ਮਾਲਗੱਡੀ ਹੇਠਾਂ ਦੱਬਣ ਕਰਕੇ ਛੇ ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ
ਭੁਵਨੇਸ਼ਵਰ: ਓਡੀਸ਼ਾ ਦੇ ਜਾਜਪੁਰ ਰੋਡ ਰੇਲਵੇ ਸਟੇਸ਼ਨ ’ਤੇ ਬੁਧਵਾਰ ਨੂੰ ਇਕ ਮਾਲਗੱਡੀ ਹੇਠ ਆਉਣ ਕਰਕੇ ਘੱਟ ਤੋਂ ਘੱਟ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਮਜ਼ਦੂਰ ਨੇ ਭਾਰੀ ਮੀਂਹ ਤੋਂ ਬਚਣ ਲਈ ਖੜ੍ਹੀ ਮਾਲਗੱਡੀ ਹੇਠਾਂ ਓਟ ਲਈ ਸੀ ਕਿ ਅਚਾਨਕ ਮਾਲਗੱਡੀ ਚਲ ਪਈ ਅਤੇ ਮਜ਼ਦੂਰਾਂ ਨੂੰ ਉਸ ਦੇ ਹੇਠਾਂ ਤੋਂ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ।
ਮਾਰੇ ਜਾਣ ਵਾਲੇ ਰੇਲਵੇ ਮਜ਼ਦੂਰ ਸਨ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਇਹ ਘਟਨਾ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ’ਚ ਭਿਆਨਕ ਰੇਲ ਹਾਦਸੇ ਤੋਂ ਪੰਜ ਦਿਨਾਂ ਬਾਅਦ ਵਾਪਰੀ ਹੈ ਜਿਸ ’ਚ 288 ਲੋਕਾਂ ਦੀ ਮੌਤ ਹੋ ਗਈ ਸੀ।