
ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 28 ਦਸੰਬਰ 2018 ਰੱਖੀ ਗਈ ਹੈ ਅਤੇ ਇੰਟਰਵਿਊ ਦੀ ਤਰੀਕ 02 ਅਤੇ 03 ਜਨਵਰੀ ਰੱਖੀ ਗਈ ਹੈ।
ਨਵੀਂ ਦਿੱਲੀ, ( ਭਾਸ਼ਾ ) : ਇਰਕਾਨ ਅੰਤਰਰਾਸ਼ਟਰੀ ਕੰਪਨੀ ਵਿਚ ਭਰਤੀਆਂ ਹੋ ਰਹੀਆਂ ਹਨ। ਦੱਸ ਦਈਏ ਕਿ ਇਹ ਭਰਤੀਆਂ 16 ਵਰਕਿੰਗ ਇੰਜੀਨੀਅਰ ਅਹੁਦਿਆਂ ਲਈ ਹੋ ਰਹੀਆਂ ਹਨ। ਇਹਨਾਂ ਭਰਤੀਆਂ ਲਈ ਅਰਜ਼ੀਆਂ ਦੇਣ ਦੀ ਆਖਰੀ ਤਰੀਕ 28 ਦਸੰਬਰ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ ਨੂੰ ਅਰਜ਼ੀਆਂ ਦੇਣ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਦੇਣ ਦੀ ਜ਼ਰੂਰਤ ਨਹੀਂ ਹੈ। ਅਹੁਦੇ ਦਾ ਨਾਮ ਵਰਕਸ ਇੰਜੀਨੀਅਰ ਹੈ ਅਤੇ ਸੀਟਾਂ ਦੀ ਕੁਲ ਗਿਣਤੀ 16 ਹੈ। ਇਹਨਾਂ ਸੀਟਾਂ ਲਈ ਯੋਗ ਅਤੇ ਚੁਣੇ ਗਏ ਉਮੀਦਾਵਾਰਾਂ ਨੂੰ ਮਹੀਨਾਵਾਰ ਤਨਖ਼ਾਹ 29,000 ਰੁਪਏ ਦਿਤੀ ਜਾਵੇਗੀ।
Works Engineering
ਭਰਤੀਆਂ ਇੰਟਰਵਿਊ ਰਾਹੀ ਕੀਤੀਆਂ ਜਾਣਗੀਆਂ। ਇਹਨਾਂ ਭਰਤੀਆਂ ਲਈ ਉਮੀਦਵਾਰ ਦੀ ਲੋੜੀਂਦੀ ਸਿੱਖਿਅਕ ਯੋਗਤਾ ਇਲੈਕਟ੍ਰਾਨਿਕਸ /ਇਲੈਕਟ੍ਰਾਨਿਕਸ ਅਤੇ ਕਮਊਨਿਕੇਸ਼ਨ ਇੰਜੀਨੀਅਰਿੰਗ/ ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ/ ਇਲੈਕਟ੍ਰਾਨਿਕਲ ਅਤੇ ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ ਵਿਚ ਪੂਰਨ ਤੌਰ 'ਤੇ ਡਿਵੀਜ਼ਨ ਦੇ ਨਾਲ ਪੂਰਨ ਡਿਗਰੀ ਰੱਖੀ ਗਈ ਹੈ। ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 28 ਦਸੰਬਰ 2018 ਰੱਖੀ ਗਈ ਹੈ ਅਤੇ ਇੰਟਰਵਿਊ ਦੀ ਤਰੀਕ 02 ਅਤੇ 03 ਜਨਵਰੀ ਰੱਖੀ ਗਈ ਹੈ। ਇਹਨਾਂ ਸੀਟਾਂ ਲਈ ਪੋਸਟਿੰਗ ਦੀ ਥਾਂ ਨਵੀਂ ਦਿੱਲੀ ਹੋਵੇਗੀ।
IRCON Corporate Office
ਸੀਟਾਂ ਲਈ ਯੋਗ ਅਤੇ ਇਛੱਕ ਉਮੀਦਵਾਰ ਸਵੈ-ਪ੍ਰਮਾਣਤ ਫੋਟੋ ਕਾਪੀਆਂ ਦੇ ਨਾਲ ਅਰਜ਼ੀਆਂ ਦੇ ਸਕਦੇ ਹਨ। ਇਸ ਦੇ ਲਈ ਲੋੜੀਂਦੇ ਦਸਤਾਵੇਜ਼ ਡੀਜੀਐਮ, ਐਚਆਰਐਮ, ਇਰਕਾਨ ਅੰਤਰਰਾਸ਼ਟਰੀ ਲਿਮਿਟੇਡ, ਸੀ-4, ਜਿਲ੍ਹਾ ਕੇਂਦਰ, ਸਾਕੇਤ, ਨਵੀਂ ਦਿੱਲੀ-110017 ਨੂੰ 28 ਦੰਸਬਰ 2018 ਜਾਂ ਇਸ ਤੋਂ ਪਹਿਲਾਂ ਭੇਜੀਆਂ ਜਾ ਸਕਦੀਆਂ ਹਨ। ਇਸ਼ਤਿਹਾਰ ਨੰਬਰ ਸੀ/13-2018 ਹੈ। ਵਧੇਰੇ ਜਾਣਕਾਰੀ ਲਈ ਕੰਪਨੀ ਦੀ ਵੈਬਸਾਈਟ ਦੇਖੀ ਜਾ ਸਕਦੀ ਹੈ।