ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਗ੍ਰਿਫ਼ਤਾਰ 5 ਫ਼ਰਾਰ
Published : Mar 27, 2019, 2:45 am IST
Updated : Mar 27, 2019, 2:45 am IST
SHARE ARTICLE
4 arrested in various incidents
4 arrested in various incidents

ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ ਨੇ ਪੱਤਰਕਾਰ ਸੰਮੇਲਨ 'ਚ ਦਿੱਤੀ ਜਾਣਕਾਰੀ

ਅੰਮ੍ਰਿਤਸਰ : ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗੀਨ ਅਪਰਾਧਾਂ 'ਚ ਸਰਗਰਮ ਅਪਰਾਧੀ ਕਾਬੂ  ਕੀਤੇ ਹਨ। ਉਨ੍ਹਾਂ ਦਸਿਆ ਕਿ ਪਵਨ ਨਗਰ ਏਰੀਏ ਵਿਚ ਇਕ ਐਕਟਿਵਾ ਸਵਾਰ ਔਰਤ ਦਾ ਪਿੱਛਾ ਕਰ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ ਸਨ ਜੋ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰਿਆ ਵਿਚ ਆਉਣ ਕਰ ਕੇ ਅਤੇ ਇਲੈਕਟ੍ਰਨਿਕ ਮੀਡੀਆ ਵਲੋਂ ਇਸ ਵਾਰਦਾਤ ਨੂੰ ਨਿਊਜ ਚੈਨਲਾ 'ਤੇ ਵਿਖਾਉਣ ਕਰ ਕੇ ਇਨ੍ਹਾਂ ਦੀ ਮਦਦ ਨਾਲ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਮਿਲੀ।

ਤੁੰਗਪਾਈ ਚੌਕ ਵਿਚ ਮੋਟਰਸਾਈਕਲ 'ਯਾਮਾ' ਰੰਗ ਕਾਲਾ 'ਤੇ ਸਵਾਰ ਲੜਕਿਆਂ ਨੂੰ ਇੰਚਾਰਜ ਸੀ.ਆਈ.ਏ ਸਟਾਫ਼ ਅਤੇ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਸਮੇਤ ਪੁਲਿਸ ਪਾਰਟੀ ਵਲੋ ਸਾਝੇ ਅਪਰੇਸ਼ਨ ਦੌਰਾਨ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਮਲਕੀਤ ਸਿੰਘ ਉਰਫ ਰੂਬਲ ਅਤੇ ਸਰਬਜੀਤ ਸਿੰਘ ਉਰਫ ਸੋਨੂੰ ਵਜੋਂ ਹੋਈ। ਵਾਰਦਾਤ ਵਿਚ ਵਰਤਿਆ ਮੋਟਰਸਾਈਕਲ, ਇਕ ਦਾਤਰ ਸਮੇਤ ਹੁਲੀਆ ਬਦਲਣ ਵਾਲਾ ਪਰਨਾ ਅਤੇ ਇਕ ਖੋਹਸ਼ੁਦਾ ਮੋਬਾਈਲ ਫ਼ੋਨ ਸੈਮਸੰਗ ਬਰਾਮਦ ਕਰ ਕੇ ਪੁਛਗਿਛ ਕੀਤੀ ਗਈ। 

ਪੁਛਗਿਛ 'ਚ 4 ਹੋਰ ਮੋਬਾਈਲ ਬਰਾਮਦ ਕੀਤੇ ਗਏ। ਇਨ੍ਹਾਂ ਨੇ ਮੰਨਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਦੇ ਏਰੀਏ ਵਿਚੋਂ ਸੁੰਨਸਾਨ ਏਰੀਏ ਵਿਚ ਕਰੀਬ 10 ਲੁੱਟ/ਖੋਹਾਂ ਦੀਆਂ ਵਾਰਦਾਤਾ ਕੀਤੀਆਂ ਹਨ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement