
ਪੱਛਮ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਕੇਂਦਰ ਸਰਕਾਰ ਦੀ ਅਗਵਾਈ ਕਰਨ ਵਾਲੀ ਭਾਜਪਾ ਵਿਚਕਾਰ ਇੱਕ ਦੂਜੇ 'ਤੇ ਦੋਸ਼ ਲਗਾਏ ਜਾਣ ਦਾ ਕੰਮ ਵੱਧ ਗਿਆ ਹੈ ।
ਕੋਲਕੱਤਾ: ਪੱਛਮ ਬੰਗਾਲ ਦੀ ਮੁੱਖ ਮਤੰਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਸਵਾਲ ਕੀਤਾ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਲੈ ਕੇ ਸੀਬੀਆਈ ਤੱਕ ਸਾਰੇ ਉਹਨਾਂ ਨੂੰ ਕਿਉਂ ਬਾਇ-ਬਾਇ ਬੋਲ ਰਹੇ ਹਨ ? ਤ੍ਰਿਣਮੁਲ ਮੁਖੀ ਨੇ ਕਿਹਾ ਕਿ ਜੇਕਰ ਤੁਸੀਂ ਪੰਗਾ ਲਵੋਗੇ ਤਾਂ ਮੈਂ ਚੰਗਾ ਬਣ ਜਾਵਾਂਗੀ। ਖ਼ਬਰਾਂ ਮੁਤਾਬਕ ਮਮਤਾ ਬੈਨਰਜੀ ਨੇ ਕਿਹਾ ਕਿ ਪੀਐਮ ਭਾਰਤ ਬਾਰੇ ਕੁੱਝ ਜਾਣਦੇ ਨਹੀਂ ਹਨ।
PM Modi
ਉਹ ਇਥੇ ਤੱਕ ਸਿਰਫ ਗੋਧਰਾ ਅਤੇ ਹੋਰਨਾਂ ਦੰਗਿਆਂ ਤੋਂ ਬਾਅਦ ਪੁੱਜੇ ਹਨ। ਉਹ ਰਾਫੇਲ ਮਾਸਟਰ, ਨੋਟਬੰਦੀ ਮਾਸਟਰ ਅਤੇ ਭ੍ਰਿਸ਼ਟਾਚਾਰ ਮਾਮਟਰ ਹਨ। ਪੱਛਮ ਬੰਗਾਲ ਦੀ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਸਾਡੇ ਤੋਂ ਡਰ ਗਏ ਹਨ ਕਿਉਂਕਿ ਅਸੀਂ ਇਕੱਠੇ ਮਿਲਕੇ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਮੈਂ ਕਦੇ ਡਰੀ ਨਹੀਂ, ਹਮੇਸ਼ਾ ਅਪਣੇ ਰਸਤੇ ਲਈ ਸੰਘਰਸ਼ ਕੀਤਾ ਹੈ।
Demonetisation
ਮੈਂ ਹਮੇਸ਼ਾ ਅਪਣੀ ਮਾਂ, ਮਿੱਟੀ ਅਤੇ ਮਨੁੱਖ ਦਾ ਸਨਮਾਨ ਕੀਤਾ ਹੈ। ਇਹ ਮੰਦਭਾਗਾ ਹੈ ਕਿ ਪੈਸੇ ਦੀ ਤਾਕਤ 'ਤੇ ਉਹ ਪ੍ਰਧਾਨ ਮੰਤਰੀ ਬਣ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੱਛਮ ਬੰਗਾਲ ਦੇ ਪੁਲਿਸ ਕਮਿਸ਼ਨਰ ਦੇ ਘਰ ਸੀਬੀਆਈ ਦੀ ਟੀਮ 'ਤੇ ਪਹੁੰਚਣ ਤੋਂ ਬਾਅਦ ਤੋਂ ਹੀ ਕੇਂਦਰ ਅਤੇ ਰਾਜ ਸਰਕਾਰ ਵਿਚ ਤਲਖ਼ੀ ਹੋਰ ਵੱਧ ਗਈ ਹੈ। ਉਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਬੈਨਰਜੀ ਆਪ ਧਰਨੇ 'ਤੇ ਬੈਠ ਗਏ ਸਨ।
BJP
ਲੋਕਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਿਆਂ ਹੀ ਪੱਛਮ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਕੇਂਦਰ ਸਰਕਾਰ ਦੀ ਅਗਵਾਈ ਕਰਨ ਵਾਲੀ ਭਾਜਪਾ ਵਿਚਕਾਰ ਇੱਕ ਦੂਜੇ 'ਤੇ ਦੋਸ਼ ਲਗਾਏ ਜਾਣ ਦਾ ਕੰਮ ਵੱਧ ਗਿਆ ਹੈ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਸਰਕਾਰ ਨੇ ਰਾਜ ਵਿਚ ਭਾਜਪਾ ਮੁਖੀ ਅਮਿਤ ਸ਼ਾਹ ਦੀ ਰਥ ਯਾਤਰਾ ਨੂੰ ਵੀ ਇਜਾਜ਼ਤ ਨਹੀਂ ਦਿਤੀ ਸੀ। ਉਹਨਾਂ ਨੇ ਇਹ ਦਲੀਲ ਦਿੱਤੀ ਸੀ ਕਿ ਇਸ ਨਾਲ ਰਾਜ ਵਿਚ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ।