
ਸੜਕਾਂ ਤੇ ਕਿਸੇ ਬਜ਼ੁਰਗ ਨੂੰ ਭੀਖ ਮੰਗਦੇ ਦੇਖ ਕੇ ਉਸ ਦੇ ਪ੍ਰਤੀ ਦਿਆਲਤਾ ਪੈਦਾ ਹੋ ਜਾਂਦੀ ਹੈ। ਉਸ ਨੂੰ ਕੁਝ ਦੇਣ ਲਈ ਜੇਬ ਵੱਲ ਹੱਥ ਜਾਂਦਾ ਹੈ।
ਮੁੰਬਈ : ਸੜਕਾਂ ਤੇ ਕਿਸੇ ਬਜ਼ੁਰਗ ਨੂੰ ਭੀਖ ਮੰਗਦੇ ਦੇਖ ਕੇ ਉਸ ਦੇ ਪ੍ਰਤੀ ਦਿਆਲਤਾ ਪੈਦਾ ਹੋ ਜਾਂਦੀ ਹੈ। ਉਸ ਨੂੰ ਕੁਝ ਦੇਣ ਲਈ ਜੇਬ ਵੱਲ ਹੱਥ ਜਾਂਦਾ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਮਜ਼ਬੂਰੀ ਵਿੱਚ ਹੀ ਆਦਮੀ ਭੀਖ ਮੰਗਦਾ ਹੈ ਪਰ ਮੁੰਬਈ ਵਿੱਚ ਇੱਕ ਭਿਖਾਰੀ ਦੇ ਕੋਲ ਇੰਨਾ ਪੈਸਾ ਨਿਕਲਿਆ ਜਿਸਨੂੰ ਜਾਣਕੇ ਹਰ ਕਿਸੇ ਨੂੰ ਹੈਰਾਨੀ ਹੋਈ। ਉਸਦੇ ਲੱਖਾਂ ਰੁਪਏ ਦਾ ਖੁਲਾਸਾ ਉਸਦੀ ਮੌਤ ਤੋਂ ਬਾਅਦ ਹੋਇਆ।
Beggar
ਮੁੰਬਈ 'ਚ ਸ਼ੁੱਕਰਵਾਰ ਨੂੰ ਗੋਵੰਡੀ ਸਟੇਸ਼ਨ ਕੋਲ ਟਰੇਨ ਨਾਲ ਕੱਟ ਕੇ ਇਕ ਭਿਖਾਰੀ ਦੀ ਮੌਤ ਹੋ ਗਈ। ਰੇਲਵੇ ਪੁਲਿਸ ਨੇ ਭਿਖਾਰੀ ਦੀ ਪਛਾਣ 82 ਸਾਲ ਦੇ ਬਿਰਭੀਚੰਦ ਆਜ਼ਾਦ ਦੇ ਰੂਪ 'ਚ ਹੋਈ ਹੈ। ਪੁਲਿਸ ਇਸ ਭਿਖਾਰੀ ਦੇ ਘਰ ਪਹੁੰਚੀ ਤਾਂ ਉਸ ਨੂੰ 1.77 ਲੱਖ ਰੁਪਏ ਦੇ ਸਿੱਕੇ ਅਤੇ 8.77 ਲੱਖ ਰੁਪਏ ਦੇ ਫਿਕਸਡ ਡਿਪਾਜਿਟ ਦੇ ਪੇਪਰਜ਼ ਮਿਲੇ। ਇਸ ਵਿਅਕਤੀ ਨੇ ਪੈਨ ਕਾਰਡ, ਆਧਾਰ ਕਾਰਡ ਅਤੇ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਵਾ ਰੱਖਿਆ ਸੀ।
Beggar
ਭਿਖਾਰੀ ਦੀ ਇੰਨੀ ਦੌਲਤ ਦੇਖ ਪੁਲਿਸ ਵੀ ਹੈਰਾਨ
ਭਿਖਾਰੀ ਦੀ ਝੌਂਪੜੀ 'ਚ ਇੰਨੀ ਦੌਲਤ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਚਾਰ ਬੈਗਾਂ 'ਚ ਭਰ ਕੇ ਰੱਖੇ ਗਏ ਸਿੱਕਿਆਂ ਨੂੰ ਗਿਣਨ 'ਚ ਵੀ ਪੁਲਿਸ ਨੂੰ 8 ਘੰਟੇ ਲੱਗੇ। ਸੀਨੀਅਰ ਇੰਸਪੈਕਟਰ ਨੰਦਕੁਮਾਰ ਸਾਸਤੇ ਨੇ ਇਕ ਅਖਾਬਰ ਨਾਲ ਗੱਲਬਾਤ ਕਰਦੇ ਹੋਏ ਕਿਹਾ,''ਝੁੱਗੀ ਵਾਲੇ ਇਸ ਕਾਲੋਨੀ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਭਿਖਾਰੀ ਹੀ ਸੀ। ਉਸ ਦੇ ਕੁਝ ਕਾਗਜ਼ਾਂ 'ਚ ਉਸ ਦੇ ਘਰ ਦਾ ਪਤਾ ਰਾਜਸਥਾਨ ਦਾ ਹੈ। ਉਹ ਮੁੰਬਈ 'ਚ ਇਕੱਲਾ ਹੀ ਰਹਿੰਦਾ ਸੀ।''
Beggar
ਟਰੇਨ ਨਾਲ ਕੱਟ ਕੇ ਹੋਈ ਮੌਤ
ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਤੋਂ ਬਾਅਦ ਝੌਂਪੜੀ 'ਚ ਪੁੱਜੀ ਦਰਜਨ ਭਰ ਪੁਲਿਸ ਵਾਲਿਆਂ ਦੀ ਟੀਮ ਆਜ਼ਾਦ ਦੀ ਜਾਇਦਾਦ ਨਾਲ ਜੁੜੀ ਕਾਰਵਾਈ ਨੂੰ ਐਤਵਾਰ ਤੱਕ ਪੂਰੀ ਕਰ ਸਕੀ। ਇਸ ਛੋਟੀ ਜਿਹੀ ਝੌਂਪੜੀ 'ਚ ਲੱਖਾਂ ਦੀ ਦੌਲਤ ਦੇਖ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਇੰਸਪੈਕਟਰ ਸਾਸਤੇ ਨੇ ਕਿਹਾ,''ਅਸੀਂ ਸ਼ਨੀਵਾਰ ਰਾਤ ਨੂੰ ਸਿੱਕੇ ਗਿਣਨ ਸ਼ੁਰੂ ਕੀਤੇ ਅਤੇ ਐਤਵਾਰ ਸਵੇਰ ਤੱਕ ਗਿਣਦੇ ਰਹੇ। ਪੂਰੇ ਕਮਰੇ 'ਚ ਬਹੁਤ ਸਾਰੇ ਕਾਗਜ਼ ਪਏ ਸਨ, ਜਿਸ 'ਚ 8.77 ਲੱਖ ਰੁਪਏ ਦੇ ਫਿਕਸਡ ਡਿਪਾਜਿਟ ਦੇ ਵੀ ਪੇਪਰਜ਼ ਸਨ।
Beggar
ਅਸੀਂ ਰਾਜਸਥਾਨ ਪੁਲਿਸ ਨੂੰ ਬਿਰਭੀਚੰਦ ਆਜ਼ਾਦ ਬਾਰੇ ਸੂਚਨਾ ਦੇ ਦਿੱਤੀ ਹੈ।'' ਜਾਣਕਾਰੀ ਅਨੁਸਾਰ, ਆਜ਼ਾਦ ਗੋਵੰਡੀ 'ਚ ਕਈ ਸਾਲ ਤੋਂ ਰਹਿੰਦਾ ਸੀ। ਉਹ ਹਾਰਬਰ ਲਾਈਨ ਦੇ ਰੇਲਵੇ ਸਟੇਸ਼ਨਾਂ 'ਤੇ ਭੀਖ ਮੰਗਦਾ ਸੀ। ਬਾਕੀ ਝੁੱਗੀਆਂ 'ਚ ਰਹਿਣ ਵਾਲੇ ਕਈ ਦੂਜੇ ਭਿਖਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਅੰਦਾਜਾ ਵੀ ਨਹੀਂ ਹੋਇਆ ਕਿ ਆਜ਼ਾਦ ਕੋਲ ਇੰਨੇ ਪੈਸੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।