
ਮੋਹਾਲੀ ਪਹੁੰਚੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ 'ਤੇ ਬੈਠਣਗੇ।
ਚੰਡੀਗੜ੍ਹ: ਲਖੀਮਪੁਰ ਘਟਨਾ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਨਵਜੋਤ ਸਿੱਧੂ ਦੀ ਅਗਵਾਈ ਵਿਚ ਅੱਜ ਪੰਜਾਬ ਕਾਂਗਰਸ ਦੇ ਆਗੂ ਯੂਪੀ ਲਈ ਕੂਚ ਕਰਨਗੇ। ਇਸ ਦੌਰਾਨ ਮੋਹਾਲੀ ਪਹੁੰਚੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ 'ਤੇ ਬੈਠਣਗੇ।
Navjot Sidhu
ਹੋਰ ਪੜ੍ਹੋ: ਲਖੀਮਪੁਰ: ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਟਵੀਟ, 'ਅਖੀਰ ਤੱਕ ਲੜਾਂਗੇ'
ਉਹਨਾਂ ਕਿਹਾ ਕਿਸਾਨਾਂ ਲਈ ਜਾਨ ਵੀ ਦੇਣੀ ਪਈ ਤਾਂ ਉਹ ਵੀ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਸਿੱਧੂ ਨੇ ਕਿਹਾ ਕਿ ਅੱਜ ਤੱਕ ਉਹਨਾਂ ਨੇ ਪਿੱਠ ’ਤੇ ਖੰਜਰ ਮਾਰਨ ਦੀ ਗੱਲ ਸੁਣੀ ਸੀ ਪਰ ਪਿੱਛੇ ਤੋਂ ਗੱਡੀਆਂ ਚੜਾਉਣ ਦੀ ਗੱਲ ਪਹਿਲੀ ਵਾਰ ਦੇਖੀ ਹੈ।
Navjot Sidhu
ਹੋਰ ਪੜ੍ਹੋ: ਲਖੀਮਪੁਰ ਘਟਨਾ ਵਿਚ ਜ਼ਖਮੀ ਹੋਏ ਕਿਸਾਨ ਆਗੂ ਦਾ ਹਾਲ ਜਾਣਨ ਹਸਪਤਾਲ ਪਹੁੰਚਿਆ 'ਆਪ' ਦਾ ਵਫਦ
ਨਵਜੋਤ ਸਿੱਧੂ ਨੇ ਸਵਾਲ ਕਰਦਿਆਂ ਪੁੱਛਿਆ ਕਿ ਹੁਣ ਤੱਕ ਕੇਂਦਰੀ ਮੰਤਰੀ ਦੇ ਬੇਟੇ ਨੇ ਨਾ ਹੀ ਜਾਂਚ ਵਿਚ ਹਿੱਸਾ ਲਿਆ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੀ ਇਕ ਕੇਂਦਰੀ ਮੰਤਰੀ ਅਤੇ ਉਸ ਦਾ ਬੇਟਾ ਕਾਨੂੰਨ ਅਤੇ ਸੰਵਿਧਾਨ ਤੋਂ ਵੱਡੇ ਹੋ ਗਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਲੜਾਈ ਬਾਬੇ ਨਾਨਕ ਦੇ ਕਿੱਤੇ ਦੀ ਲੜਾਈ ਹੈ।
Navjot Sidhu
ਹੋਰ ਪੜ੍ਹੋ: ਲਖੀਮਪੁਰ ਦਾ ਜ਼ਿਕਰ ਕਰ ਰੋਣ ਲੱਗੀਆਂ ਬੀਬੀਆਂ, '45 ਲੱਖ ਦਾ ਕੀ ਕਰਨਾ ਜਦੋਂ ਜਵਾਨ ਪੁੱਤ ਹੀ ਚਲਾ ਗਿਆ'
ਇਹ ਲੜਾਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਪਾਰਟੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਦਾ ਸਮਰਥਨ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਿਣਗੇ। ਜੇ ਕਿਸਾਨੀ ਲਈ ਉਹਨਾਂ ਨੂੰ ਜਾਨ ਦੀ ਬਾਜ਼ੀ ਵੀ ਲਗਾਉਣੀ ਪਈ ਤਾਂ ਉਹ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ।