ਖਾਣਾ ਬਣਾ ਰਹੀ ਔਰਤ ਝੁਲਸੀ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਜਲਾਲਾਬਾਦ ਦੇ ਮੁਹੱਲਾ ਕੋਟਲਾ ਵਿਚ ਸ਼ਨੀਵਾਰ ਸਵੇਰੇ ਵੱਡਾ ਧਮਾਕਾ ਹੋ ਗਿਆ। ਇਹ ਧਮਾਕਾ ਰਸੋਈ ਗੈਸ ਸਿਲੰਡਰ ਦੇ ਫਟਣ ਨਾਲ ਹੋਇਆ। ਇਸ ਹਾਦਸੇ ਦੌਰਾਨ ਰਸੋਈ ਵਿਚ ਖਾਣਾ ਬਣਾ ਰਹੀ ਔਰਤ ਝੁਲਸ ਗਈ। ਇੱਥੇ ਮਕਾਨ ਵਿਚ ਘਰੇਲੂ ਗੈਸ ਸਿਲੰਡਰ ਫਟਣ ਨਾਲ ਇਲ਼ਾਕੇ ਵਿਚ ਹਾਹਾਕਾਰ ਮਚ ਗਈ। ਸਿਲੰਡਰ ਫਟਣ ਸਾਲ ਘਰ ਵਿਚੋਂ ਵਿਚੋਂ ਅੱਗ ਨਿਕਲਣ ਲੱਗੀ।
ਇਸ ਹਾਦਸੇ ਨਾਲ ਪੂਰਾ ਇਲਾਕਾ ਦਹਿਲ ਗਿਆ। ਅੱਗ ਦੀ ਚਪੇਟ ਵਿਚ ਆਉਣ ਨਾਲ ਇਕ ਮਹਿਲਾ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਰਸੋਈ ਵਿਚ ਤਿੰਨ ਗੈਸ ਸਿਲੰਡਰ ਰੱਖੇ ਹੋਏ ਸਨ।
ਇਹਨਾਂ ਤੋਂ ਇਲਾਵਾ ਇਕ ਹੋਰ ਗੈਸ ਚੱਲ ਰਿਹਾ ਸੀ, ਗੈਸ ਦੀ ਪਾਈਪ ਲੀਕ ਹੋਣ ਕਾਰਨ ਬਾਕੀ ਸਿਲੰਡਰਾਂ ਨੇ ਅੱਗ ਫੜ੍ਹ ਲਈ। ਇਸ ਦੌਰਾਨ ਸਿਲੰਡਰ ਫਟ ਗਿਆ। ਹਾਦਸੇ ਮੌਕੇ ਰਸੋਈ ਵਿਚ ਮੌਜੂਦ ਔਰਤ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗ ਵਿਚ ਹੀ ਝੁਲਸ ਗਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਲਾਲਾਬਾਦ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਨਗਰ ਪੰਚਾਇਤ ਤੋਂ ਪਾਣੀ ਦੇ ਟੈਂਕ ਮੰਗਾ ਕੇ ਅੱਗ 'ਤੇ ਕਾਬੂ ਪਾਇਆ। ਪੁਲਿਸ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।