ਭਾਜਪਾ ਮੰਤਰੀ ਜੈਯੰਤ ਸਿਨ੍ਹਾ ਨੇ ਮਾਬ ਲਿੰਚਿੰਗ ਦੇ ਦੋਸ਼ੀਆਂ ਨੂੰ ਕੀਤਾ ਸਨਮਾਨਤ, ਛਿੜਿਆ ਵਿਵਾਦ
Published : Jul 7, 2018, 3:28 pm IST
Updated : Jul 7, 2018, 3:28 pm IST
SHARE ARTICLE
 BJP minister Jaiyant Sinha has honored criminals of Mob Lyching
BJP minister Jaiyant Sinha has honored criminals of Mob Lyching

ਕੇਂਦਰੀ ਮੰਤਰੀ ਜੈਯੰਤ ਸਿਨ੍ਹਾਂ ਦੀ ਝਾਰਖੰਡ ਦੇ ਰਾਮਗੜ੍ਹ ਵਿਚ ਇਕ ਮੀਟ ਵਪਾਰੀ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਦੋਸ਼ੀਆਂ ਨੂੰ ਮਾਲਾ ਪਹਿਨਾਉਂਦਿਆਂ ...

ਨਵੀਂ ਦਿੱਲੀ : ਕੇਂਦਰੀ ਮੰਤਰੀ ਜੈਯੰਤ ਸਿਨ੍ਹਾਂ ਦੀ ਝਾਰਖੰਡ ਦੇ ਰਾਮਗੜ੍ਹ ਵਿਚ ਇਕ ਮੀਟ ਵਪਾਰੀ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਦੋਸ਼ੀਆਂ ਨੂੰ ਮਾਲਾ ਪਹਿਨਾਉਂਦਿਆਂ ਦੀ ਤਸਵੀਰ ਵਾਇਰਲ ਹੋ ਰਹੀ ਹੈ। ਸਨਿਚਰਵਾਰ ਨੂੰ ਜੈਯੰੰਤ ਸਿਨ੍ਹਾ ਨੇ ਰਾਮਗੜ੍ਹ ਮਾਮਲੇ ਵਿਚ ਪੁਲਿਸ ਦੀ ਜਾਂਚ 'ਤੇ ਸਵਾਲ ਉਠਾਉਂਦੇ ਹੋਏ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।

 BJP minister Jaiyant Sinha has honored criminals of Mob LynchingBJP minister Jaiyant Sinha has honored criminals of Mob Lynching ਇਸ ਮਾਮਲੇ ਵਿਚ ਜਦੋਂ ਵਿਵਾਦ ਵਧਿਆ ਤਾਂ ਜੈਯੰਤ ਸਿਨ੍ਹਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਦੀ ਅਰਜ਼ੀ 'ਤੇ ਰਾਂਚੀ ਹਾਈਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਮੁਅੱਤਲ ਕਰ ਦਿਤਾ ਹੈ ਅਤੇ ਸਾਰੇ ਦੋਸ਼ੀਆਂ ਨੂੰ ਜ਼ਮਾਨਤ 'ਤੇ ਛੱਡ ਦਿਤਾ ਹੈ। ਇਸ ਮਾਮਲੇ ਵਿਚ ਹਾਈਕੋਰਟ ਦੁਬਾਰਾ ਸੁਣਵਾਈ ਕਰੇਗਾ।

 BJP minister Jaiyant Sinha has honored criminals of Mob LynchingBJP minister Jaiyant Sinha has honored criminals of Mob Lynchingਕੇਂਦਰੀ ਮੰਤਰੀ ਨੇ ਕਿਹਾ ਕਿ ਮੈਨੂੰ ਸਾਡੀ ਨਿਆਂਪਾਲਿਕਾ ਅਤੇ ਕਾਨੂੰੰਨ 'ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਮੇਰੇ ਕੰਮਾਂ ਸਬੰਧੀ ਗ਼ੈਰ ਜ਼ਿੰਮੇਵਾਰਾਨਾ ਬਿਆਨ ਦਿਤੇ ਜਾ ਰਹੇ ਹਨ ਜਦਕਿ ਮੈਂ ਜੋ ਕੁੱਝ ਵੀ ਕਰ ਰਿਹਾ ਹਾਂ ਉਹ ਕਾਨੂੰਨ ਦੀ ਉਚਿਤ ਪ੍ਰਕਿਰਿਆ ਦਾ ਸਨਮਾਨ ਹੈ। ਜੋ ਨਿਰਦੋਸ਼ ਹਨ, ਉਨ੍ਹਾਂ ਨੂੰ ਬਚਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਉਚਿਤ ਰੂਪ ਨਾਲ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਜਨਤਾ ਦਾ ਨੁਮਾਇੰਦਾ ਅਤੇ ਇਕ ਮੰਤਰੀ ਹਾਂ। ਮੈਂ ਕਾਨੂੰਨ ਦੀ ਰੱਖਿਆ ਕਰਨ ਦੀ ਸਹੁੰ ਲਈ ਹੈ। ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ। 

 BJP minister Jaiyant Sinha BJP minister Jaiyant Sinhaਜੈਯੰਤ ਸਿਨ੍ਹਾ ਨੇ ਰਾਮਗੜ੍ਹ ਮਾਮਲੇ ਵਿਚ ਪੁਲਿਸ ਦੀ ਜਾਂਚ 'ਤੇ ਸਵਾਲ ਉਠਾਉਂਦੇ ਹੋਏ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਮਾਰਚ ਵਿਚ ਇਕ ਸਥਾਨਕ ਅਦਾਲਤ ਨੇ ਇਕ ਭਾਜਪਾ ਨੇਤਾ ਸਮੇਤ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਿਛਲੇ ਸਾਲ 55 ਸਾਲਾ ਅਲੀਮੂਦੀਨ ਨੂੰ ਬੀਫ਼ ਲਿਜਾਣ ਦੇ ਸ਼ੱਕ ਵਿਚ ਕੁੱਟ-ਕੁੱਟ ਕੇ ਮਾਰ ਦਿਤਾ ਗਿਆ ਸੀ। ਦਸ ਦਈਏ ਕਿ ਮੀਟ ਕਾਰੋਬਾਰੀ ਦੀ ਹੱਤਿਆ ਅਤੇ ਉਸ ਦੇ ਬਾਅਦ ਤੋਂ ਇਸ ਪੂਰੇ ਮਾਮਲੇ ਨੂੰ ਸਿਆਸੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 BJP minister Jaiyant Sinha has honored criminals of Mob LynchingBJP minister Jaiyant Sinha has honored criminals of Mob Lynchingਇਹੀ ਵਜ੍ਹਾ ਹੈ ਕਿ ਭਾਜਪਾ ਨੇਤਾਵਾਂ ਨੇ ਇਨ੍ਹਾਂ ਦੋਸ਼ੀਟਾਂ ਦਾ ਸ਼ੁਰੂ ਤੋਂ ਹੀ ਸਮਰਥਨ ਕੀਤਾ ਹੈ। ਕੁੱਝ ਮਹੀਨੇ ਪਹਿਲਾਂ ਭਾਜਪਾ ਦੇ ਸਾਬਕਾ ਵਿਧਾਇਕ ਸ਼ੰਕਰ ਚੌਧਰੀ ਇਨ੍ਹਾਂ ਦੋਸ਼ੀਆਂ ਨੂੰ ਛੱਡਣ ਲਈ 15 ਦਿਨਾਂ ਤਕ ਧਰਨੇ 'ਤੇ ਬੈਠੇ ਸਨ। 2 ਜੁਲਾਈ ਨੂੰ ਜਦੋਂ ਨਿਤਿਆਨੰਦ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੂੰ ਲੈਣ ਸ਼ੰਕਰ ਚੌਧਰੀ ਖ਼ੁਦ ਗਏ। ਨਿਤਿਆਨੰਦ ਰਾਮਗੜ੍ਹ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੈ। ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਜੈਯੰਤ ਸਿਨ੍ਹਾ ਨੂੰ ਨਿਸ਼ਾਨੇ 'ਤੇ ਲਿਆ। 

 BJP minister Jaiyant Sinha has honored criminals of Mob LynchingBJP minister Jaiyant Sinha has honored criminals of Mob Lynchingਇਸ ਮਾਮਲੇ ਵਿਚ ਯੂਥ ਕਾਂਗਰਸ ਨੇ ਵੀ ਜੈਯੰਤ ਸਿਨ੍ਹਾ 'ਤੇ ਹਮਲਾ ਕੀਤਾ। ਯੂਥ ਕਾਂਗਰਸ ਨੇ Îਇਕ ਟਵੀਟ ਕਰ ਕੇ ਕਿਹਾ ਕਿ ਦੇਸ਼ ਦੇ 10 ਰਾਜਾਂ ਵਿਚ ਸ਼ੱਕ ਦੇ ਆਧਾਰ 'ਤੇ ਹੁਣ ਤਕ 27 ਲੋਕਾਂ ਦੀ ਹੱÎਤਿਆ ਕੀਤੀ ਜਾ ਚੁੱਕੀ ਹੈ ਅਤੇ ਜੈਯੰਤ ਸਿਨ੍ਹਾਂ ਅਜਿਹਾ ਕਰਨ ਵਾਲੇ ਦੋਸ਼ੀਆ ਦਾ ਸਵਾਗਤ ਕਰਨ ਵਿਚ ਲੱਗੇ ਹੋਏ ਹਨ।

Mob LynchingMob Lynchingਝਾਰਖੰਡ ਵਿਚ ਵਿਰੋਧੀ ਧਿਰ ਦੇ ਨੇਤਾ ਹੇਮੰਤ ਸੋਰੇਨ ਨੇ ਟਵੀਟ ਕੀਤਾ। ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਨੂੰ ਵੀ ਟੈਗ ਦਿਤਾ। ਉਨ੍ਹਾਂ ਲਿਖਿਆ ਕਿ ਤੁਹਾਡਾ ਸਾਬਕਾ ਵਿਦਿਆਰਥੀ ਇਨ੍ਹੀਂ ਦਿਨੀਂ ਗਊ ਹੱਤਿਆ ਦੇ ਸ਼ੱਕ ਵਿਚ ਨੌਜਵਾਨ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਨਮਾਨਤ ਕਰਨ ਵਿਚ ਲੱਗਿਆ ਹੋਇਆ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement