
ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਇਕ ਵਾਰ ਵਿਵਾਦਤ ਬਿਆਨ ਦਿਤਾ ਹੈ। ਜਿਸ ਨਾਲ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ...
ਚੰਡੀਗੜ੍ਹ : ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਇਕ ਵਾਰ ਵਿਵਾਦਤ ਬਿਆਨ ਦਿਤਾ ਹੈ। ਜਿਸ ਨਾਲ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਵਲੋਂ ਦਿੱਲੀ ਵਿਚ ਕਰਵਾਈ 'ਇਕ ਸ਼ਾਮ ਬਾਬਰੀ ਮਸਜਿਦ ਦੇ ਨਾਮ' ਪ੍ਰੋਗਰਾਮ ਵਿਚ ਰਾਮ ਮੰਦਰ ਨੂੰ ਲੈ ਕੇ ਮਣੀਸ਼ੰਕਰ ਅਈਅਰ ਨੇ ਰਾਮ ਮੰਦਰ ਬਣਾਉਣ ਦੀ ਗੱਲ ਆਖਣ ਵਾਲਿਆਂ ਨੂੰ ਪੁਛਿਆ ਕਿ ਰਾਜਾ ਦਸ਼ਰਥ ਦੇ ਮਹਿਲ ਵਿਚ 10 ਹਜ਼ਾਰ ਕਮਰੇ ਸਨ, ਉਨ੍ਹਾਂ ਵਿਚੋਂ ਕਿਸ ਕਮਰੇ ਵਿਚ ਭਗਵਾਨ ਰਾਮ ਪੈਦਾ ਹੋਏ ਸੀ? ਕੀ ਇਹ ਗੱਲ ਕਿਸੇ ਨੂੰ ਪਤਾ ਹੈ?
Ram Mandir
ਦਸ ਦਈਏ ਕਿ ਰਾਮ ਮੰਦਰ ਨੂੰ ਲੈ ਕੇ ਭਾਜਪਾ ਆਗੂਆਂ ਸਮੇਤ ਹੋਰ ਕਈ ਹਿੰਦੂ ਨੇਤਾਵਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਭੜਕਾਊ ਬਿਆਨ ਦਿਤੇ ਜਾ ਰਹੇ ਹਨ। ਅਜਿਹੇ ਵਿਚ ਮਣੀਸ਼ੰਕਰ ਦਾ ਇਹ ਬਿਆਨ ਉਨ੍ਹਾਂ ਹਿੰਦੂ ਸੰਗਠਨਾਂ ਨੂੰ ਕਰਾਰਾ ਜਵਾਬ ਹੈ ਜੋ ਅਪਣੀ ਕੱਟੜਵਾਦੀ ਸੋਚ ਦੇ ਚਲਦਿਆਂ ਰਾਮ ਮੰਦਰ ਨੂੰ ਲੈ ਕੇ ਧਮਕੀ ਭਰੀਆਂ ਭੜਕਾਊ ਬਿਆਨਬਾਜ਼ੀਆਂ ਕਰ ਰਹੇ ਹਨ।