵਾ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਉਹਨਾਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ।