
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੱਖ-ਵੱਖ ਧਰਮ ਦੇ ਜੋੜੇ ਨੂੰ ਪਾਸਪੋਰਟ ਦੇਣ ਦੇ ਉਨ੍ਹਾਂ ਦੇ ਫ਼ੈਸਲੇ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਜਵਾਬ ਦਿਤਾ ਹੈ।
ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੱਖ-ਵੱਖ ਧਰਮ ਦੇ ਜੋੜੇ ਨੂੰ ਪਾਸਪੋਰਟ ਦੇਣ ਦੇ ਉਨ੍ਹਾਂ ਦੇ ਫ਼ੈਸਲੇ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਜਵਾਬ ਦਿਤਾ ਹੈ। ਉਨ੍ਹਾਂ ਨੇ ਖ਼ਾਸ ਤੌਰ 'ਤੇ ਟਵਿੱਟਰ 'ਤੇ ਇਸ ਪੂਰੀ ਘਟਨਾ ਨੂੰ ਟ੍ਰੋਲ ਕਰਨ ਵਾਲਿਆਂ 'ਤੇ ਹਮਲਾ ਬੋਲਿਆ ਹੈ। ਸੁਸ਼ਮਾ ਸਵਰਾਜ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਇਕ ਟਵੀਟ ਕੀਤਾ। ਉਨ੍ਹਾਂ ਲਿਖਿਆ ਕ ਿਉਹ 17 ਤੋਂ 23 ਜੂਨ 2018 ਤਕ ਦੇਸ਼ ਤੋਂ ਬਾਹਰ ਸੀ। ਮੈਨੂੰ ਨਹੀਂ ਪਤਾ ਕਿ ਮੇਰੀ ਗ਼ੈਰ ਮੌਜ਼ੂਦਗੀ ਵਿਚ ਇੱਥੇ ਕੀ ਹੋਇਆ। ਹਾਲਾਂਕਿ ਮੈਨੂੰ ਇਸ ਦੌਰਾਨ ਕਈ ਟਵੀਟ ਨਾਲ ਸਨਮਾਨਤ ਕੀਤਾ ਗਿਆ।
foreign minister sushma swarajਮੈਂ ਤੁਹਾਡੇ ਨਾਲ ਉਹ ਟਵੀਟ ਸਾਂਝਾ ਕਰ ਰਹੀ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਪਸੰਦ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਇਕ ਅਧਿਕਾਰਕ ਦੌਰੇ 'ਤੇ ਇਟਲੀ, ਫਰਾਂਸ, ਬੈਲਜ਼ੀਅਮ ਅਤੇ ਯੂਰਪੀਅਨ ਯੂਨੀਅਨ ਗਈ ਸੀ। ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਨੋਇਡਾ ਦੇ Îਇਕ ਜੋੜੇ ਨੇ ਦੋਸ਼ ਲਗਾਇਆ ਸੀ ਕਿਉਂਕਿ ਉਹ ਵਿਆਹ ਤੋਂ ਬਾਅਦ ਵੀ ਵੱਖ-ਵੱਖ ਧਰਮ ਨੂੰ ਮੰਨਦੇ ਹਨ, ਇਸ ਲਈ ਉਨ੍ਹਾਂ ਨੂੰ ਪਾਸਪੋਰਟ ਦਫ਼ਤਰ ਵਲੋਂ ਪਾਸਪੋਰਟ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਨਾਲ ਹੀ ਉਨ੍ਹਾਂ ਨੂੰ ਤੰਗ ਵੀ ਕੀਤਾ ਜਾ ਰਿਹਾ ਹੈ।
foreign minister sushma swarajਇਸ ਮਾਮਲੇ ਵਿਚ ਜੋੜੇ ਨੇ ਵਿਦੇਸ਼ ਮੰਤਰਾਲਾ ਤੋਂ ਮਦਦ ਮੰਗੀ ਸੀ। ਜੋੜੇ ਦਾ ਦੋਸ਼ ਸੀ ਕਿ ਪਾਸਪੋਰਟ ਦਫ਼ਤਰ ਵਿਚ ਪੀੜਤ ਮਹਿਲਾ ਨੂੰ ਅਪਣਾ ਧਰਮ ਬਦਲਣ ਲਈ ਕਿਹਾ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਤਾਨਵੀ ਸੇਠ ਅਤੇ ਅਨਸ ਸਿੱਦੀਕੀ ਨੇ 2007 ਵਿਚ ਵਿਆਹ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਪਣਾ ਧਰਮ ਨਹੀਂ ਬਦਲਿਆ ਸੀ। ਉਨ੍ਹਾਂ ਦੀ ਇਕ ਸੱਤ ਸਾਲ ਦੀ ਬੇਟੀ ਵੀ ਹੈ।
foreign minister sushma swarajਉਥੇ ਔਰਤ ਦੇ ਪਤੀ ਸਿੱਦੀਕੀ ਨੇ ਦਸਿਆ ਕਿ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਅਪਣਾ ਨਾਮ ਅਤੇ ਧਰਮ ਬਦਲਣ ਲਈ ਕਿਹਾ ਸੀ। ਅਧਿਕਾਰੀ ਦੇ ਤਬਾਦਲੇ ਤੋਂ ਬਾਅਦ ਕੁੱਝ ਲੋਕਾਂ ਨੇ ਵਿਦੇਸ਼ ਮੰਤਰਾਲਾ ਦੇ ਇਸ ਫ਼ੈਸਲੇ 'ਤੇ ਸਵਾਲ ਖੜ੍ਹੇ ਕੀਤੇ ਸਨ। ਲੋਕਾਂ ਦਾ ਕਹਿਣਾ ਸੀ ਕਿ ਅਧਿਕਾਰੀ ਸਿਰਫ਼ ਅਪਣਾ ਕੰਮ ਕਰ ਰਿਹਾ ਸੀ। ਕਈ ਲੋਕਾਂ ਨੇ ਵਿਦੇਸ਼ ਮੰਤਰਾਲਾ ਦੇ ਇਸ ਫ਼ੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਟਵੀਟ ਵੀ ਕੀਤੇ।
sushma swarajਵਿਦੇਸ਼ ਮੰਤਰੀ ਨੇ ਉਨ੍ਹਾਂ ਵਿਚੋਂ ਕੁੱਝ ਟਵੀਟ ਸਾਂਝੇ ਕੀਤੇ ਹਨ, ਜਿਨ੍ਹਾਂ ਵਿਚੋਂ ਇਕ ਟਵੀਟ ਵਿਚ ਕਿਹਾ ਗਿਆ ਹੈ ਕਿ ਪੱਖਪਾਤਪੂਰਨ ਫ਼ੈਸਲਾ, ਮੈਂ ਵਿਕਾਸ ਮਿਸ਼ਰਾ ਦਾ ਸਮਰਥਨ ਕਰਦਾ ਹਾਂ। ਮੈਡਮ ਤੁਹਾਡੇ 'ਤੇ ਸ਼ਰਮ ਆਉਂਦੀ ਹੈ, ਕੀ ਇਹ ਤੁਹਾਡੀ ਇਸਲਾਮੀ ਕਿਡਨੀ ਦਾ ਅਸਰ ਹੈ। ਵਿਦੇਸ਼ ਮੰਤਰੀ ਨੇ ਇਨ੍ਹਾਂ ਗੱਲਾਂ ਨੂੰ ਬਹਾਦੁਰੀ ਨਾਲ ਸਵੀਕਾਰ ਕੀਤਾ ਅਤੇ ਉਨ੍ਹਾਂ ਵਿਚੋਂ ਕੁੱਝ ਟਵੀਟ ਨੂੰ ਰੀਟਵੀਟ ਕੀਤਾ। ਹਾਲਾਂਕਿ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਟਵੀਟ ਕਰ ਕੇ ਵਿਦੇਸ਼ ਮੰਤਰੀ ਨੂੰ ਅਪਸ਼ਬਦ ਬੋਲਣ ਵਾਲਿਆਂ 'ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ।
foreign minister sushma swarajਇਸ ਸਭ ਦੇ ਵਿਚਾਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਸੁਸ਼ਮਾ ਸਵਰਾਜ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਟ੍ਰੋਲਸ ਦੇ ਵਿਰੁਧ ਉਨ੍ਹਾਂ ਦੀ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ। ਹਾਲਾਂਕਿ ਕਈ ਲੋਕਾਂ ਨੇ ਵਿਦੇਸ਼ ਮੰਤਰਾਲਾ ਦੇ ਉਸ ਫ਼ੈਸਲੇ ਦਾ ਸਮਰਥਨ ਵੀ ਕੀਤਾ। ਕਈ ਲੋਕਾਂ ਨੇ ਲਿਖਿਆ ਕਿ ਸੁਸ਼ਮਾ ਸਵਰਾਜ ਜਾਤੀ ਅਤੇ ਧਰਮ ਤੋਂ ਉਪਰ ਉਠ ਕੇ ਪਹਿਲਾਂ ਵੀ ਕਈ ਵਾਰ ਕਈਆਂ ਦੀ ਮਦਦ ਕਰ ਚੁੱਕੀ ਹੈ, ਇਸ ਵਿਚ ਕੁੱਝ ਵੀ ਗ਼ਲਤ ਨਹੀਂ ਹੈ।