ਹੋ ਜਾਵੋ ਤਿਆਰ! ਅੱਜ ਰਾਤ ਨੂੰ 12 ਵਜੇ ਤੋਂ ਜਾਣੋ ਕੀ-ਕੀ ਕਰਨਗੀਆਂ ਸਰਕਾਰਾਂ
Published : Nov 30, 2019, 4:30 pm IST
Updated : Nov 30, 2019, 4:31 pm IST
SHARE ARTICLE
Government of India big changes
Government of India big changes

ਦੇਖੋ ਪੂਰੀ ਖ਼ਬਰ

ਨਵੀਂ ਦਿੱਲੀ: ਇਕ ਦਸੰਬਰ ਯਾਨੀ ਕਿ ਕੱਲ੍ਹ ਤੋਂ ਤੁਹਾਡੀ ਜ਼ਿੰਦਗੀ ਵਿਚ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਬੈਂਕ ਗਾਹਕਾਂ ਅਤੇ ਕਾਰੋਬਾਰੀਆਂ ‘ਤੇ ਵੀ ਪਵੇਗਾ। ਇਨ੍ਹਾਂ ਨਿਯਮਾਂ ਨਾਲ ਜਿੱਥੇ ਇਕ ਪਾਸੇ ਰਾਹਤ ਮਿਲੇਗੀ ਉਥੇ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਤਾਂ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਇਨ੍ਹਾਂ ਬਦਲਾਵਾਂ ਵਿਚ ਸਿਲੰਡਰ ਦੀ ਕੀਮਤ, ਪੈਨਸ਼ਨ ਦੇ ਨਿਯਮ, ਰੇਲਵੇ ਦਾ ਮੈਨਿਊ ਆਦਿ ਸ਼ਾਮਲ ਹੈ।

Narendra Modi Narendra Modiਆਓ ਜਾਣਦੇ ਇਨ੍ਹਾਂ ਮਹੱਤਵਪੂਰਣ ਬਦਲਾਵਾਂ ਬਾਰੇ। ਇਕ ਦਸੰਬਰ ਤੋਂ ਰਸੌਈ ਗੈਸ ਸਿਲੰਡਰ ਦੀ ਕੀਮਤ ਵਿਚ ਬਦਲਾਅ ਹੋ ਜਾਵੇਗਾ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮਹੀਨੇ ਤੱਕ ਰਸੌਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਹੋਇਆ ਸੀ ਇਸ ਲਈ ਹੋ ਸਕਦਾ ਹੈ ਕਿ ਇਸ ਵਾਰ ਫਿਰ ਆਮ ਆਦਮੀ ਨੂੰ ਝਟਕਾ ਲੱਗੇ। ਨਵੰਬਰ ਵਿਚ ਦੇਸ਼ ‘ਚ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ ਕਰੀਬ 76.5 ਰੁਪਏ ਮਹਿੰਗਾ ਹੋਇਆ ਸੀ।

Narendra Modi Narendra Modiਨਵੰਬਰ ‘ਚ ਦਿੱਲੀ ‘ਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਭਾਅ 681.50 ਰੁਪਏ ਹੋ ਗਿਆ ਸੀ। ਕੋਲਕਾਤਾ ਵਿਚ ਇਸ ਦਾ ਭਾਅ 706 ਰੁਪਏ , ਮੁੰਬਈ ਅਤੇ ਚੇਨਈ ਵਿਚ 14.2 ਕਿਲੋ ਵਾਲੇ ਬਿਨਾਂ ਸਬਸਿਡੀ ਦੇ ਸਿਲੰਡਰ ਦਾ ਭਾਅ ਕ੍ਰਮਵਾਰ 651 ਅਤੇ 696 ਰੁਪਏ ਹੋ ਗਿਆ ਸੀ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਪੈਨਸ਼ਨ ਧਾਰਕਾਂ ਲਈ ਵੱਡਾ ਐਲਾਨ ਕੀਤਾ ਹੈ।

Pensioners demanding 7500 rupees pension minimum limit is 2500 rupeesPensionਬੈਂਕ ਨੇ ਪੈਨਸ਼ਨ ਧਾਰਕਾਂ ਨੂੰ 30 ਨਵੰਬਰ 2019 ਤੱਕ ਆਪਣੇ ਜਿਉਂਦੇ ਹੋਣ ਦਾ ਪ੍ਰਮਾਣਪੱਤਰ ਜਮ੍ਹਾ ਕਰਵਾਉਣ ਲਈ ਕਿਹਾ ਹੈ। ਜੇਕਰ ਗਾਹਕਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦੀ ਪੈਨਸ਼ਨ ਰੁਕ ਸਕਦੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਜ਼ਿਆਦਾ ਪੈਨਸ਼ਨ ਖਾਤੇ ਸਟੇਟ ਬੈਂਕ ਕੋਲ ਹੀ ਹਨ। ਜੇਕਰ ਤੁਸੀਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ ਕਿ 1 ਦਸੰਬਰ ਤੱਕ ਕੋਈ ਨਾ ਕੋਈ ਰਸਤਾ ਨਿਕਲ ਆਵੇਗਾ ਅਤੇ ਮੋਬਾਈਲ ਟੈਰਿਫ ਪਲਾਨ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਵੇਗਾ ਤਾਂ ਤੁਹਾਡੇ ਲਈ ਝਟਕਾ ਹੈ।

SBISBIਟੈਲੀਕਾਮ ਰੈਗੂਲੇਟਰੀ ਅਧਾਰਟੀ ਆਫ ਇੰਡੀਆ(ਟਰਾਈ) ਨੇ ਟੈਰਿਫ ਪਲਾਨ ਦੀ ਘੱਟ ਤੋਂ ਘੱਟ ਕੀਮਤ ਤੈਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟੈਲੀਕਾਮ ਡਿਪਾਰਟਮੈਂਟ ਯਾਨੀ ਡਾਟ ਦੇ ਇਕ ਅਧਿਕਾਰੀ ਮੁਤਾਬਕ ਟੈਲੀਕਾਮ ਡਿਪਾਰਟਮੈਂਟ ਮਿਨੀਮਮ ਟੈਰਿਫ ਪਲਾਨ ‘ਤੇ ਕੋਈ ਚਰਚਾ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਓ, ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਭਾਰਤ ਸੰਚਾਰ ਨਿਗਮ ਵਲੋਂ ਇਕ ਦਸੰਬਰ ਤੋਂ ਟੈਰਿਫ ਪਲਾਨ ਦੀਆਂ ਕੀਮਤਾਂ ਨੂੰ ਵਧਾਉਣ ਦੇ ਮਾਮਲੇ ਵਿਚ ਵਿਭਾਗ ਦਖਲਅੰਦਾਜ਼ੀ ਨਹੀਂ ਕਰੇਗਾ।

Trafice Police Trafice Policeਮਾਹਰਾਂ ਮੁਤਾਬਕ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਪਲਾਨ 35 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ। ਦੇਸ਼ ‘ਚ ਲਗਾਤਾਰ ਵਧ ਰਹੀ ਆਰਥਿਕ ਸੁਸਤੀ ਦਾ ਅਸਰ ਜਲਦੀ ਹੀ ਟ੍ਰੇਨ ਦੀ ਟਿਕਟ ਦੀਆਂ ਕੀਮਤਾਂ ‘ਤੇ ਵੀ ਦਿਖਾਈ ਦੇਣ ਲੱਗੇਗਾ। ਹੁਣ ਰੇਲ ਯਾਤਰੀਆਂ ਨੂੰ ਚਾਹ, ਨਾਸ਼ਤਾ ਅਤੇ ਭੋਜਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ। ਰੇਲਵੇ ਬੋਰਡ ‘ਚ ਸੈਰ-ਸਪਾਟਾ ਅਤੇ ਖਾਣ-ਪੀਣ ਵਿਭਾਗ ਦੇ ਨਿਰਦੇਸ਼ਕ ਵਲੋਂ ਜਾਰੀ ਸਰਕੂਲਰ ਤੋਂ ਪਤਾ ਲੱਗਾ ਹੈ ਕਿ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ‘ਚ ਚਾਹ, ਨਾਸ਼ਤਾ ਅਤੇ ਭੋਜਨ ਦੀਆਂ ਕੀਮਤਾਂ ‘ਚ ਵਾਧਾ ਹੋਣ ਜਾ ਰਿਹਾ ਹੈ।

VodafoneVodafone ਜ਼ਿਕਰਯੋਗ ਹੈ ਕਿ ਇਨ੍ਹਾਂ ਟ੍ਰੇਨਾਂ ਦੀ ਟਿਕਟ ਦੀ ਕੀਮਤ ਵਿਚ ਹੀ ਚਾਹ, ਨਾਸ਼ਤਾ ਅਤੇ ਭੋਜਨ ਦੀ ਕੀਮਤ ਜੁੜੀ ਹੁੰਦੀ ਹੈ। ਰਾਜਧਾਨੀ, ਦੁਰੰਤੋ ਅਤੇ ਸ਼ਤਾਬਦੀ ਟ੍ਰੇਨਾਂ ਲਈ ਲਾਗੂ ਨਵੀਂਆਂ ਦਰਾਂ ਮੁਤਾਬਕ ਸੈਕੰਡ ਏ.ਸੀ. ਦੇ ਯਾਤਰੀਆਂ ਨੂੰ ਚਾਹ ਲਈ ਹੁਣ 10 ਰੁਪਏ ਦਾ ਥਾਂ 20 ਰੁਪਏ ਜਦੋਂਕਿ ਸਲੀਪਰ ਕਲਾਸ ਦੇ ਯਾਤਰੀਆਂ ਨੂੰ 15 ਰੁਪਏ ਦੇਣੇ ਹੋਣਗੇ। ਦੁਰੰਤੋ ਦੇ ਸਲੀਪਰ ਕਲਾਸ ‘ਚ ਨਾਸ਼ਤਾ ਜਾਂ ਭੋਜਨ ਪਹਿਲਾਂ 80 ਰੁਪਏ ‘ਚ ਮਿਲਦਾ ਸੀ ਜਿਹੜਾ ਕਿ ਹੁਣ 120 ਰੁਪਏ ‘ਚ ਮਿਲ ਸਕੇਗਾ।

PhotoPhotoਇਸ ਦੇ ਨਾਲ ਹੀ ਹੁਣ ਸ਼ਾਮ ਦੀ ਚਾਹ ਦੀ ਕੀਮਤ 20 ਰੁਪਏ ਤੋਂ ਵਧ ਕੇ 50 ਰੁਪਏ ਹੋਣ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਇਕ ਵਾਰ ਫਿਰ ਰੈਪੋ ਰੇਟ ‘ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਤਿੰਨ ਤੋਂ ਪੰਜ ਦਸੰਬਰ ਤੱਕ ਚੱਲਣ ਵਾਲੀ ਐਮ.ਪੀ.ਸੀ. ਬੈਠਕ ਵਿਚ ਰੈਪੋ ਰੇਟ ਨੂੰ ਘਟਾ ਕੇ 4.90 ਫੀਸਦੀ ਕੀਤੀ ਜਾ ਸਕਦੀ ਹੈ। ਸਰਵੇਖਣ ‘ਚ ਸ਼ਾਮਲ ਜ਼ਿਆਦਾਤਰ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਘਰੇਲੂ ਕਰਜ਼ੇ ਦੀ ਸੁਸਤ ਰਫਤਾਰ ਅਤੇ ਕੰਪਨੀਆਂ ਦੇ ਲਗਾਤਾਰ ਘੱਟ ਹੋ ਰਹੇ ਮੁਨਾਫੇ ਕਾਰਨ ਭਾਰਤੀ ਅਰਥਵਿਵਸਥਾ ਨੂੰ ਰਫਤਾਰ ਫੜਣ ਲਈ ਸਮਾਂ ਲੱਗੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement