
ਸ਼ਰੇਆਮ ਮਹਿਲਾ ਨਾਲ ਕਰ ਰਹੇ ਸੀ ਕਾਂਡ!
ਦੇਸ਼ ‘ਚ ਲੁਟੇਰੇ ਇਸ ਕਦਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਦੀ ਇਹ ਸੀਸੀਟੀਵੀ ਗਵਾਹੀ ਭਰ ਰਹੀ ਹੈ। ਜਿਸ ਨੂੰ ਦੇਖ ਇਕ ਵਾਰ ਤਾਂ ਤੁਸੀਂ ਵੀ ਸਹਿਮ ਜਾਓਗੇ ਤੇ ਵਾਰ ਵਾਰ ਇਹ ਤਸਵੀਰਾਂ ਨੂੰ ਦੇਖੋਗੇ। ਜੋ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਸੜਕ ‘ਤੇ ਇਕ ਰਕਸਾ ਆਉਂਦਾ ਐ ਜਿਸ ਵਿਚੋਂ ਇਕ ਕੁੜੀ ਤੇ ਇਕ ਮਹਿਲਾ ਉਤਰਦੀ ਹੈ।
Video Viral
ਜਿਵੇਂ ਹੀ ਦੋਵੇ ਉਤਰਦੀਆਂ ਤਾਂ ਫਿਰ ਸ਼ੁਰੂ ਹੁੰਦੀ ਹੈ ਅਸਲ ਕਹਾਣੀ। ਦੇਖੋ ਤੁਸੀਂ ਤਾਕ ਲਗਾਈ ਖੜ੍ਹੇ ਦੋ ਮੋਟਰਸਾਇਕਲ ਸਵਾਰਾਂ ਨੂੰ। ਜਿਵੇਂ ਹੀ ਮਹਿਲਾ ਪੈਸੇ ਦੇ ਕੇ ਆਪਣੇ ਘਰ ਜਾਂਦੀ ਹੈ ਤਾਂ ਮੋਟਰਸਾਇਕਲ ‘ਤੇ ਬੈਠਾ ਨੌਜਵਾਨ ਮਹਿਲਾ ਦੇ ਗਲ ਵਿਚੋਂ ਚੈਨ ਨੂੰ ਉਤਾਰਨ ਲਈ ਝਪਟ ਮਾਰਦਾ ਹੈ ਤਾਂ ਦਲੇਰ ਮਹਿਲਾਂ ਨੇ ਨੌਜਵਾਨ ਨੂੰ ਉੱਥੇ ਹੀ ਕਾਬੂ ਕਰ ਲਿਆ। ਜਿਸ ਨੂੰ ਉਸ ਦਾ ਦੂਜਾ ਸਾਥੀ ਉਥੋ ਫਰਾਰ ਹੋ ਜਾਂਦਾ ਹੈ ਪਰ ਕਾਬੂ ਕੀਤੇ ਗਏ ਨੌਜਵਾਨ ਦਾ ਲੋਕਾਂ ਵੱਲੋਂ ਖੂਬ ਕੁਟਾਪਾ ਚਾੜ੍ਹਿਆ ਜਾਂਦਾ ਹੈ।
Video Viral
ਤਸਵੀਰਾਂ ਕਿਥੋਂ ਦੀਆਂ ਨੇ ਇਹ ਤਾਂ ਅਜੇ ਪਤਾ ਨਹੀਂ ਲੱਗ ਸਕੀਆਂ ਪਰ ਇੰਨਾਂ ਤਸਵੀਰਾਂ ਨੂੰ ਦੇਖ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਤੋਂ ਬਚਿਆਂ ਜਾ ਸਕੇ। ਅਜਿਹੇ ਕਈ ਮਾਮਲੇ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹੇ ਕੰਮ ਨਸ਼ਾ ਕਰਨ ਵਾਲੇ ਹੀ ਜ਼ਿਆਦਾਤਰ ਕਰਦੇ ਹਨ। ਅਜਿਹੀਆਂ ਘਟਨਾਵਾਂ ਵਿਚ ਜਾਨ ਜਾਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਕਿਉਂ ਕਿ ਲੁਟੇਰੇ ਨਿਹੱਥੇ ਤਾਂ ਹੁੰਦੇ ਨਹੀਂ। ਉਹ ਹੱਥੋਂਪਾਈ ਵਿਚ ਗੋਲੀ ਜਾਂ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਵੀ ਕਰ ਦਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।