
ਸ਼ਹਿਰ ਦੇ ਇਕ ਹਸਪਤਾਲ ਵਿਚ ਪਿਛਲੇ ਕਰੀਬ 10 ਦਿਨਾਂ ਤੋਂ ਡੀਐਮਕੇ ਦੇ ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦੀ ਸਿਹਤ ਖ਼ਰਾਬ ਦੱਸੀ ...
ਚੇਨੱਈ : ਸ਼ਹਿਰ ਦੇ ਇਕ ਹਸਪਤਾਲ ਵਿਚ ਪਿਛਲੇ ਕਰੀਬ 10 ਦਿਨਾਂ ਤੋਂ ਡੀਐਮਕੇ ਦੇ ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦੀ ਸਿਹਤ ਖ਼ਰਾਬ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਦੇ ਜ਼ਰੂਰੀ ਅੰਗਾਂ ਨੂੰ ਕੰਮ ਕਰਦੇ ਰੱਖਣ ਲਈ ਡਾਕਟਰਾਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਕਾਵੇਰੀ ਹਸਪਤਾਲ ਨੇ ਉਨ੍ਹਾਂ ਦੀ ਸਿਹਤ ਸਬੰਧੀ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਰੁਣਾਨਿਧੀ ਇਸ ਸਮੇਂ ਮੈਡੀਕਲ ਸੁਪੋਰਟ 'ਤੇ ਹਨ।
DMK Workersਹਸਪਤਾਲ ਦੇ ਸੀਨੀਅਰ ਡਾਕਟਰ ਅਰਵਿੰਦਨ ਸੈਲਵਾਰਾਜ ਮੁਤਾਬਕ ਕਰੁਣਾਨਿਧੀ ਦੀ ਸਿਹਤ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਜਦਕਿ ਉਹ ਮੈਡੀਕਲ ਸੁਪੋਰਟ 'ਤੇ ਹਨ। ਅਗਲੇ 24 ਘੰਟੇ ਉਨ੍ਹਾਂ ਲਈ ਬੇਹੱਦ ਖ਼ਾਸ ਹਨ। ਦੇਖਣਾ ਹੋਵੇਗਾ ਕਿ ਇਨ੍ਹਾਂ 24 ਘੰਟਿਆਂ ਦੌਰਾਨ ਉਨ੍ਹਾਂ ਦੀ ਸਿਹਤ ਵਿਚ ਕਿੰਨਾ ਸੁਧਾਰ ਆਉਂਦਾ ਹੈ, ਇਸ ਤੋਂ ਬਾਅਦ ਅਗਲਾ ਇਲਾਜ ਸ਼ੁਰੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰੁਣਾਨਿਧੀ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਮਗਰੋਂ 28 ਜੁਲਾਈ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ।
Karunanidhiਬਲੱਡ ਪ੍ਰੈਸ਼ਰ ਤੇ ਤਾਂ ਡਾਕਟਰਾਂ ਨੇ ਕਾਬੂ ਪਾ ਲਿਆ ਸੀ ਪਰ ਉਨ੍ਹਾਂ ਦੀ ਖ਼ਰਾਬ ਹੁੰਦੀ ਸਿਹਤ ਕਾਰਨ ਉਹ ਹਾਲੇ ਤਕ ਹਸਪਤਾਲ ਵਿਚ ਹੀ ਦਾਖ਼ਲ ਹਨ। ਕਰੁਣਾਨਿਧੀ ਦੀ ਸਿਹਤਯਾਬੀ ਦੀ ਉਮੀਦ ਵਿਚ ਉਨ੍ਹਾਂ ਦੀ ਡੀਐਮਕੇ ਪਾਰਟੀ ਦੇ ਵਰਕਰ ਭਾਰੀ ਗਿਣਤੀ ਵਿਚ ਹਸਪਤਾਲ ਵਿਖੇ ਪਹੁੰਚ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਕਈ ਵੱਡੇ ਨੇਤਾ ਹਸਪਤਾਲ ਜਾ ਕੇ ਕਰੁਣਾਨਿਧੀ ਦੀ ਸਿਹਤ ਸਬੰਧੀ ਜਾਣਕਾਰੀ ਲੈ ਚੁੱਕੇ ਹਨ।
Karunanidhi and Rahul Gandhiਕਰੁਣਾਨਿਧੀ ਦੀ ਪਤਨੀ ਦਿਆਲੂ ਅੱਮਲ ਵੀ ਸੋਮਵਾਰ ਨੂੰ ਦਿਨ ਵਿਚ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪੁੱਜੀ। 28 ਜੁਲਾਈ ਤੋਂ ਹੁਣ ਤਕ ਉਹ ਪਹਿਲੀ ਵਾਰ ਪਤੀ ਨੂੰ ਮਿਲਣ ਲਈ ਹਸਪਤਾਲ ਆਈ ਸੀ। ਅੱਮਲ ਵੀਲ੍ਹਚੇਅਰ ਰਾਹੀਂ ਹਸਪਤਾਲ ਪੁੱਜੀ ਜਦਕਿ ਆਮ ਤੌਰ 'ਤੇ ਇਸੇ ਵੀਲ੍ਹਚੇਅਰ ਦੀ ਵਰਤੋਂ ਕਰੁਣਾਨਿਧੀ ਕਰਦੇ ਸਨ। ਸੂਤਰਾਂ ਮੁਤਾਬਕ ਅੱਮਲ ਦੀ ਸਿਹਤ ਵੀ ਠੀਕ ਨਹੀਂ ਹੈ। ਦਸ ਦਈਏ ਕਿ ਕਰੁਣਾਨਿਧੀ ਦੇ ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਦਾ ਬੇਟਾ ਐਮ ਕੇ ਸਟਾਲਿਨ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਹੋਇਆ ਹੈ। ਉਹ ਕਰੁਣਾਨਿਧੀ ਦੇ ਮੁੱਖ ਮੰਤਰੀ ਰਹਿੰਦਿਆਂ ਉਪ ਮੁੱਖ ਮੰਤਰੀ ਵੀ ਰਹਿ ਚੁੱਕਾ ਹੈ।
M Karunanidhiਕਾਂਗਰਸ ਦੀ ਕੇਂਦਰ ਵਿਚ ਸਰਕਾਰ ਸਮੇਂ ਉਨ੍ਹਾਂ ਦੀ ਬੇਟੀ ਅਤੇ ਸਾਂਸਦ ਕਨੀਮੋਝੀ ਦਾ ਨਾਮ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਡੀਐਮਕੇ ਦੇ ਏ ਰਾਜਾ ਜੋ ਉਸ ਸਮੇਂ ਦੂਰਸੰਚਾਰ ਮੰਤਰੀ ਸਨ, 'ਤੇ 1.70 ਲੱਖ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲੱਗੇ ਸਨ। ਕਰੁਣਾਨਿਧੀ ਨੂੰ ਸਿਆਸਤ ਦਾ ਬਾਬਾ ਬੋਹੜ ਮੰਨਿਆ ਜਾਂਦਾ ਹੈ। ਉਹ ਸੂਬੇ ਦੇ ਕਈ ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।