
ਸਾਡੇ ਦੇਸ਼ 'ਚ ਆਮ ਤੌਰ ਤੇ ਆਟੋ ਮਰਦ ਹੀ ਚਲਾਉਂਦੇ ਹਨ ਪਰ ਵੱਡੇ ਸ਼ਹਿਰਾਂ ਵਿੱਚ ਮਹਿਲਾਵਾਂ ਵੀ ਆਟੋ ਚਲਾਉਂਦੀਆਂ ਦਿੱਖ ਜਾਂਦੀਆਂ ਹਨ।
ਨਵੀਂ ਦਿੱਲੀ : ਸਾਡੇ ਦੇਸ਼ 'ਚ ਆਮ ਤੌਰ ਤੇ ਆਟੋ ਮਰਦ ਹੀ ਚਲਾਉਂਦੇ ਹਨ ਪਰ ਵੱਡੇ ਸ਼ਹਿਰਾਂ ਵਿੱਚ ਮਹਿਲਾਵਾਂ ਵੀ ਆਟੋ ਚਲਾਉਂਦੀਆਂ ਦਿੱਖ ਜਾਂਦੀਆਂ ਹਨ। ਦਿੱਲੀ ਵਿੱਚ ਇੱਕ ਅਜਿਹੀ ਮਹਿਲਾ ਸੁਨੀਤਾ ਚੌਧਰੀ ਵੀ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਪਰ ਮੰਗਲਵਾਰ ਨੂੰ ਸੁਨੀਤਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਇੱਕ ਦੂਜੇ ਆਟੋ ਚਾਲਕ ਨੇ ਸੁਨੀਤਾ ਨੂੰ ਦਿਨ ਦਿਹਾੜੇ ਝਾਂਸਾ ਦੇ ਕੇ ਉਸ ਦੀ ਜੀਵਨ ਭਰ ਦੀ ਕਮਾਈ ਦੇ 30000 ਲੈ ਕੇ ਫਰਾਰ ਹੋ ਗਿਆ। ਦਿੱਲੀ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਸੁਨੀਤਾ ਚੌਧਰੀ ਨੂੰ ਆਪਣਾ 15 ਸਾਲ ਪੁਰਾਣਾ ਆਟੋ ਇਸ ਲਈ ਵੇਚਣਾ ਪੈ ਗਿਆ ਕਿਉਂਕਿ ਦਿੱਲੀ ਵਿੱਚ 15 ਸਾਲ ਤੋਂ ਜ਼ਿਆਦਾ ਪੁਰਾਣੇ ਆਟੋ ਚੱਲਦੇ ਨਹੀਂ।
first female auto driver of north india looted
ਉਨ੍ਹਾਂ ਨੇ ਪੁਰਾਣਾ ਆਟੋ ਵੇਚ ਕੇ ਅਤੇ ਆਪਣੀ ਮਿਹਨਤ ਦੀ ਕਮਾਈ ਨਾਲ 30000 ਰੁਪਏ ਜੋੜੇ ਸਨ। ਉਸ ਨੇ ਸੋਚਿਆ ਸੀ ਕਿ ਇਨ੍ਹਾਂ ਨਾਲ ਨਵਾਂ ਆਟੋ ਲਵਾਂਗੀ ਪਰ ਮੰਗਲਵਾਰ ਨੂੰ ਜਦੋਂ 40 ਸਾਲ ਦੀ ਸੁਨੀਤਾ ਚੌਧਰੀ ਮੇਰਠ ਦੇ ਆਪਣੇ ਪਿੰਡ ਬੜਾ ਮੇਵਾਨਾ ਤੋਂ ਆਉਂਦੇ ਸਮੇਂ ਗਾਜ਼ਿਆਬਾਦ ਦੇ ਸਾਹਿਬਾਬਾਦ ਇਲਾਕੇ ਤੋਂ ਇਕ ਦੂਜੇ ਆਟੋ ਵਿਚ ਸਵਾਰੀ ਕਰਕੇ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਉਸੀ ਆਟੋ ਦੇ ਡਰਾਇਵਰ ਨੇ ਆਪਣੇ ਤਿੰਨ ਸਾਥੀਆਂ ਦੇ ਨਾਲ ਮਿਲ ਕੇ ਸੁਨੀਤਾ ਚੌਧਰੀ ਦੀ ਹੁਣ ਤੱਕ ਦੀ ਸਾਰੀ ਕਮਾਈ ਯਾਨੀ ਕਿ 30000 ਰੁਪਏ ਲੁੱਟ ਲਏ।
first female auto driver of north india looted
ਸੁਨੀਤਾ ਚੌਧਰੀ ਦੇ ਮੁਤਾਬਕ ਤਿੰਨ ਵਿਅਕਤੀ ਪਿਛੇ ਬੈਠੇ ਸਨ ਅਤੇ ਡਰਾਈਵਰ ਦੇ ਨਾਲ ਇੱਕ ਆਦਮੀ ਅੱਗੇ ਬੈਠਾ ਸੀ। ਅਚਾਨਕ ਉਸਨੇ ਜੋ ਉਸਦੇ ਨਾਲ ਆਦਮੀ ਬੈਠਾ ਸੀ ਉਹਨੂੰ ਪਿੱਛੇ ਬਿਠਾਇਆ ਤਾਂ ਸੁਨੀਤਾ ਨੇ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਹੈ ਤਾਂ ਉਸਨੇ ਕਿਹਾ ਕਿ ਅੱਗੇ ਕਿਸੇ ਨੂੰ ਬੈਠਾਉਣ 'ਤੇ ਚਲਾਨ ਹੋ ਜਾਂਦਾ ਹੈ। ਫਿਰ ਕੁਝ ਦੇਰ ਬਾਅਦ ਉਸਨੇ ਆਟੋ ਰੋਕ ਲਿਆ ਅਤੇ ਕਿਹਾ ਕਿ ਆਟੋ ਖ਼ਰਾਬ ਹੋ ਗਿਆ ਹੈ ਜਦਕਿ ਸੁਨੀਤਾ ਦਾ ਮੰਨਣਾ ਸੀ ਕਿ ਆਟੋ ਤਾਂ ਠੀਕ ਸੀ ਪਰ ਉਸਨੇ ਕਿਹਾ ਕਿ ਨਹੀਂ ਇਹ ਖ਼ਰਾਬ ਹੋ ਗਿਆ ਹੈ ਤੁਸੀ ਦੂਜੇ ਆਟੋ ਨੂੰ ਦੇਖ ਲਓ।
first female auto driver of north india looted
ਇਸ ਦੌਰਾਨ ਉਨ੍ਹਾਂ ਨੇ ਸੁਨੀਤਾ ਸਮਾਨ ਹੇਠਾਂ ਉਤਾਰ ਦਿੱਤਾ ਅਤੇ ਜਦੋਂ ਸੁਨੀਤਾ ਦੂਜੇ ਆਟੋ ਨੂੰ ਦੇਖਣ ਲੱਗੀ। ਇਸ ਦੌਰਾਨ ਉਹ ਭੱਜਣ ਲੱਗਾ ਤਾਂ ਸੁਨੀਤਾ ਨੂੰ ਸ਼ੱਕ ਹੋਇਆ ਅਤੇ ਤਾਂ ਉਸ ਨੇ ਦੇਖਿਆ ਤਾਂ ਉਸਦੇ 30000 ਰੁਪਏ ਮੇਰੇ ਬੈਗ 'ਚੋਂ ਗਾਇਬ ਸਨ। ਤੀਹ ਹਜ਼ਾਰ ਰੁਪਏ ਤਾਂ ਕੀ ਚੋਰੀ ਹੋਏ ਸੁਨੀਤਾ 'ਤੇ ਤਾਂ ਜਿਵੇਂ ਮੁਸੀਬਤਾਂ ਦਾ ਪਹਾੜ ਡਿੱਗ ਗਿਆ ਹੋਵੇ। ਪੁਰਾਣਾ ਆਟੋ ਵੇਚ ਚੁੱਕੀ, ਸਾਰੀ ਕਮਾਈ ਜਾ ਚੁੱਕੀ। ਦੋ ਵਕਤ ਦੀ ਰੋਟੀ ਦਾ ਵੀ ਸੰਕਟ ਪੈ ਗਿਆ। ਹੁਣ ਮਜਬੂਰਨ ਸੁਨੀਤਾ ਕਿਰਾਏ ਦਾ ਆਟੋ ਚਲਾਉਣ 'ਤੇ ਮਜਬੂਰ ਹੈ।
first female auto driver of north india looted
ਸੁਨੀਤਾ ਚੌਧਰੀ ਦਾ ਕਹਿਣਾ ਹੈ ਕਿ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਹੈ। ਕਿਸੇ ਨੂੰ ਬੇਨਤੀ ਹੀ ਕਰ ਸਕਦੀ ਹਾਂ ਹੋਰ ਕੋਈ ਚਾਰਾ ਨਹੀਂ ਹੈ ਕਿ ਤੁਸੀ ਮੈਨੂੰ ਦੇ ਦੋ ਗੱਡੀ ਕਿਰਾਏ 'ਤੇ ਆਟੋ ਕਿਰਾਏ 'ਤੇ ਦੇ ਦੋ ਤਾਂ ਕਿ ਮੈ ਆਟੋ ਚਲਾ ਸਕਾ। ਹਾਲਾਂਕਿ ਉਦਸੇ ਲਈ ਇਹ ਗੱਲ ਖੁਸ਼ੀ ਦੀ ਰਹੀ ਕਿ ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਨੇ ਤੁਰੰਤ ਸੁਨੀਤਾ ਦੀ ਮਦਦ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਵਿਜੈ ਗੋਇਲ ਨੇ ਕਿਹਾ ਕਿ ਉਸਦੀ ਅੱਖਾਂ ਵਿੱਚ ਹੰਝੂ ਹਨ ਤਾਂ ਉਨ੍ਹਾਂ ਆਪਣੀ ਸਾਂਸਦ ਦੀ ਤਨਖਾਹ ਤੋਂ 30000 ਦਾ ਚੈੱਕ ਉਨ੍ਹਾਂ ਨੂੰ ਦਿੱਤਾ ਹੈ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਅੱਗੇ ਵੀ ਆਪਣੀ ਸਾਂਸਦ ਦੀ ਤਨਖਾਹ ਵਿੱਚੋਂ ਅਜਿਹੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਦਿੰਦੇ ਰਹਿਣਗੇ।
first female auto driver of north india looted
ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਵਲੋਂ 30000 ਦੀ ਮਦਦ ਲੈ ਕੇ ਸੁਨੀਤਾ ਚੌਧਰੀ ਦੇ ਦੁੱਖ ਭਰੇ ਦਿਨ ਖ਼ਤਮ ਹੋਏ। ਸੁਨੀਤਾ ਚੌਧਰੀ ਨੇ ਕਿਹਾ 'ਕਹਿੰਦੇ ਹਨ ਕਿ ਬੁਰੇ ਵਕਤ ਵਿੱਚ ਮਦਦ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ'। ਸੁਨੀਤਾ ਚੌਧਰੀ ਖੁਸ਼ ਵੀ ਹੈ ਅਤੇ ਖੁਸ਼ ਕਿਸਮਤ ਵੀ ਹੈ ਕਿ ਕਿਸੇ ਨੇਤਾ ਨੇ ਅੱਗੇ ਆ ਕੇ ਉਨ੍ਹਾਂ ਦੀ ਮਦਦ ਕੀਤੀ ਨਹੀਂ ਕਿੰਨੇ ਲੋਕਾਂ ਦੀ ਮਦਦ ਕੋਈ ਕਰ ਸਕਦਾ ਹੋਵੇਗਾ। ਸੁਨੀਤਾ ਨੂੰ ਹੁਣ ਫਿਰ ਉਮੀਦ ਜਾਗੀ ਹੈ ਇੱਕ ਨਵਾਂ ਆਟੋ ਲੈ ਕੇ ਆਪਣਾ ਜੀਵਨ ਸ਼ੁਰੂ ਕਰੇ।