
ਡੀਸੀਪੀ ਨੇ ਦਸਿਆ ਕਿ ਮੁੱਢਲੀ ਜਾਂਚ ਵਿਚ ਬੱਚਿਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ
ਨਵੀਂ ਦਿੱਲੀ: ਦਖਣੀ ਪੂਰਬੀ ਦਿੱਲੀ ਦੇ ਜਾਮੀਆ ਨਗਰ ਇਲਾਕੇ 'ਚ ਮੰਗਲਵਾਰ ਸ਼ਾਮ ਨੂੰ ਇਕ ਫੈਕਟਰੀ 'ਚ ਰੱਖੇ ਲੱਕੜ ਦੇ ਬਕਸੇ 'ਚੋਂ ਭਰਾ-ਭੈਣ ਦੀਆਂ ਲਾਸ਼ਾਂ ਮਿਲੀਆਂ। ਦੋਵੇਂ ਬੱਚੇ ਸੋਮਵਾਰ ਤੋਂ ਲਾਪਤਾ ਸਨ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਖਾਣਾ ਖਾ ਕੇ ਘਰੋਂ ਚਲੇ ਗਏ ਸਨ। ਕਾਫੀ ਦੇਰ ਤਕ ਜਦੋਂ ਉਹ ਨਹੀਂ ਪਹੁੰਚੇ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਕਾਫੀ ਭਾਲ ਤੋਂ ਬਾਅਦ ਦੋਵੇਂ ਭੈਣ-ਭਰਾ ਲੱਕੜ ਦੇ ਬਕਸੇ ਵਿਚ ਬੰਦ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਫੈਕਟਰੀ ਦੇ ਕਰਮਚਾਰੀ ਨੇ ਹੀ ਦਿਤੀ ਸੀ ਕਾਰੋਬਾਰੀ ਸੱਗੂ ਨੂੰ ਧਮਕੀ, ਵਿਦੇਸ਼ ਬੈਠੇ ਭਰਾ ਨਾਲ ਮਿਲ ਕੇ ਰਚੀ ਸਾਜ਼ਸ਼
ਇਨ੍ਹਾਂ ਦੀ ਪਛਾਣ ਨੀਰਜ (8) ਅਤੇ ਆਰਤੀ (6) ਵਜੋਂ ਹੋਈ ਹੈ। ਜ਼ਿਲ੍ਹੇ ਦੇ ਡੀਸੀਪੀ ਨੇ ਦਸਿਆ ਕਿ ਮੁੱਢਲੀ ਜਾਂਚ ਵਿਚ ਬੱਚਿਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਇਹ ਅਚਾਨਕ ਦਮ ਘੁੱਟਣ ਦਾ ਮਾਮਲਾ ਜਾਪਦਾ ਹੈ। ਦੋਵਾਂ ਬੱਚਿਆਂ ਦੇ ਪੋਸਟਮਾਰਟਮ ਦੀ ਰੀਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਾਕਾ ਨੀਲਾ ਤਾਰਾ ਦਾ ਅਸਲ ਸੱਚ ਜਾਣੇ ਬਿਨਾਂ, ਕੋਈ ਵੀ ਧਿਰ ਅੱਗੇ ਨਹੀਂ ਵੱਧ ਸਕਦੀ
ਉਨ੍ਹਾਂ ਦਸਿਆ ਕਿ ਮੰਗਲਵਾਰ ਸ਼ਾਮ ਕਰੀਬ 4 ਵਜੇ ਜਾਮੀਆ ਨਗਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਕਾਨ ਨੰਬਰ ਐਫ-2, ਜੋਗਾਬਾਈ ਐਕਸਟੈਂਸ਼ਨ 'ਚ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੋਹਾਂ ਦੀਆਂ ਲਾਸ਼ਾਂ ਲੱਕੜ ਦੇ ਪੁਰਾਣੇ ਬਕਸੇ 'ਚੋਂ ਮਿਲੀਆਂ। ਜਾਂਚ ਵਿਚ ਪਤਾ ਲਗਿਆ ਕਿ ਦੋਵੇਂ ਬੱਚੇ ਉਕਤ ਫੈਕਟਰੀ ਦੇ ਚੌਕੀਦਾਰ ਬਲਬੀਰ ਦੇ ਬੱਚੇ ਸਨ।
ਇਹ ਵੀ ਪੜ੍ਹੋ: ਅੰਬ ਦੀ ਖੇਤੀ ਨਾਲ ਕਿਸਾਨ ਕਮਾ ਸਕਦੇ ਹਨ ਵੱਧ ਮੁਨਾਫ਼ਾ
ਬਲਬੀਰ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਬਲਬੀਰ ਅਪਣੀ ਪਤਨੀ ਅਤੇ ਬੱਚਿਆਂ ਨਾਲ ਇਥੇ ਰਹਿੰਦਾ ਹੈ। ਉਸ ਨੇ ਪੁਲਿਸ ਨੂੰ ਦਸਿਆ ਕਿ ਸੋਮਵਾਰ ਦੁਪਹਿਰ ਦੋਵੇਂ ਬੱਚੇ ਖੇਡਣ ਲਈ ਬਾਹਰ ਚਲੇ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਉਸ ਨੇ ਅਪਣੀ ਪਤਨੀ ਨਾਲ ਮਿਲ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿਤੀ। ਇਸ ਦੌਰਾਨ ਉਨ੍ਹਾਂ ਨੂੰ ਫੈਕਟਰੀ ਵਿਚ ਰੱਖੇ ਲੱਕੜ ਦੇ ਬਕਸੇ ਵਿਚ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਰੀਪੋਰਟ ਆਉਣ ਤੋਂ ਬਾਅਦ ਹੀ ਪਤਾ ਲਗੇਗਾ ਕਿ ਦੋਹਾਂ ਬੱਚਿਆਂ ਦੀ ਮੌਤ ਕਿਵੇਂ ਹੋਈ।