ਕਾਰ ਦੀ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ, ਨਹੀਂ ਤਾਂ ਹੋਵੇਗਾ ਜੁਰਮਾਨਾ- ਨਿਤਿਨ ਗਡਕਰੀ
Published : Sep 7, 2022, 8:20 am IST
Updated : Sep 7, 2022, 3:49 pm IST
SHARE ARTICLE
Seatbelts will be compulsory for all passengers in car: Nitin Gadkari
Seatbelts will be compulsory for all passengers in car: Nitin Gadkari

ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੀ ਸੀਟ 'ਤੇ ਪਹਿਲਾਂ ਹੀ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ

 

ਨਵੀਂ ਦਿੱਲੀ: ਹੁਣ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਦੌਰਾਨ ਇਹ ਐਲਾਨ ਕੀਤਾ। ਨਿਤਿਨ ਗਡਕਰੀ ਨੇ ਕਿਹਾ ਕਿ ਜਿਸ ਤਰ੍ਹਾਂ ਕਾਰ ਦੇ ਅੱਗੇ ਬੈਠੇ ਵਿਅਕਤੀ ਦੇ ਸੀਟ ਬੈਲਟ ਨਾ ਲਗਾਉਣ 'ਤੇ ਅਲਾਰਮ ਵੱਜਦਾ ਹੈ, ਉਹੀ ਸਿਸਟਮ ਹੁਣ ਪਿਛਲੀ ਸੀਟ 'ਤੇ ਬੈਠੇ ਯਾਤਰੀ ਲਈ ਵੀ ਕੀਤਾ ਜਾਵੇਗਾ। ਇਸ ਦੇ ਲਈ ਕਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ।

ਸੋਮਵਾਰ ਨੂੰ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਮਰਸਡੀਜ਼ ਦੀ ਪਿਛਲੀ ਸੀਟ 'ਤੇ ਬੈਠੇ ਸਨ ਅਤੇ ਉਹਨਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਗਡਕਰੀ ਨੇ ਕਿਹਾ ਕਿ ਪਿਛਲੀ ਸੀਟ 'ਤੇ ਪਹਿਲਾਂ ਹੀ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ ਹਨ। ਹੁਣ ਜੁਰਮਾਨਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਸਾਡਾ ਮਕਸਦ ਜੁਰਮਾਨਾ ਲੈਣਾ ਨਹੀਂ ਸਗੋਂ ਜਾਗਰੂਕਤਾ ਫੈਲਾਉਣਾ ਹੈ। ਉਹਨਾਂ ਕਿਹਾ ਕਿ 2024 ਤੱਕ ਸੜਕ ਹਾਦਸਿਆਂ ਵਿਚ 50 ਫੀਸਦੀ ਤੱਕ ਕਮੀ ਲਿਆਉਣ ਦਾ ਟੀਚਾ ਹੈ।

ਕਾਰ ਦੀ ਪਿਛਲੀ ਸੀਟ 'ਤੇ ਏਅਰਬੈਗ ਲਗਾਉਣ ਨਾਲ ਕਾਰਾਂ ਦੀ ਕੀਮਤ ਵਿਚ ਵਾਧੇ ਸਬੰਧੀ ਗਡਕਰੀ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਕ ਏਅਰਬੈਗ ਦੀ ਕੀਮਤ 1000 ਰੁਪਏ ਹੈ। ਅਜਿਹੇ 'ਚ 6 ਲਈ 6 ਹਜ਼ਾਰ ਰੁਪਏ ਖਰਚ ਆਉਣਗੇ। ਉਤਪਾਦਨ ਅਤੇ ਮੰਗ ਵਧਣ ਨਾਲ ਇਸ ਦੀ ਲਾਗਤ ਹੌਲੀ-ਹੌਲੀ ਹੋਰ ਹੇਠਾਂ ਆ ਜਾਵੇਗੀ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਭਾਰਤ 'ਚ ਅੱਗੇ ਬੈਠੇ ਵਿਅਕਤੀ ਅਤੇ ਡਰਾਈਵਰ ਲਈ ਏਅਰਬੈਗ ਲਾਜ਼ਮੀ ਹੈ। ਜਨਵਰੀ 2022 ਤੱਕ ਸਰਕਾਰ ਨੇ ਕੰਪਨੀਆਂ ਲਈ 8 ਯਾਤਰੀਆਂ ਵਾਲੀ ਪ੍ਰਤੀ ਯਾਤਰੀ ਕਾਰ ਵਿਚ 6 ਏਅਰਬੈਗ ਹੋਣੇ ਲਾਜ਼ਮੀ ਕਰ ਦਿੱਤੇ ਹਨ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement