
18 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਮੁਫਤ ਵੈਕਸੀਨ ਉਪਲੱਬਧ ਕਰਵਾਈ ਜਾਵੇਗੀ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਿਤ ਕੀਤਾ। ਪੀ.ਐੱਮ. ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਨੂੰ ਯਾਦ ਕਰ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 100 ਸਾਲਾਂ ਤੋਂ ਇਹ ਸਭ ਤੋਂ ਵੱਡੀ ਮਹਾਮਾਰੀ ਹੈ। ਉਨ੍ਹਾਂ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਇਹ ਫੈਸਲਾ ਲਿਆ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਦਿਨ ਤੋਂ 18 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਮੁਫਤ ਵੈਕਸੀਨ ਉਪਲੱਬਧ ਕਰਵਾਈ ਜਾਵੇਗੀ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵਿਵਸਥਾ ਦੋ ਹਫਤਿਆਂ 'ਚ ਲਾਗੂ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਵੈਕਸੀਨੇਸ਼ਨ ਨਾਲ ਜੁੜਿਆ ਜਿਹੜਾ 25 ਫੀਸਦੀ ਕੰਮ ਸੀ ਉਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਚੁੱਕੇਗੀ। ਵੈਕਸੀਨ ਨਿਰਮਾਤਾ ਤੋਂ ਕੁੱਲ ਉਤਪਾਦਨ ਦਾ 75 ਫੀਸਦੀ ਹਿੱਸਾ ਖੁਦ ਖਰੀਦ ਕੇ ਸੂਬਾ ਸਰਕਾਰ ਨੂੰ ਮੁਫਤ ਦੇਵੇਗੀ। ਕਿਸੇ ਵੀ ਸੂਬਾ ਸਰਕਾਰ ਨੂੰ ਵੈਕਸੀਨ ਖਰੀਦਣ ਦੀ ਲੋੜ ਨਹੀਂ ਹੋਵੇਗੀ।
ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਲਈ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੀ ਹਰ ਤਰ੍ਹਾਂ ਨਾਲ ਸਪੋਰਟ ਕੀਤੀ। ਪਿਛਲੇ ਸਾਲ ਕੋਰੋਨਾ ਦੇ ਕੁਝ ਹਜ਼ਾਰਾਂ ਕੇਸ ਆਉਣ ਨਾਲ ਹੀ ਅਸੀਂ ਵੈਕਸੀਨ ਟਾਕਸ ਫੋਰਸ ਦਾ ਗਠਨ ਕਰ ਦਿੱਤਾ ਸੀ।
PM narendra modiਇਹ ਵੀ ਪੜ੍ਹੋ-Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ
ਉਨ੍ਹਾਂ ਨੇ ਕਿਹਾ ਵੈਕਸੀਨ ਨੂੰ ਲੈ ਕੇ ਪਿਛਲੇ ਕਈ ਸਮੇਂ ਤੋਂ ਦੇਸ਼ ਜਿਹੜੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਉਸ ਨਾਲ ਆਉਣ ਵਾਲੇ ਦਿਨਾਂ 'ਚ ਇਸ ਦੀ ਸਪਲਾਈ ਵਧਣ ਵਾਲੀ ਹੈ।ਪੀ.ਐੱਮ. ਨੇ ਕਿਹਾ ਕਿ ਦੇਸ਼ ਦੇ ਵਿਗਿਆਨੀਆਂ ਨੇ ਇਹ ਸਾਬਤ ਕਰ ਕੇ ਦਿਖਾ ਦਿੱਤਾ ਹੈ ਕਿ ਭਾਰਤ ਵੀ ਵੱਡੇ-ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ। ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਡੇ ਵਿਗਿਆਨੀ ਬਹੁਤ ਹੀ ਘੱਟ ਸਮੇਂ 'ਚ ਵੈਕਸੀਨ ਬਣਾਉਣ 'ਚ ਸਫਲਤਾ ਹਾਸਲ ਕਰ ਲੈਣਗੇ।
ਇਹ ਵੀ ਪੜ੍ਹੋ-'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ'
ICU Bedਕੋਰੋਨਾ ਦੀ ਦੂਜੀ ਲਹਿਰ ਨਾਲ ਲੜਨ ਲਈ ਕੋਵਿਡ ਹਸਪਤਾਲ ਬਣਾਉਣ ਤੋਂ ਲੈ ਕੇ ਆਈ.ਸੀ.ਯੂ. ਬੈੱਡ ਵਧਾਉਣ ਤੱਕ 'ਚ ਦੇਸ਼ ਨੇ ਕਾਫੀ ਤੇਜ਼ੀ ਨਾਲ ਕੰਮ ਕੀਤਾ ਹੈ। ਕੋਵਿਡ ਨਾਲ ਲੜਨ ਲਈ ਇਕ ਨਵਾਂ ਹੈਲਥ ਇੰਫਰਾਸਟਰਕਚਰ ਤਿਆਰ ਕੀਤਾ ਹੈ। ਭਾਰਤ 'ਚ ਦੂਜੀ ਲਹਿਰ ਕਾਰਣ ਮੈਡੀਕਲ ਆਕਸੀਜਨ ਦੀ ਮੰਗ ਵੀ ਵਧੀ ਹੈ। ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਐਕਸਪ੍ਰੈੱਸ, ਏਅਰਫੋਰਸ ਅਤੇ ਨੇਵੀ ਦੀ ਮਦਦ ਲਈ ਗਈ।
ਭਾਰਤ ਦਾ ਟੀਕਾਕਰਣ ਕਵਰੇਜ਼ 2014 'ਚ ਸਿਰਫ 60 ਫੀਸਦੀ ਦੇ ਨੇੜੇ ਹੀ ਸੀ ਅਤੇ ਇਹ ਚਿੰਤਾ ਦੀ ਗੱਲ ਸੀ। ਅਸੀਂ ਟੀਕਾਕਰਨ ਦੀ ਸਪੀਡ ਵੀ ਵਧਾਈ ਅਤੇ ਇਸ ਦਾ ਦਾਇਰਾ ਵੀ ਵਧਾਇਆ ਅਤੇ ਹੁਣ ਸਿਰਫ 5-6 ਸਾਲ 'ਚ ਵੈਕਸੀਨੇਸ਼ਨ ਕਵਰੇਜ਼ 60 ਤੋਂ 90 ਫੀਸਦੀ ਤੋਂ ਵਧੇਰੇ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਟੀਕਾਕਰਣ ਚੱਲ਼ ਰਿਹਾ ਸੀ ਇਸ ਤਰ੍ਹਾਂ ਨਾਲ 40 ਸਾਲ ਲੱਗ ਜਾਣੇ ਸਨ। ਹਰ ਖਦਸ਼ਿਆਂ ਨੂੰ ਦਰਕਿਨਾਰ ਕਰ ਕੇ ਭਾਰਤ 'ਚ ਇਕ ਸਾਲ ਦੇ ਅੰਦਰ ਇਕ ਨਹੀਂ ਸਗੋਂ ਦੋ ਮੇਡ ਇਨ ਇੰਡੀਆ ਵੈਕਸੀਨ ਲਾਂਚ ਕੀਤੀਆਂ ਗਈਆਂ ਹਨ।
oxygen cylinder
ਇਹ ਵੀ ਪੜ੍ਹੋ-ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਕਈ ਜਾਨਲੇਵਾ ਬੀਮਾਰੀਆਂ ਤੋਂ ਬਚਾਉਣ ਲਈ ਕਈ ਨਵੇਂ ਟੀਕਿਆਂ ਨੂੰ ਮੁਹਿੰਮ ਦਾ ਹਿੱਸਾ ਬਣਾਇਆ। ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਪ੍ਰਧਾਨ ਮੰਤਰੀ ਗਰੀਬ ਭਲਾਈ ਯੋਜਨਾ ਨੂੰ ਹੁਣ ਦੀਵਾਲੀ ਤੱਕ ਅਗੇ ਵਧਾਇਆ ਜਾਵੇਗਾ। ਮਹਾਮਾਰੀ ਦੇ ਇਸ ਸਮੇਂ 'ਚ ਸਰਕਾਰ ਗਰੀਬ ਦੀ ਹਰ ਜ਼ਰੂਰਤ ਨਾਲ ਹੈ, ਉਸ ਦਾ ਸਾਥੀ ਬਣ ਕੇ ਖੜ੍ਹੀ ਹੈ। ਭਾਵ ਨਵੰਬਰ ਤੱਕ 80 ਕਰੋੜ ਤੋਂ ਵਧੇਰੇ ਦੇਸ਼ ਵਾਸੀਆਂ ਨੂੰ ਹਰ ਮਹੀਨੇ ਤੈਅ ਮਾਤਰਾ 'ਚ ਮੁਫਤ ਅਨਾਜ ਮਿਲੇਗਾ।