ਅੰਬ ਦੀ ਖੇਤੀ ਨਾਲ ਕਿਸਾਨ ਕਮਾ ਸਕਦੇ ਹਨ ਵੱਧ ਮੁਨਾਫ਼ਾ
Published : Jun 7, 2023, 7:46 am IST
Updated : Jun 7, 2023, 7:46 am IST
SHARE ARTICLE
Mango cultivation
Mango cultivation

ਇਹ ਵਪਾਰਕ ਰੂਪ 'ਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ

 

ਅੰਬ ਨੂੰ ਸਾਰੇ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸ ਦੀ ਖੇਤੀ ਭਾਰਤ ਵਿਚ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਆ ਰਹੀ ਹੈ। ਇਹ ਵਪਾਰਕ ਰੂਪ ਵਿਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ। ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤਕ ਸਖ਼ਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੋ ਅਤੇ ਫਿਰ ਪੱਧਰਾ ਕਰੋ। ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕਰੋ ਤਾਕਿ ਖੇਤ ਵਿਚ ਪਾਣੀ ਨਾ ਰੁਕਦਾ ਹੋਵੇ। ਜ਼ਮੀਨ ਨੂੰ ਪੱਧਰਾ ਕਰਨ ਤੋਂ ਬਾਅਦ ਇਕ ਵਾਰ ਫਿਰ ਡੂੰਘੀ ਵਾਹੀ ਕਰ ਕੇ ਜ਼ਮੀਨ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਦਿਉ। ਫਾਸਲਾ ਜਗ੍ਹਾ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ।

ਪੌਦੇ ਅਗੱਸਤ-ਸਤੰਬਰ ਅਤੇ ਫ਼ਰਵਰੀ-ਮਾਰਚ ਦੇ ਮਹੀਨੇ ਬੀਜੇ ਜਾਂਦੇ ਹਨ। ਪੌਦੇ ਹਮੇਸ਼ਾ ਸ਼ਾਮ ਨੂੰ ਠੰਢੇ ਸਮੇਂ ਵਿਚ ਬੀਜੋ। ਫ਼ਸਲ ਨੂੰ ਤੇਜ਼ ਹਵਾ ਤੋਂ ਬਚਾਉ। ਰੁੱਖਾਂ ਵਾਲੀਆਂ ਕਿਸਮਾਂ ਵਿਚ ਫ਼ਾਸਲਾ 9-9 ਮੀਟਰ ਰੱਖੋ ਅਤੇ ਪੌਦਿਆਂ ਨੂੰ ਵਰਗਾਕਾਰ ਵਿਚ ਲਗਾਉ। ਪੌਦੇ ਲਗਾਉਣ ਤੋਂ ਬਾਅਦ ਫੁੱਲੇ ਹੋਏ ਫਲਾਂ ਨੂੰ 4-5 ਸਾਲ ਤਕ ਹਟਾਉਂਦੇ ਰਹੋ, ਤਾਕਿ ਪੌਦੇ ਦੇ ਭਾਗ ਵਧੀਆ ਵਿਕਾਸ ਕਰ ਸਕਣ। ਫਲਾਂ ਦੇ ਬਣਨ ਤਕ ਇਹ ਕਿਰਿਆ ਜਾਰੀ ਰੱਖੋ। ਇਸ ਕਿਰਿਆ ਸਮੇਂ ਮਿਸ਼ਰਤ ਖੇਤੀ ਨੂੰ ਵਾਧੂ ਆਮਦਨ ਅਤੇ ਨਦੀਨਾਂ ਦੀ ਰੋਕਥਾਮ ਲਈ ਅਪਣਾਇਆ ਜਾ ਸਕਦਾ ਹੈ।

ਪਿਆਜ਼, ਟਮਾਟਰ, ਫਲੀਆਂ, ਮੂਲੀ, ਬੰਦ-ਗੋਭੀ, ਫੁੱਲ-ਗੋਭੀ ਅਤੇ ਦਾਲਾਂ ਵਿਚ ਮੁੰਗ, ਮਸਰ, ਛੋਲੇ ਆਦਿ ਨੂੰ ਮਿਸ਼ਰਤ ਖੇਤੀ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਆੜੂ, ਆਲੂ-ਬੁਖਾਰਾ ਅਤੇ ਪਪੀਤਾ ਵੀ ਮਿਸ਼ਰਤ ਖੇਤੀ ਲਈ ਅਪਣਾਏ ਜਾ ਸਕਦੇ ਹਨ। ਅੰਬ ਦੀ ਖੇਤੀ ਲਈ ਯੂਰੀਆ ਦੇ ਰੂਪ ਵਿਚ ਨਾਈਟ੍ਰੋਜਨ 27 ਕਿਲੋ, ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿਚ ਫ਼ਾਸਫ਼ੋਰਸ ਲਗਭਗ 7 ਕਿਲੋ ਅਤੇ ਮਿਊਰੇਟ ਆਫ਼ ਪੋਟਾਸ਼ ਦੇ ਰੂਪ ਵਿਚ ਪੋਟਾਸ਼ 30 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। 1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ਼ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਉ। 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ਼ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਉ।

ਕਈ ਵਾਰ ਮੌਸਮ ਦੇ ਬਦਲਣ ਕਰ ਕੇ ਫਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ। ਜੇਕਰ ਫਲ ਝੜਦੇ ਦਿਖਣ ਤਾਂ 13:00:45 ਦੀ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਤਾਪਮਾਨ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਪੌਦਿਆਂ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਉ। ਵਧੀਆ ਫੁੱਲਾਂ ਅਤੇ ਝਾੜ ਲਈ ਫੁੱਲ ਨਿਕਲਣ ਸਮੇਂ 00:52:34 ਦੀ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਦੋ ਵਾਰ 8 ਦਿਨਾਂ ਦੇ ਫ਼ਾਸਲੇ ਤੇ ਕਰੋ। ਇਹ ਫੁੱਲਾਂ ਦੇ ਝੜਨ ਨੂੰ ਰੋਕਣ ਵਿਚ ਮਦਦ ਕਰੇਗੀ। ਨਵੀਂ ਫ਼ਸਲ ਦੇ ਆਲੇ-ਦੁਆਲੇ ਗੋਡੀ ਕਰੋ ਅਤੇ ਜੜ੍ਹਾਂ ਨਾਲ ਮਿੱਟੀ ਲਗਾਉ। ਜਦੋਂ ਪੌਦੇ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇ ਅਤੇ ਇਹ ਅਪਣੇ ਆਲੇ-ਦੁਆਲੇ ਮੁਤਾਬਕ ਢੱਲ ਜਾਵੇ, ਉਸ ਵੇਲੇ ਇਸ ਨਾਲ ਹੋਰ ਫ਼ਸਲ ਵੀ ਉਗਾਈ ਜਾ ਸਕਦੀ ਹੈ। ਇਸ ਕਿਰਿਆ ਦਾ ਸਮਾਂ ਕਿਸਮ ਤੇ ਨਿਰਭਰ ਕਰਦਾ ਹੈ, ਜੋ ਕਿ 5-6 ਸਾਲ ਹੋ ਸਕਦਾ ਹੈ। ਮਿਸ਼ਰਤ ਖੇਤੀ ਫ਼ਸਲ ਵਿਚੋਂ ਨਦੀਨਾਂ ਨੂੰ ਘਟਾਉਣ ਵਿਚ ਮਦਦ ਕਰਦੀ ਹੈ।

ਸਿੰਚਾਈ ਦੀ ਮਾਤਰਾ ਅਤੇ ਫ਼ਾਸਲਾ ਮਿੱਟੀ, ਜਲਵਾਯੂ ਅਤੇ ਸਿੰਚਾਈ ਦੇ ਸ੍ਰੋਤ ਤੇ ਨਿਰਭਰ ਕਰਦੇ ਹਨ। ਨਵੇਂ ਪੌਦਿਆਂ ਨੂੰ ਹਲਕੀ ਅਤੇ ਵਾਰ-ਵਾਰ ਸਿੰਚਾਈ ਕਰੋ। ਹਲਕੀ ਸਿੰਚਾਈ ਹਮੇਸ਼ਾ ਦੂਜੀ ਸਿੰਚਾਈ ਤੋਂ ਵਧੀਆ ਸਿੱਧ ਹੁੰਦੀ ਹੈ। ਗਰਮੀਆਂ ਵਿਚ 5-6 ਦਿਨਾਂ ਦੇ ਫ਼ਾਸਲੇ ਤੇ ਸਿੰਚਾਈ ਕਰੋ ਅਤੇ ਸਰਦੀਆਂ ਵਿਚ ਹੌਲੀ-ਹੌਲੀ ਫ਼ਾਸਲਾ ਵਧਾ ਕੇ 25-30 ਦਿਨਾਂ ਦੇ ਫ਼ਾਸਲੇ ਤੇ ਸਿੰਚਾਈ ਕਰੋ। ਬਾਰਸ਼ ਵਾਲੇ ਮੌਸਮ ਵਿਚ ਸਿੰਚਾਈ ਬਾਰਸ਼ ਮੁਤਾਬਕ ਕਰੋ। ਫਲ ਬਣਨ ਸਮੇਂ, ਪੌਦੇ ਦੇ ਵਿਕਾਸ ਲਈ 10-12 ਦਿਨਾਂ ਦੇ ਫ਼ਾਸਲੇ ਤੇ ਸਿੰਚਾਈ ਦੀ ਲੋੜ ਹੁੰਦੀ ਹੈ। ਫ਼ਰਵਰੀ ਦੇ ਮਹੀਨੇ ਵਿਚ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ। ਫਲ ਦਾ ਰੰਗ ਬਦਲਣਾ ਫਲ ਪੱਕਣ ਦੀ ਨਿਸ਼ਾਨੀ ਹੈ। ਫਲ ਦਾ ਗੁੱਛਾ ਪੱਕਣ ਲਈ ਆਮ ਤੌਰ ’ਤੇ 15-16 ਹਫ਼ਤੇ ਦਾ ਸਮਾਂ ਲੈਂਦਾ ਹੈ। ਪੌੜੀ ਜਾਂ ਬਾਂਸ (ਜਿਸ ਤੇ ਤਿੱਖਾ ਚਾਕੂ ਲੱਗਾ ਹੋਵੇ) ਦੀ ਮਦਦ ਨਾਲ ਪੱਕੇ ਹੋਏ ਫਲ ਤੋੜੋ ਅਤੇ ਪੱਕੇ ਫਲਾਂ ਨੂੰ ਇਕੱਠੇ ਕਰਨ ਲਈ ਇਕ ਜਾਲ ਵੀ ਲਗਾਉ।

ਪੱਕੇ ਫਲਾਂ ਨੂੰ ਜ਼ਮੀਨ ਤੇ ਡਿੱਗਣ ਤੋਂ ਰੋਕੋ, ਕਿਉਂਕਿ ਇਹ ਫਲ ਸਟੋਰ ਕਰਨ ਸਮੇਂ ਖ਼ਰਾਬ ਹੋ ਜਾਂਦੇ ਹਨ। ਕਟਾਈ ਤੋਂ ਬਾਅਦ ਫਲਾਂ ਨੂੰ ਆਕਾਰ ਅਤੇ ਰੰਗ ਦੇ ਆਧਾਰ ਤੇ ਛਾਂਟੋ ਅਤੇ ਬਕਸਿਆਂ ਵਿਚ ਪੈਕ ਕਰੋ। ਤੁੜਾਈ ਤੋਂ ਬਾਅਦ ਪੋਲੀਨੈੱਟ ਤੇ ਫਲਾਂ ਦੇ ਉਪਰਲੇ ਪਾਸੇ ਨੂੰ ਹੇਠਾਂ ਵਲ ਕਰ ਕੇ ਰੱਖੋ। ਕਟਾਈ ਤੋਂ ਬਾਅਦ ਫਲਾਂ ਨੂੰ ਪਾਣੀ ਵਿਚ ਡੋਬੋ। ਕੱਚੇ ਫਲ, ਜੋ ਪਾਣੀ ਉਪਰ ਤੈਰਨ ਉਨ੍ਹਾਂ ਨੂੰ ਹਟਾ ਦਿਉ। ਇਸ ਤੋਂ ਬਾਅਦ 25 ਗ੍ਰਾਮ ਲੂਣ ਨੂੰ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਫਲਾਂ ਨੂੰ ਡੋਬੋ। ਜੋ ਫਲ ਪਾਣੀ ਤੇ ਤੈਰਦੇ ਹਨ, ਉਨ੍ਹਾਂ ਨੂੰ ਨਿਰਯਾਤ ਲਈ ਵਰਤੋ। ਫਲਾਂ ਨੂੰ ਸਹੀ ਢੰਗ ਨਾਲ ਪਕਾਉਣ ਲਈ, 100 ਕਿਲੋ ਫਲਾਂ ਨੂੰ 100 ਲੀਟਰ ਪਾਣੀ, ਜਿਸ ਵਿਚ (62.5 ਮਿ.ਲੀ.-187.5 ਮਿ.ਲੀ.) ਐਥਰੇਲ 52 ਸੈ. ਵਿਚ 5 ਮਿੰਟ ਲਈ ਤੁੜਾਈ ਤੋਂ ਬਾਅਦ 4-8 ਦਿਨਾਂ ਦੇ ਵਿਚ ਡੋਬੋ। ਫਲ ਦੀ ਮੱਖੀ ਦੀ ਹੋਂਦ ਨੂੰ ਚੈੱਕ ਕਰਨ ਲਈ ਵੀ ਐਚ ਟੀ (ਵੇਪਰ ਹੀਟ ਟ੍ਰੀਟਮੈਂਟ) ਜ਼ਰੂਰੀ ਹੈ। ਇਸ ਕਿਰਿਆ ਲਈ 3 ਦਿਨ ਪਹਿਲਾਂ ਤੋੜੇ ਫਲ ਵਰਤੋਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement