ਤਾਮਿਲਨਾਡੂ 'ਚ ਰੂਸੀ ਔਰਤ ਨਾਲ ਬਲਾਤਕਾਰ, ਛੇ ਗ੍ਰਿਫ਼ਤਾਰ
Published : Jul 20, 2018, 3:04 am IST
Updated : Jul 20, 2018, 3:04 am IST
SHARE ARTICLE
Rape
Rape

ਤਿਰੁਅੰਨਾਮਲਾਈ ਕਸਬੇ ਵਿਚ ਰੂਸੀ ਔਰਤ ਨਾਲ ਬਲਾਤਕਾਰ ਦੇ ਦੋਸ਼ ਹੇਠ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ..............

ਚੇਨਈ : ਤਿਰੁਅੰਨਾਮਲਾਈ ਕਸਬੇ ਵਿਚ ਰੂਸੀ ਔਰਤ ਨਾਲ ਬਲਾਤਕਾਰ ਦੇ ਦੋਸ਼ ਹੇਠ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ 'ਚ ਉਸ ਦਾ ਗਾਈਡ ਤੇ ਹੋਸਟਲ ਦਾ ਮੈਨੇਜਰ ਵੀ ਸ਼ਾਮਲ ਹਨ। ਤਫ਼ਤੀਸ਼ੀ ਅਧਿਕਾਰੀ ਮੰਗਯਾਰ ਕਰਾਸੀ ਨੇ ਦਸਿਆ ਕਿ 21 ਸਾਲਾ ਰੂਸੀ ਔਰਤ ਇਕੱਲੀ ਹੀ ਭਾਰਤ ਆਈ ਸੀ ਤੇ ਪਿਛਲੇ ਵੀਰਵਾਰ ਤਿਰੁਅੰਨਾਮਲਾਈ ਪਹੁੰਚੀ ਸੀ। ਸੋਮਵਾਰ ਨੂੰ ਉਹ ਅਪਣੇ ਕਮਰੇ ਵਿਚ ਅਧਨੰਗੀ ਹਾਲਤ ਵਿਚ ਬੇਹੋਸ਼ ਮਿਲੀ ਸੀ ਅਤੇ ਉਸ ਸਮੇਂ ਉਸ ਦੇ ਚਿਹਰੇ ਅਤੇ ਬਾਹਾਂ ਉਤੇ ਦੰਦਾਂ ਨਾਲ ਕੱਟੇ ਜਾਣ ਦੇ ਨਿਸ਼ਾਨ ਸਨ।

ਮੁਲਜ਼ਮਾਂ ਦੇ ਬਿਆਨਾਂ ਮੁਤਾਬਕ ਉਨ੍ਹਾਂ ਨੂੰ ਇਹ ਔਰਤ ਉਸੇ ਤਰ੍ਹਾਂ ਅਧਨੰਗੀ ਹਾਲਤ ਵਿਚ ਬੇਹੋਸ਼ ਮਿਲੀ ਸੀ। ਉਨ੍ਹਾਂ ਕਿਹਾ ਕਿ ਪੀੜਤ ਔਰਤ ਨੇ ਅਪਣੀ ਸਹਿਮਤੀ ਨਾਲ ਹੀ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ ਸਨ।  ਮਹਿਲਾ ਜਾਂਚ ਅਧਿਕਾਰੀ ਨੇ ਦਸਿਆ ਪੀੜਤ ਔਰਤ ਨੇ ਜ਼ਿਆਦਾ ਮਿਕਦਾਰ ਵਿਚ ਨਸ਼ਾ ਲਿਆ ਹੋਇਆ ਸੀ। ਇਸ ਵੇਲੇ ਉਹ ਹਸਪਤਾਲ ਵਿਚ ਦਾਖ਼ਲ ਹੈ। ਜਾਂਚ ਅਧਿਕਾਰੀ ਮੁਤਾਬਕ ਔਰਤ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਕਸਬਾ ਸੈਲਾਨੀਆਂ ਦੀ ਪਸੰਦੀਦਾ ਸੈਰਗਾਹ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement