ਜੰਗਲ ਵਿਚੋਂ ਲਕੜੀ ਲਿਜਾਣ 'ਤੇ ਕੁੱਟ-ਕੁੱਟ ਕੇ ਹਤਿਆ, ਅਧਿਕਾਰੀ ਸਮੇਤ ਅੱਠ ਗ੍ਰਿਫ਼ਤਾਰ
Published : Jun 8, 2018, 1:10 pm IST
Updated : Jun 8, 2018, 1:10 pm IST
SHARE ARTICLE
Arrest
Arrest

ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਲਾਗੇ ਹੌਲਨਾਕ ਘਟਨਾ ਵਾਪਰੀ ਹੈ। ਡਿਪਟੀ ਰੇਂਜਰ ਸਮੇਤ ਅੱਠ ਵਣ ਕਰਮਚਾਰੀਆਂ ਨੇ ਜੰਗਲ ਵਿਚ ਲਕੜੀ ਲਿਜਾਣ 'ਤੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ...

ਸਿਵਨੀ : ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਲਾਗੇ ਹੌਲਨਾਕ ਘਟਨਾ ਵਾਪਰੀ ਹੈ। ਡਿਪਟੀ ਰੇਂਜਰ ਸਮੇਤ ਅੱਠ ਵਣ ਕਰਮਚਾਰੀਆਂ ਨੇ ਜੰਗਲ ਵਿਚ ਲਕੜੀ ਲਿਜਾਣ 'ਤੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹਤਿਆ ਕਰ ਦਿਤੀ ਅਤੇ ਸਬੂਤ ਮਿਟਾਉਣ ਲਈ ਜੰਗਲ ਵਿਚ ਚਿਤਾ ਬਣਾ ਕੇ ਉਸ ਦੀ ਲਾਸ਼ ਨੂੰ ਅੱਗ ਲਾ ਦਿਤੀ। ਇਹ ਘਟਨਾ ਗਾਂਗਪੁਰ ਪਿੰਡ ਨਾਲ ਲਗਦੇ ਜੰਗਲ ਵਿਚ ਵਾਪਰੀ। ਡਿਪਟੀ ਰੇਂਜਰ ਸਮੇਤ ਅੱਠ ਕਰਮਚਾਰੀਆਂ ਨੂੰ ਪੁਲਿਸ ਨੇ ਕਲ ਗ੍ਰਿਫ਼ਤਾਰ ਕਰ ਲਿਆ।

MurderMurder

ਪੁਲਿਸ ਅਧਿਕਾਰੀ ਖੇਮੇਂਦਰ ਜੈਤਵਾਰ ਨੇ ਦਸਿਆ, 'ਗਾਂਗਪੁਰ ਪਿੰਡ ਵਾਸੀ 40 ਸਾਲਾ ਰੂਪਚੰਦ ਸੋਨਵਾਨੇ ਦੀ ਮੰਗਲਵਾਰ ਸ਼ਾਮ ਹਤਿਆ ਕਰ ਕੇ ਲਾਸ਼ ਨੂੰ ਅੱਗ ਲਾ ਦਿਤੀ ਗਈ। ਮੁੱਖ ਮੁਲਜ਼ਮ ਡਿਪਟੀ ਰੇਂਜਰ ਸੰਤੋਸ਼ ਤੋਂ ਇਲਾਵਾ ਸੱਤ ਚੌਕੀਦਾਰਾਂ ਨੂੰ ਕਲ ਗ੍ਰਿਫ਼ਤਾਰ ਕਰ ਲਿਆ ਗਿਆ। ਰੂਪਚੰਦ ਜੰਗਲ ਵਿਚੋਂ ਲਕੜੀ ਲਿਆਉਣ ਲਈ ਗਿਆ ਸੀ। ਗਸ਼ਤ 'ਤੇ ਨਿਕਲੇ ਡਿਪਟੀ ਰੇਂਜਰ ਨੇ ਉਸ ਨੂੰ ਫੜ ਲਿਆ।

DeadDead

ਜੰਗਲ ਵਿਚੋਂ ਕੀਮਤੀ ਲੱਕੜ ਕੱਟ ਕੇ ਲਿਜਾਣ ਦੇ ਸ਼ੱਕ ਵਿਚ ਉਸ ਨੂੰ ਪੁੱਛ-ਪੜਤਾਲ ਲਈ ਡਿਪਟੀ ਰੇਂਜਰ ਦੇ ਘਰ ਲਿਜਾਇਆ ਗਿਆ। ਕੁੱਝ ਪਿੰਡ ਵਾਲਿਆਂ ਦੇ ਵੇਖਣ 'ਤੇ ਡਿਪਟੀ ਰੇਂਜਰ ਨੇ ਕਿਹਾ ਕਿ ਪੁੱਛ-ਪੜਤਾਲ ਮਗਰੋਂ ਉਸ ਨੂੰ ਛੱਡ ਦਿਤਾ ਜਾਵੇਗਾ ਤੇ ਪਿੰਡ ਵਾਲੇ ਮੁੜ ਗਏ। ਬਾਅਦ ਵਿਚ ਉਸ ਨੂੰ ਏਨਾ ਕੁਟਿਆ ਗਿਆ ਕਿ ਉਸ ਦੀ ਰੇਂਜਰ ਦੇ ਘਰੇ ਹੀ ਮੌਤ ਹੋ ਗਈ।

ArrestArrest

ਫਿਰ ਰਾਤ ਦੇ ਹਨੇਰੇ ਵਿਚ ਉਸ ਦੀ ਲਾਸ਼ ਨੂੰ ਅੱਗ ਲਾ ਦਿਤੀ ਗਈ। ਜਦ ਰੂਪਚੰਦ ਅਗਲੇ ਦਿਨ ਵੀ ਘਰ ਨਾ ਮੁੜਿਆ ਤਾਂ ਉਸ ਦੇ ਘਰ ਵਾਲੇ ਰੇਂਜਰ ਕੋਲ ਗਏ ਪਰ ਉਥੋਂ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਉਸ ਦੀ ਗੁਮਸ਼ੁਦਗੀ ਦੀ ਰੀਪੋਰਟ ਥਾਣੇ ਲਿਖਾ ਦਿਤੀ ਗਈ ਜਿਸ ਕਾਰਨ ਰੇਂਜਰ ਘਬਰਾ ਗਿਆ ਤੇ ਉਸ ਨੇ ਥਾਣੇ ਪਹੁੰਚ ਕੇ ਜੁਰਮ ਕਬੂਲ ਕਰ ਲਿਆ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement