
ਹਾਨੂੰ ਮਾਰੂਤੀ ਦੀਆਂ ਲਗਭਗ ਹਰੇਕ ਤਰ੍ਹਾਂ ਦੀਆਂ ਕਾਰਾਂ ਅਲੱਗ-ਅਲੱਗ ਵੈਰਿਐਂਟ ਦੇ ਨਾਲ ਮਿਲ ਜਾਣਗੀਆਂ ਉਹ ਵੀ ਘਟ ਕੀਮਤ ਤੇ।
ਨਵੀਂ ਦਿੱਲੀ: ਜੇ ਤੁਸੀਂ ਕਾਰ ਖਰਦੀਣਾ ਚਾਹੁੰਦੇ ਹੋ ਅਤੇ ਬਜਟ ਘਟ ਹੈ ਤਾਂ ਤੁਹਾਡੇ ਕੋਲ ਇਕ ਬਿਹਤਰ ਆਪਸ਼ਨ ਹੈ ਜਿਸ ਨਾਲ ਤੁਸੀਂ ਅਪਣੇ ਬਜਟ ਨੂੰ ਧਿਆਨ ਵਿਚ ਰੱਖ ਕੇ ਕਾਰ ਖਰੀਦ ਸਕਦੇ ਹੋ।
Photoਜੇ ਤੁਸੀਂ ਮਾਰੂਤੀ ਸੁਜੁਕੀ ਦੀ ਕਾਰ ਘਟ ਬਜਟ ਵਿਚ ਖਰੀਦਣਾ ਚਾਹੁੰਦੇ ਹੋ ਤਾਂ ਟੂ ਵੈਲਿਊ ਸ਼ੋਰੂਮ ਜਾ ਸਕਦੇ ਹੋ। ਇੱਥੇ ਤੁਹਾਨੂੰ ਮਾਰੂਤੀ ਦੀਆਂ ਲਗਭਗ ਹਰੇਕ ਤਰ੍ਹਾਂ ਦੀਆਂ ਕਾਰਾਂ ਅਲੱਗ-ਅਲੱਗ ਵੈਰਿਐਂਟ ਦੇ ਨਾਲ ਮਿਲ ਜਾਣਗੀਆਂ ਉਹ ਵੀ ਘਟ ਕੀਮਤ ਤੇ।
PhotoTrue Value ਤੇ ਤੁਹਾਨੂੰ ਪੁਰਾਣੀ Swift 2.5 ਲੱਖ ਰੁਪਏ, ਪੁਰਾਣੀ Wagon R 1.75 ਲੱਖ ਰੁਪਏ, Alto 1.50 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਵਿਚ ਮਿਲ ਜਾਵੇਗੀ। ਇੱਥੇ ਤੁਹਾਨੂੰ ਸਰਟੀਫਾਈਡ ਗੱਡੀਆਂ ਹੀ ਮਿਲਦੀਆਂ ਹਨ। ਸਰਟੀਫਾਈਡ ਕਾਰਾਂ ਉਹ ਕਾਰਾਂ ਹੁੰਦੀਆਂ ਹਨ ਜਿਸ ਨੂੰ ਖਰੀਦਣ ਤੋਂ ਪਹਿਲਾਂ ਕੰਪਨੀ ਉਸ ਨੂੰ ਚੈਕ ਕਰਦੀ ਹੈ ਅਤੇ ਉਸ ਦੇ ਹਾਲਾਤ ਦੇ ਆਧਾਰ ਤੇ ਉਸ ਨੂੰ ਵੇਚਿਆ ਜਾਂਦਾ ਹੈ।
PhotoTrue Value, ਮਾਰੂਤੀ ਦੀ ਓਨਰਸ਼ਿਪ ਵਾਲੀ ਸਬਸਿਡਾਇਰੀ ਹੈ। True Value ਦੇ ਦੇਸ਼ਭਰ ਵਿਚ ਆਉਟਲੇਟ ਹਨ। ਕੰਪਨੀ ਦਾ ਦਾਅਵਾ ਹੈ ਕਿ True Value ਨਾਲ ਕਾਰ ਖਰੀਦਣ ਤੇ ਤੁਹਾਨੂੰ 1 ਸਾਲ ਤਕ ਦੀ ਵਾਰੰਟੀ ਅਤੇ 3 ਫ੍ਰੀ ਸਰਵੀਸੇਜ਼ ਮਿਲਣਗੀਆਂ। ਪੇਪਰਵਰਕ ਆਸਾਨ ਹੋਵੇਗਾ। ਕਾਰਾਂ Truw Value ਸਰਟੀਫਾਈਡ ਹੋਵੇਗੀ ਅਤੇ ਗੱਡੀ ਦੀ ਜਾਂਚ ਪਰਖ ਇਤਿਹਾਸ ਹੋਵੇਗਾ।
Photoਦਸ ਦਈਏ ਕਿ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਨੇ ਕਾਰਾਂ ਦੇ ਘਰੇਲੂ ਬਾਜ਼ਾਰ ਵਿਚ ਨਰਮੀ ਦੇਖਦੇ ਹੋਏ ਜੂਨ ਵਿਚ ਵੀ ਉਤਪਾਦਨ ਵਿਚ ਕਟੌਤੀ ਕੀਤੀ ਸੀ। ਇਸ ਨੇ ਲਗਾਤਾਰ ਪੰਜਵੇਂ ਮਹੀਨਾ ਉਤਪਾਦਨ ਘਟਾਇਆ ਸੀ। ਸ਼ੇਅਰ ਬਾਜ਼ਾਰ ਨੂੰ ਦੀ ਦਿੱਤੀ ਜਾਣਕਾਰੀ ਵਿਚ ਕੰਪਨੀ ਨੇ ਦਸਿਆ ਕਿ ਇਸ ਸਾਲ ਜੂਨ ਵਿਚ ਉਸ ਦਾ ਉਤਪਾਦਨ 1,11,917 ਵਾਹਨ ਜੋ ਪਿਛਲੇ ਸਾਲ ਇਸ ਮਹੀਨੇ ਦੇ 1.32,616 ਵਾਹਨਾਂ ਦੇ ਮੁਕਾਬਲੇ 15.6 ਫ਼ੀਸਦੀ ਘਟ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।