ਅੱਜ ਤੋਂ ਬਦਲ ਜਾਣਗੇ ਗੈਸ ਸਿਲੰਡਰ ਤੋਂ ਲੈ ਕੇ ਰੇਲ ਗੱਡੀਆਂ ਦੇ ਟਾਈਮ ਟੇਬਲ ਨਾਲ ਜੁੜੇ ਇਹ ਨਿਯਮ
Published : Nov 1, 2020, 12:22 pm IST
Updated : Nov 1, 2020, 12:24 pm IST
SHARE ARTICLE
Rules To Change From November 1
Rules To Change From November 1

ਸਟੇਟ ਬੈਂਕ ਆਫ ਇੰਡੀਆ ਦੇ ਕੁਝ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਵਾਲਾ ਹੈ।

ਨਵੀਂ ਦਿੱਲੀ:  ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹੁਣ 1 ਨਵੰਬਰ ਤੋਂ ਹੀ ਤੋਂ ਕੁਝ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ। ਰਸੋਈ ਗੈਸ ਦੇ ਸਿਲੰਡਰ ਤੋਂ ਲੈ ਕੇ ਰੇਲ ਗੱਡੀਆਂ ਦੇ ਟਾਈਮ ਟੇਬਲ ਤੱਕ ਸਭ ਕੁਝ ਬਦਲ ਗਿਆ ਹੈ। ਇਹਨਾਂ ਨਿਯਮਾਂ ਦੇ ਬਾਰੇ ਜਾਣਕਾਰੀ ਹੋਣਾ ਜ਼ੁਰੂਰੀ ਹੈ ਨਾਲ ਹੀ ਜਿਸ ਦਾ ਸਿੱਧਾ ਸਬੰਧ ਆਮ ਆਦਮੀ ਦੇ ਜੀਵਨ ਨਾਲ ਹੈ। ਇਸੇ ਤਰ੍ਹਾਂ ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਕੁਝ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਵਾਲਾ ਹੈ।  ਇਸ ਤੋਂ ਇਲਾਵਾ ਅਨਲਾਕ 6 ਗਾਈਡਲਾਈਨ ਸ਼ੁਰੂ ਹੋ ਗਿਆ ਹੈ ਇਸ ਦੌਰਾਨ ਬਹੁਤ ਸਾਰੇ ਨਿਯਮ ਵੀ ਬਦਲੇ ਹਨ। 

# LPG ਡਿਲੀਵਰੀ ਸਿਸਟਮ ਬਦਲਿਆ
 1 ਨਵੰਬਰ ਤੋਂ LPG ਸਿਲੰਡਰ ਦੀ ਡਿਲੀਵਰੀ ਦਾ ਸਿਸਟਮ ਬਦਲ ਗਿਆ ਹੈ। ਤੇਲ ਕੰਪਨੀਆਂ ਨੇ ਇੱਕ ਨਵੰਬਰ ਤੋਂ ਡਿਲੀਵਰੀ ਔਥੈਂਟੀਕੇਸ਼ਨ ਕੋਡ (DAC) ਸਿਸਟਮ ਲਾਗੂ ਕਰ ਦਿੱਤਾ ਹੈ ਭਾਵ ਗੈਸ ਦੀ ਡਿਲੀਵਰੀ ਤੋਂ ਪਹਿਲਾਂ ਖਪਤਕਾਰ ਦੇ ਰਜਿਸਟਰਡ ਮੋਬਾਈਲ ਨੰਬਰ ਉੱਤੇ ਇੱਕ OTP ਭੇਜਿਆ ਜਾਵੇਗਾ। ਜਦੋਂ ਸਿਲੰਡਰ ਤੁਹਾਡੇ ਘਰ ਆਵੇਗਾ, ਤਾਂ ਉਸ OTP ਨੂੰ ਡਿਲੀਵਰੀ ਕਰਨ ਵਾਲੇ ਨਾਲ ਸ਼ੇਅਰ ਕਰਨਾ ਹੋਵੇਗਾ। ਜਦੋਂ OTP ਸਿਸਟਮ ਨਾਲ ਮੇਲ ਖਾਵੇਗਾ, ਤਦ ਹੀ ਤੁਹਾਨੂੰ ਸਿਲੰਡਰ ਦੀ ਡਿਲੀਵਰ ਮਿਲੇਗੀ।

LPG Gas Cylinder
 

#INDANE ਗੈਸ ਬੁਕਿੰਗ ਨੰਬਰ ਬਦਲਿਆ
ਪਹਿਲੀ ਨਵੰਬਰ ਤੋਂ ਇੰਡੇਨ ਗਾਹਕਾਂ ਲਈ ਗੈਸ ਬੁੱਕ ਕਰਨ ਦਾ ਨੰਬਰ ਬਦਲ ਗਿਆ ਹੈ।  ਹੁਣ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਸਾਰੇ ਸਰਕਲਜ਼ ਲਈ ਇੱਕੋ ਨੰਬਰ ਜਾਰੀ ਕੀਤਾ ਹੈ। ਹੁਣ ਦੇਸ਼ ਭਰ ਦੇ ਗਾਹਕਾਂ ਨੂੰ ਐਲਪੀਜੀ ਸਿਲੰਡਰ ਬੁੱਕ ਕਰਵਾਉਣ ਲਈ 77189 55555 ਉੱਤੇ ਕਾਲ ਕਰਨੀ ਹੋਵੇਗੀ ਜਾਂ SMS ਭੇਜਣਾ ਹੋਵੇਗਾ।

#SBI ਬੱਚਤ ਖਾਤਿਆਂ ਉੱਤੇ ਘੱਟ ਵਿਆਜ ਮਿਲੇਗਾ
 1 ਨਵੰਬਰ ਤੋਂ SBI ਦੇ ਵੀ ਕੁਝ ਅਹਿਮ ਨਿਯਮਾਂ ਵਿੱਚ ਤਬਦੀਲੀ ਹੋਣ ਜਾ ਰਹੀ ਹੈ। SBI ਦੇ ਬੱਚਤ ਖਾਤਿਆਂ ਉੱਤੇ ਘੱਟ ਵਿਆਜ ਮਿਲੇਗਾ। ਹੁਣ ਪਹਿਲੀ ਨਵੰਬਰ ਤੋਂ ਜਿਹੜੇ ਬੱਚਤ ਬੈਂਕ ਖਾਤੇ ਵਿੱਚ 1 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਹੈ, ਉਸ ਉੱਤੇ ਵਿਆਜ ਦੀ ਦਰ 0.25 ਫ਼ੀ ਸਦੀ ਘਟ ਕੇ 3.25 ਰਹਿ ਜਾਵੇਗੀ। ਜਦ ਕਿ 1 ਲੱਖ ਰੁਪਏ ਤੋਂ ਵੱਧ ਦੀ ਜਮ੍ਹਾ ਰਾਸ਼ੀ ਉੱਤੇ ਹੁਣ ਰੈਪੋ ਰੇਟ ਅਨੁਸਾਰ ਵਿਆਜ ਮਿਲੇਗਾ।

SBI

#ਡਿਜੀਟਲ ਅਦਾਇਗੀ ਉੱਤੇ ਕੋਈ ਚਾਰਜ ਨਹੀਂ
ਪਹਿਲੀ ਨਵੰਬਰ ਤੋਂ ਹੁਣ 50 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀਆਂ ਲਈ ਡਿਜੀਟਲ ਪੇਅਮੈਂਟ ਲੈਣੀ ਲਾਜ਼ਮੀ ਹੋਵੇਗੀ। RBI ਦਾ ਇਹ ਨਿਯਮ ਵੀ ਪਹਿਲੀ ਨਵੰਬਰ ਤੋਂ ਲਾਗੂ ਜਾਵੇਗਾ। ਨਵੀਂ ਵਿਵਸਥਾ ਮੁਤਾਬਕ ਗਾਹਕ ਜਾਂ ਵਪਾਰੀਆਂ ਤੋਂ ਡਿਜੀਟਲ ਪੇਮੈਂਟ ਲਈ ਕੋਈ ਵੀ ਫ਼ੀਸ ਜਾਂ ਮਰਚੈਂਟ ਡਿਸਕਾਊਂਟ ਰੇਟ ਨਹੀਂ ਵਸੂਲਿਆ ਜਾਵੇਗਾ। ਇਹ ਨਿਯਮ ਸਿਰਫ਼ 50 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲਿਆਂ ਉੱਤੇ ਹੀ ਲਾਗੂ ਹੋਵੇਗਾ।

Paytm app removed from Google Play Store

#ਰੇਲਵੇ ਨੇ ਬਦਲਿਆ ਰੇਲ ਗੱਡੀਆਂ ਦਾ ਟਾਈਮ ਟੇਬਲ
ਪਹਿਲੀ ਨਵੰਬਰ ਤੋਂ ਭਾਰਤੀ ਰੇਲਵੇ ਸਮੁੱਚੇ ਦੇਸ਼ ਦੀਆਂ ਰੇਲ-ਗੱਡੀਆਂ ਦੇ ਟਾਈਮ ਟੇਬਲ ਬਦਲ ਗਿਆ ਹੈ। ਪਹਿਲਾਂ ਰੇਲ ਗੱਡੀਆਂ ਦਾ ਟਾਈਮ ਟੇਬਲ ਪਹਿਲੀ ਅਕਤੂਬਰ ਤੋਂ ਬਦਲਣ ਵਾਲਾ ਸੀ ਪਰ ਉਸ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਹੁਣ ਬਦਲਿਆ ਹੋਇਆ ਟਾਈਮ ਟੇਬਲ ਪਹਿਲੀ ਨਵੰਬਰ ਤੋਂ ਲਾਗੂ ਹੋ ਗਿਆ ਹੈ। ਇਸ ਕਦਮ ਨਾਲ 1 ਹਜ਼ਾਰ ਯਾਤਰੀਆਂ ਤੇ 7 ਹਜ਼ਾਰ ਮਾਲ ਗੱਡੀਆਂ ਦੇ ਟਾਈਮ ਬਦਲ ਗਏ ਹਨ। ਦੇਸ਼ ਦੀਆਂ 30 ਰਾਜਧਾਨੀ ਰੇਲਾਂ ਦੇ ਟਾਈਮ ਟੇਬਲ ਵੀ 1 ਨਵੰਬਰ ਤੋਂ ਬਦਲ ਗਏ ਹਨ।

railway station
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement