ਬੇਟੀਆਂ ਨੂੰ ਬੀਜੇਪੀ ਵਿਧਾਇਕਾਂ ਤੋਂ ਬਚਾਓ : ਰਾਹੁਲ ਗਾਂਧੀ
Published : Aug 7, 2018, 3:51 pm IST
Updated : Aug 7, 2018, 3:51 pm IST
SHARE ARTICLE
Rahul Gandhi
Rahul Gandhi

ਮੁੱਜ਼ਫ਼ਰਪੁਰ ਬਾਲਿਕਾ ਗ੍ਰਹਿ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਦੇਵਰਿਆ ਵਿਚ ਵੀ ਸ਼ੈਲਟਰ ਹੋਮ ਵਿਚ ਯੋਨ ਸ਼ੋਸ਼ਣ ਅਤੇ ਰੇਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਵਿਚ ਵੀ ਇਸ...

ਨਵੀਂ ਦਿੱਲੀ : ਮੁੱਜ਼ਫ਼ਰਪੁਰ ਬਾਲਿਕਾ ਗ੍ਰਹਿ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਦੇਵਰਿਆ ਵਿਚ ਵੀ ਸ਼ੈਲਟਰ ਹੋਮ ਵਿਚ ਯੋਨ ਸ਼ੋਸ਼ਣ ਅਤੇ ਰੇਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਵਿਚ ਵੀ ਇਸ ਨੂੰ ਲੈ ਕੇ ਹੰਗਾਮਾ ਹੋਇਆ। ਵਿਰੋਧੀ ਪੱਖ ਨੇ ਇਸ ਨੂੰ ਲੈ ਕੇ ਬੀਜੇਪੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਅਤੇ ਬੀਜੇਪੀ ਉਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਪੀਐਮ ਰੇਪ ਦੀਆਂ ਘਟਨਾਵਾਂ ਉਤੇ ਚੁੱਪੀ ਸਾਧ ਲੈਂਦੇ ਹਨ। ਉਨ੍ਹਾਂ ਨੇ ਬੇਟੀ ਬਚਾਓ - ਬੇਟੀ ਪੜ੍ਹਾਓ ਦੇ ਨਾਹਰੇ 'ਤੇ ਤੰਜ ਕਸਦੇ ਹੋਏ ਕਿਹਾ ਕਿ ਬੀਜੇਪੀ ਵਿਧਾਇਕਾਂ ਤੋਂ ਧੀ ਬਚਾਓ।  

Rahul GandhiRahul Gandhi

ਰਾਜਧਾਨੀ ਦਿੱਲੀ ਵਿਚ ਮਹਿਲਾ ਅਧਿਕਾਰ ਸਮਾਰੋਹ ਵਿਚ ਹਿੱਸਾ ਲੈਣ ਗਏ ਰਾਹੁਲ ਨੇ ਬੀਜੇਪੀ ਉਤੇ ਨਿਸ਼ਾਨਾ ਸਾਧਿਆ।  ਰਾਹੁਲ ਨੇ ਮਹਿਲਾ ਅਧਿਕਾਰਾਂ ਦੇ ਸੁਰੱਖਿਆ ਦੇ ਮੁੱਦੇ 'ਤੇ ਸਵਾਲ ਚੁੱਕੇ। ਰਾਹੁਲ ਨੇ ਕਿਹਾ ਕਿ ਪੀਐਮ ਰੇਪ ਦੀਆਂ ਘਟਨਾਵਾਂ 'ਤੇ ਕੁੱਝ ਨਹੀਂ ਬੋਲਦੇ ਹਨ। ਬੀਤੇ ਚਾਰ ਸਾਲ ਵਿਚ ਔਰਤਾਂ ਦੇ ਨਾਲ ਜੋ (ਮਾੜਾ) ਹੋਇਆ ਹੈ ਉਹ ਪਿਛਲੇ 70 ਸਾਲ ਵਿਚ ਨਹੀਂ ਹੋਇਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੀਜੇਪੀ ਅਤੇ ਆਰਐਸਐਸ ਦੀ ਵਿਚਾਰਧਾਰਾ ਹੈ ਕਿ ਸਿਰਫ਼ ਮਰਦ ਦੇਸ਼ ਨੂੰ ਚਲਾਉਣਗੇ ਅਤੇ ਜਿੱਥੇ ਕਿਸੇ ਮਹਿਲਾ ਦੇ ਜੁਡ਼ੇ ਹੋਣ ਦੀ ਗੱਲ ਹੁੰਦੀ ਹੈ, ਇਹ ਪਾਰਟੀ ਪਿੱਛੇ ਹੱਟ ਜਾਂਦੀ ਹੈ।

Rahul GandhiRahul Gandhi

ਉਨ੍ਹਾਂ ਨੇ ਕਿਹਾ ਕਿ ਉਹ ਕਹਿੰਦੇ ਹੈ ਬੇਟੀ ਬਚਾਓ - ਬੇਟੀ ਪੜ੍ਹਾਓ, ਸਾਨੂੰ ਸਮਝ ਨਹੀਂ ਆਇਆ ਧੀ ਕਿਸ ਤੋਂ ਬਚਾਉਣੀ ਸੀ ? ਰਾਹੁਲ ਨੇ ਬੇਟੀਆਂ ਨੂੰ ਬੀਜੇਪੀ ਵਿਧਾਇਕਾਂ ਤੋਂ ਬਚਾਉਣ ਦੀ ਸਲਾਹ ਦਿਤੀ। ਰਾਹੁਲ ਨੇ ਕਿਹਾ ਕਿ ਉਹ ਮਹਿਲਾ ਰਾਖਵਾਂਕਰਨ ਬਿਲ ਦੇ ਬਾਰੇ ਵਿਚ ਬੋਲਦੇ ਹਨ, ਜਦਕਿ ਕਾਂਗਰਸ ਪਹਿਲਾਂ ਹੀ ਕਹਿ ਚੁਕੀ ਹੈ ਕਿ ਪੂਰੀ ਪਾਰਟੀ ਇਸ ਬਿਲ ਦੇ ਸਮਰਥਨ ਵਿਚ ਖੜੀ ਹੋਵੇਗੀ। ਪੀਐਮ ਕੁੱਝ ਨਹੀਂ ਕਹਿੰਦੇ ਹਨ। ਰਾਹੁਲ ਨੇ ਕਿਹਾ ਕਿ ਬੀਜੇਪੀ ਮਹਿਲਾ ਰਾਖਵਾਂਕਰਨ ਬਿਲ ਲਿਆਏ ਤਾਂ ਕਾਂਗਰਸ ਨਾਲ ਹੈ, ਵਰਨਾ ਕਾਂਗਰਸ ਸੱਤਾ ਵਿਚ ਆਉਣ 'ਤੇ ਇਹ ਬਿਲ ਲੈ ਕੇ ਆਵੇਗੀ।

Rahul GandhiRahul Gandhi

ਦੱਸ ਦਈਏ ਕਿ ਯੋਨ ਸ਼ੋਸ਼ਣ ਦੇ ਮੁੱਦੇ 'ਤੇ ਸੰਸਦ ਵਿਚ ਹੰਗਾਮੇ ਤੋਂ ਬਾਅਦ ਘਰੇਲੂ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੀਜੇਪੀ ਸਰਕਾਰ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਸਮਰਪਿਤ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮਾਮਲਿਆਂ 'ਤੇ ਤੁਰਤ ਕਾਰਵਾਈ ਕੀਤੀ ਅਤੇ ਸਰਕਾਰ ਤੋਂ ਅੱਗੇ ਵੀ ਜ਼ਰੂਰੀ ਕਦਮ ਚੁੱਕੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement