ਕੰਗਨਾ ਨੇ ਡਾਇਰੈਕਟਰ ਵਿਕਾਸ ਬਹਿਲ ਬਾਰੇ ਕੀਤਾ ਵੱਡਾ ਖੁਲਾਸਾ, ਦੱਸੀ ਆਪਣੀ ਆਪ ਬੀਤੀ
Published : Oct 7, 2018, 3:49 pm IST
Updated : Oct 7, 2018, 3:52 pm IST
SHARE ARTICLE
Kangna Support to Victim
Kangna Support to Victim

ਕੰਗਨਾ ਰਨੌਤ ਦੀ ਫਿਲਮ ‘ਕਵੀਨ’ ਦਾ ਨਿਰਦੇਸ਼ਨ ਕਰਨ ਵਾਲੇ ਵਿਕਾਸ ਬਹਿਲ ‘ਤੇ ਇਕ ਔਰਤ ਨੇ 3 ਸਾਲ ਪਹਿਲਾਂ ਸੈਕਸ਼ੂਅਲ ਹਿਰਾਸਮੈਂਟ...

ਮੁੰਬਈ : ਕੰਗਨਾ ਰਨੌਤ ਦੀ ਫਿਲਮ ‘ਕਵੀਨ’ ਦਾ ਨਿਰਦੇਸ਼ਨ ਕਰਨ ਵਾਲੇ ਵਿਕਾਸ ਬਹਿਲ ‘ਤੇ ਇਕ ਔਰਤ ਨੇ 3 ਸਾਲ ਪਹਿਲਾਂ ਸੈਕਸ਼ੂਅਲ ਹਿਰਾਸਮੈਂਟ ਦਾ ਦੋਸ਼ ਲਗਾਇਆ ਸੀ। ਇਹ ਮਹਿਲਾ ਹਾਲ ਹੀ ‘ਚ ਇਕ ਵਾਰ ਫਿਰ ਸਾਹਮਣੇ ਆਈ ਅਤੇ ਇਸ ਬਹਿਸ ਉਤੇ ਬਿਆਨ ਦਿਤਾ। ਇਸ ਤੋਂ ਬਾਅਦ ਖ਼ਬਰ ਆਈ ਕਿ ਇਸ ਦੋਸ਼ ਦੇ ਚਲਦੇ ਹੀ ਮਸ਼ਹੂਰ ਪ੍ਰੋਡਕਸ਼ਨ ਕੰਪਨੀ ਫੈਂਟਮ ਨੂੰ ਬੰਦ ਕਰ ਦਿਤਾ ਗਿਆ ਹੈ। ਇਸ ਮਾਮਲੇ ਵਿਚ ਹੁਣ ‘ਕਵੀਨ’ ਅਦਾਕਾਰਾ ਕੰਗਨਾ ਰਨੌਤ ਨੇ ਵੀ ਵਿਕਾਸ ਬਹਿਲ ਉਤੇ ਲੱਗੇ ਦੋਸ਼ ‘ਤੇ ਆਪਣੀ ਗੱਲ ਰੱਖੀ ਹੈ।

Kangna Support to VictimKangna Support to Victim

ਵਿਕਾਸ ਬਹਿਲ ਦੇ ਨਾਲ ਫਿਲਮ ਕਵੀਨ ਵਿਚ ਕੰਮ ਕਰਨ ਵਾਲੀ ਅਦਾਕਾਰਾ ਕੰਗਨਾ ਦੋਸ਼ ਲਗਾਉਣ ਵਾਲੀ ਉਸ ਔਰਤ ਦੇ ਸਮਰਥਨ ਵਿਚ ਅੱਗੇ ਆਈ ਹੈ। ਕੰਗਨਾ ਦਾ ਕਹਿਣਾ ਹੈ ਕਿ ਉਹ ਔਰਤ ਜੋ ਕਹਿ ਰਹੀ ਹੈ ਉਸ ਉਤੇ ਉਨ੍ਹਾਂ ਨੂੰ ਵਿਸ਼ਵਾਸ ਹੈ। ਮੀਡੀਆ ਨਾਲ ਗੱਲਬਾਤ ‘ਚ ਕੰਗਨਾ ਰਨੌਤ ਫਿਲਮ ਵਿਚ ਕੰਮ ਕਰਨ ਦੇ ਦੌਰਾਨ ਵਿਕਾਸ ਬਹਿਲ ਦੇ ਨਾਲ ਅਪਣੇ ਐਕਸਪੀਰੀਐਂਸ ਨੂੰ ਜਗ ਜ਼ਾਹਿਰ ਕਰਦੀ ਹੈ। ਕੰਗਨਾ ਨੇ ਕਿਹਾ ਕਿ ਵਿਆਹ ਹੋਣ ਦੇ ਬਾਵਜੂਦ ਵਿਕਾਸ ਹਰ ਦਿਨ ਨਵੇਂ ਪਾਰਟਨਰ ਨੂੰ ਮਿਲਦੇ ਸੀ। ਕੰਗਨਾ ਕਹਿੰਦੀ ਹੈ ਕਿ ਉਹ ਉਸ ਔਰਤ ਦੀਆਂ ਕਹੀਆਂ ਗੱਲਾਂ ਤੇ ਵਿਸ਼ਵਾਸ ਕਰਦੀ ਹੈ।

Kangna RanautKangna Ranaut

ਸਾਲ 2014 ‘ਚ ਅਸੀਂ ਫਿਲਮ ਕਵੀਨ ਬਣਾ ਰਹੇ ਸੀ। ਇਸ ਦੌਰਾਨ ਉਹ ਅਕਸਰ ਹੀ ਨਵੇਂ ਪਾਰਟਨਰ ਦੇ ਨਾਲ ਦਿਖਣ ਨੂੰ ਮਿਲਦੇ ਸੀ। ਉਹ ਹਰ ਰਾਤ ਪਾਰਟੀ ਕਰਦੇ ਸੀ ਅਤੇ ਇਸ ਤਰ੍ਹਾਂ ਨਾ ਕਰਨ ਲਈ ਸ਼ਰਮਿੰਦਾ ਕਰਦਾ ਸੀ ਕਿ ਤੁਸੀਂ ਰੋਜ਼ ਜਲਦੀ ਸੌ ਜਾਂਦੇ ਹੋ ਇਹ ਠੀਕ ਨਹੀਂ ਹੈ। ਕੰਗਨਾ ਨੇ ਅੱਗੇ ਦੱਸਿਆ ਕਿ ਉਹ ਕਈ ਵਾਰ ਇੰਨੇ ਨਜ਼ਦੀਕ ਆ ਜਾਂਦੇ ਸੀ ਕਿ ਜੋ ਬਿਲਕੁਲ ਠੀਕ ਨਹੀਂ ਲੱਗਦਾ ਸੀ। ਮੈਂ ਕਈ ਵਾਰ ਉਨ੍ਹਾਂ ਨੂੰ ਟੋਕਿਆ।

Vikas BehalVikas Behalਉਹ ਮੇਰੇ ਕੋਲੋਂ ਡਰਦੇ ਸੀ, ਪਰ ਜਦੋਂ ਅਸੀਂ ਸਮਾਜ ਵਿਚ ਮਿਲਦੇ ਸੀ ਤਾਂ ਇਕ ਦੂਜੇ ਦੇ ਗਲੇ ਮਿਲਦੇ ਸੀ ਤਾਂ ਉਹ ਮੇਰਾ ਚਿਹਰਾ ਗਲੇ ਤੋਂ ਫੜਦੇ ਸੀ। ਨਾਲ ਹੀ ਟਾਈਟ ਗੋਲਡ ਕਰਦੇ ਸੀ। ਮੇਰੇ ਵਾਲਾਂ ਦੀ ਖ਼ੁਸ਼ਬੂ ਲੈਂਦੇ ਸੀ। ਮੈਨੂੰ ਉਨ੍ਹਾਂ ਕੋਲੋਂ ਛੁਡਾਉਣ ਲਈ ਕਾਫ਼ੀ ਜ਼ੋਰ ਲਗਾਉਣਾ ਪੈਂਦਾ ਸੀ। ਉਹ ਕਹਿੰਦੇ ਸੀ ਮੈਨੂੰ ਤੁਹਾਡੀ ਖ਼ੁਸ਼ਬੂ ਚੰਗੀ ਲਗਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement