ਜਦੋਂ ਸ਼ੀਸ਼ਾ ਤੋੜ ਕੇ ਸੈਲੂਨ 'ਚ ਵੜਿਆ ਹਿਰਨ...
Published : Oct 9, 2019, 4:55 pm IST
Updated : Oct 9, 2019, 4:55 pm IST
SHARE ARTICLE
Shop then the Deer Broke
Shop then the Deer Broke

ਸੋਚੋ ਤੁਸੀ ਕਿਸੇ ਦੁਕਾਨ ਦੇ ਅੰਦਰ ਏਸੀਦੀ ਹਵਾ ਖਾ ਰਹੇ ਹੋ ਅਤੇ ਉਦੋਂ ਇੱਕ ਵੱਡਾ ਜਿਹਾ ਜਾਨਵਰ ਤੁਹਾਡੇ ਉੱਤੋਂ ਕੁੱਦ

ਵਾਸ਼ਿੰਗਟਨ: ਸੋਚੋ ਤੁਸੀ ਕਿਸੇ ਦੁਕਾਨ ਦੇ ਅੰਦਰ ਏਸੀ ਦੀ ਹਵਾ ਖਾ ਰਹੇ ਹੋ ਅਤੇ ਉਦੋਂ ਇੱਕ ਵੱਡਾ ਜਿਹਾ ਜਾਨਵਰ ਤੁਹਾਡੇ ਉੱਤੋਂ ਕੁੱਦ ਕੇ ਨਿਕਲ ਜਾਵੇ ਤਾਂ ਤੁਸੀ ਕੀ ਕਰੋਗੇ। ਦਿਲ ਨੂੰ ਦਹਿਲਾ ਦੇਣ ਵਾਲੀ ਅਜਿਹੀ ਹੀ ਇੱਕ ਘਟਨਾ ਨਿਊਯਾਰਕ 'ਚ ਦੇਖਣ ਨੂੰ ਮਿਲੀ। ਜਿੱਥੇ ਇੱਕ ਸੈਲੂਨ ਵਿਚ ਇਕ ਹਿਰਨ ਅਚਾਨਕ ਦਾਖਲ ਹੋ ਗਿਆ। ਅਸਲ 'ਚ ਹਿਰਨ ਸੈਲੂਨ ਦੀ ਦੁਕਾਨ ਦੇ ਸਾਹਮਣੇ ਵਾਲੇ ਹਿੱਸੇ ਦੇ ਕੱਚ ਨੂੰ ਤੋੜ ਨੇ ਅੰਦਰ ਦਾਖਲ ਹੋ ਗਿਆ। ਹਿਰਨ ਟੱਪਦਾ ਹੋਇਆ ਸੋਫੇ 'ਤੇ ਬੈਠੀ ਮਹਿਲਾ ਨੂੰ ਛੂੰਹਦੇ ਹੋਏ ਨਿਕਲ ਗਿਆ।

Shop then the Deer BrokeShop then the Deer Broke

ਤਿੱਖੇ ਸਿੰਙਾਂ ਵਾਲੇ ਇਸ ਹਿਰਨ ਨੇ ਕੁਝ ਸੈਕਿੰਡ ਵਿੱਚ ਪੂਰੇ ਸੈਲੂਨ ਵਿਚ ਭੰਨ-ਤੋੜ ਕੀਤੀ। ਇਕ ਏਜੰਸੀ ਮੁਤਾਬਕ ਹਿਰਨ ਨੇ ਜਿਹੜੀ ਮਹਿਲਾ ਦੇ ਉੱਪਰੋਂ ਦੀ ਛਾਲ ਮਾਰੀ, ਉਹ ਵਾਲ ਕਟਵਾਉਣ ਲਈ ਉੱਥੇ ਆਈ ਹੋਈ ਸੀ। ਮਹਿਲਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।  ਇਹ ਵੀਡੀਓ ਫੇਸਬੁੱਕ ਪੇਜ 'ਤੇ Be you titful Hair Saloon ਨੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਿਰਨ ਸਭ ਤੋਂ ਪਹਿਲਾਂ ਖਿੜਕੀ ਤੋੜਦੇ ਹੋਏ ਅੰਦਰ ਦਾਖਲ ਹੁੰਦਾ ਹੈ ਅਤੇ ਫਿਰ ਭੰਨ-ਤੋੜ ਕਰਨ ਮਗਰੋਂ ਬਾਹਰ ਚੱਲਿਆ ਜਾਂਦਾ ਹੈ।

ਇਹ ਵੀਡੀਓ ਸ਼ਨੀਵਾਰ ਨੂੰ ਸ਼ੇਅਰ ਕੀਤਾ ਗਿਆ ਜਿਸ ਦੇ ਕਰੀਬ 50 ਹਜ਼ਾਰ ਵਿਊਜ਼ ਹੋ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਕੁਮੈਂਟ ਕਰ ਚੁੱਕੇ ਹਨ। ਸੈਲੂਨ ਸ਼ਾਪ ਦੀ ਮਾਲਕਣ ਜੇਨਿਸੇ ਹੇਰੇਦਿਆ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ,' ਉਸ ਸਮੇਂ ਮੇਰੇ ਦਿਮਾਗ ਵਿਚ ਬਹੁਤ ਕੁਝ ਚੱਲ ਰਿਹਾ ਸੀ। ਮੈਨੂੰ ਲੱਗਾ ਕਿ ਤੇਜ਼ ਗਤੀ ਨਾਲ ਕੋਈ ਕਾਰ ਆਈ ਅਤੇ ਦੁਕਾਨ ਵਿਚ ਦਾਖਲ ਹੋ ਗਈ। ਹਿਰਨ ਨੂੰ ਦੇਖਦੇ ਹੀ ਮੈਂ ਚੀਕ ਰਹੀ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਸਮੇਂ ਕੀ ਕਰਨਾ ਚਾਹੀਦਾ ਸੀ।'' ਚੰਗੀ ਕਿਸਮਤ ਨਾਲ ਹਿਰਨ ਕਿਸੇ ਨੂੰ ਵੀ ਬਿਨਾਂ ਨੁਕਸਾਨ ਪਹੰਚਾਏ ਖੁਦ ਹੀ ਦੁਕਾਨ ਵਿਚੋਂ ਬਾਹਰ ਨਿਕਲ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement