
ਇੱਕ ਯਾਤਰੀ ਦੀ ਹਿੰਮਤ ਅਤੇ ਹੌਂਸਲੇ ਨਾਲ ਰੇਲ ਗੱਡੀ ਵਿਚ ਸਵਾਰ 26 ਬੱਚੀਆਂ ਨੂੰ ਕਥਿਤ ਮਨੁੱਖੀ ਤਸਕਰਾਂ ਦੇ ਜਾਲ਼ ਵਿੱਚੋ ਛੁਡਵਾ ਲਿਆ ਗਿਆ
ਗੋਰਖਪੁਰ, ਇੱਕ ਯਾਤਰੀ ਦੀ ਹਿੰਮਤ ਅਤੇ ਹੌਂਸਲੇ ਨਾਲ ਰੇਲ ਗੱਡੀ ਵਿਚ ਸਵਾਰ 26 ਬੱਚੀਆਂ ਨੂੰ ਕਥਿਤ ਮਨੁੱਖੀ ਤਸਕਰਾਂ ਦੇ ਜਾਲ਼ ਵਿੱਚੋ ਛੁਡਵਾ ਲਿਆ ਗਿਆ। ਦੱਸ ਦਈਏ ਕੇ ਇਨ੍ਹਾਂ ਬੱਚੀਆਂ ਦੇ ਨਾਲ ਦੋ ਵਿਅਕਤੀ ਵੀ ਸਨ। ਇਹ ਦੇਖਦੇ ਹੋਏ ਨਾਲ਼ ਬੈਠੇ ਇਕ ਵਿਅਕਤੀ ਨੂੰ ਇਸ ਉੱਤੇ ਸ਼ੱਕ ਹੋਇਆ। ਦੱਸ ਦਈਏ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੀਐੱਮਓ, ਰੇਲ ਮੰਤਰੀ ਪੀਊਸ਼ ਗੋਇਲ, ਰੇਲ ਮੰਤਰਾਲਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਕੇਂਦਰੀ ਮੰਤਰੀ ਮਨੋਜ ਸਿਨਹਾ ਨੂੰ ਟੈਗ ਕਰ ਕੇ ਟਵੀਟ ਕੀਤਾ।
26 Teenage Girls Rescued From Trainਇਸ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਹਰਕਤ ਵਿੱਚ ਆਈ ਅਤੇ ਬੱਚੀਆਂ ਨੂੰ ਅੱਧੇ ਘੰਟੇ ਵਿਚ ਰੈਸਕਿਊ ਆਪਰੇਸ਼ਨ ਨਾਲ ਸਹੀ ਸਲਾਮਤ ਰਿਹਾ ਕਰਵਾ ਲਿਆ ਗਿਆ। ਇਹ ਮਾਮਲਾ ਮੁਜ਼ਫਰਪੁਰ - ਬਾਂਦਰਾ ਅਯੋਧਿਆ ਐਕਸਪ੍ਰੈਸ ਦੇ ਕੋਚ ਐਸ - 5 ਦਾ ਹੈ। ਰੇਲਵੇ ਐਸਪੀ ਪੁਸ਼ਪਾਜਲੀ ਨੇ ਦੱਸਿਆ ਕਿ ਨਰਕਟਿਆਗੰਜ ਤੋਂ ਬੱਚੀਆਂ ਨੂੰ ਆਗਰਾ ਲੈ ਜਾਇਆ ਜਾ ਰਿਹਾ ਸੀ। ਸਾਰੀਆਂ ਬੱਚਿਆਂ ਦੀ ਉਮਰ ਕਰੀਬ 10 ਤੋਂ 14 ਸਾਲ ਹੈ। ਸਾਰੀਆਂ ਬੱਚਿਆਂ ਪੱਛਮ ਵਲ ਚੰਪਾਰਣ ਦੀਆਂ ਰਹਿਣ ਵਾਲਿਆਂ ਹਨ। ਦੱਸ ਦਈਏ ਕੇ ਬੱਚੀਆਂ ਨੂੰ ਚਾਇਲਡ ਲਾਈਨ ਦੇ ਹਵਾਲੇ ਕੀਤਾ ਗਿਆ ਹੈ।
26 Teenage Girls Rescued From Trainਹਿਰਾਸਤ ਵਿਚ ਲਈ ਗਏ ਦੋਸ਼ੀਆਂ ਨੇ ਪੁੱਛਗਿਛ ਵਿਚ ਦੱਸਿਆ ਕਿ ਉਹ ਬੱਚੀਆਂ ਨੂੰ ਆਗਰੇ ਦੇ ਮਦਰਸੇ ਵਿਚ ਪੜ੍ਹਾਈ ਲਈ ਲੈ ਜਾ ਰਹੇ ਸਨ। ਉਨ੍ਹਾਂ ਦੇ ਬਿਆਨਾਂ ਦੀ ਪੁਸ਼ਟੀ ਲਈ ਜੀਆਰਪੀ ਨੇ ਬੱਚੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਹੈ। ਫਿਲਹਾਲ ਮਨੁੱਖ ਤਸਕਰੀ ਦੀ ਸੰਦੇਹ ਨੂੰ ਦੇਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਯਾਤਰੀ ਅਨੁਸਾਰ ਉਸਨੇ ਜਲਦੀ ਮਦਦ ਕਰਨ ਲਈ ਟਵੀਟ ਕੀਤਾ। ਅਯੁੱਧਿਆ ਐਕਸਪ੍ਰੈਸ ਵਿਚ ਯਾਤਰਾ ਕਰ ਰਹੇ ਇੱਕ ਯਾਤਰੀ ਨੇ ਰੇਲਵੇ ਨੂੰ ਟਵੀਟ ਕੀਤਾ ਕੇ ਉਹ ਅਯੁੱਧਿਆ ਐਕਸਪ੍ਰੈਸ ਦੇ ਐਸ - 5 ਕੋਚ ਵਿਚ ਯਾਤਰਾ ਕਰ ਰਿਹਾ ਸੀ।
26 Teenage Girls Rescued From Trainਉਸਦਾ ਕਹਿਣਾ ਹੈ ਕੇ ਉਸ ਕੋਚ ਵਿਚ 25 ਲੜਕੀਆਂ ਸਵਾਰ ਸਨ ਅਤੇ ਸਾਰੀਆਂ ਹੀ ਨਬਾਲਿਗ ਸਨ। ਦੱਸ ਦਈਏ ਕਿ ਯਾਤਰੀ ਦਾ ਕਹਿਣਾ ਹੈ ਉਨ੍ਹਾਂ ਵਿਚੋਂ ਕੁੱਝ ਬੱਚਿਆਂ ਰੋ ਰਹੀਆਂ ਸਨ। ਉਨ੍ਹਾਂ ਸਾਰੀਆਂ ਦੇ ਚੇਹਰੇ 'ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ। ਯਾਤਰੀ ਨੇ ਸ਼ੱਕ ਜਤਾਇਆ ਕੇ ਇਹ ਕੁੜੀਆਂ ਅਗਵਾ ਕਰ ਕੇ ਲਿਜਾਈਆਂ ਜਾ ਰਹੀਆਂ ਹਨ। ਉਸਨੇ ਰੇਲ ਗੱਡੀ ਦੀ ਲੋਕੇਸ਼ਨ ਹਰਿਨਗਰ ਸਟੇਸ਼ਨ ਟਵੀਟ ਵਿਚ ਜ਼ਾਹਰ ਕੀਤੀ ਅਤੇ ਅਗਲਾ ਸਟੇਸ਼ਨ ਬਾਗਾ ਅਤੇ ਫਿਰ ਗੋਰਖਪੁਰ ਹੋਵੇਗਾ ਇਹ ਲਿਖਣ ਤੋਂ ਬਾਅਦ ਜਲਦੀ ਉਨ੍ਹਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ।
26 Teenage Girls Rescued From Trainਟਵੀਟ ਤੋਂ ਬਾਅਦ ਜੀਆਰਪੀ ਨੇ ਸਾਦੇ ਕੱਪੜਿਆਂ ਵਿਚ ਦੋ ਪੁਲਿਸਕਰਮੀਆਂ ਨੂੰ ਕਪਤਾਨ ਗੰਜ ਸਟੇਸ਼ਨ ਤੋਂ ਗੱਡੀ ਵਿਚ ਚੜ੍ਹਾਇਆ। ਦੱਸ ਦਈਏ ਕੇ ਗੋਰਖਪੁਰ ਸਟੇਸ਼ਨ ਤੱਕ ਉਹ ਬੱਚੀਆਂ ਉੱਤੇ ਨਜ਼ਰ ਰੱਖੀ ਬੈਠੇ ਸਨ। ਗੋਰਖਪੁਰ ਵਿਚ ਬਾਕੀ ਪੁਲਿਸ ਕਰਮੀ ਅਤੇ ਬਚਾਅ ਦਲ ਦੇ ਜਵਾਨ ਗੱਡੀ ਦੀ ਉਡੀਕ ਵਿਚ ਸਨ ਜਿਥੇ ਬਾਕੀ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਲੜਕੀਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਚੁੰਗਲ 'ਚੋਂ ਬਾਹਰ ਕੱਢ ਲਿਆ।