
ਜੋਤੀ ਟਿਕੈਤ ਵਲੋਂ ਵੀ ਹੁਣ ਖੁੱਲ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ,
ਚੰਡੀਗੜ੍ਹ : ਰਾਕੇਸ਼ ਟਿਕੈਤ ਦੀ ਧੀ ਜੋਤੀ ਟਿਕੈਤ ਨੇ ਇਸ ਅੰਦੋਲਨ ਚ ਆਪਣੀ ਹਿਸੇ ਦਾਰੀ ਭਾਈ ਹੈ। ਉਹਨਾਂ ਵਲੋ ਆਸਟ੍ਰੇਲੀਆ ਤੋਂ ਇਸਦੀ ਸ਼ੁਰੂ ਆਤ ਕਰ ਦਿੱਤੀ ਗਈ ਹੈ। ਥਾਂ ਥਾਂ ਤੇ ਉਹਨਾਂ ਵਲੋ ਹੋਰ ਨੌਜਵਾਨਾਂ ਨੂੰ ਨਾਲ ਲੈਕੇ ਕਿਸਾਨੀ ਅੰਦੋਲਨ ਦੇ ਸਮਰਥਨ ਚ ਭਾਰਤ ਸਰਕਾਰ ਖਿਲਾਫ ਸ਼ਾਂਤ ਮਈ ਧਰਨਾ ਦਿੱਤਾ ਜਾ ਰਿਹਾ ਹੈ। ਜਿਕਰ ਯੋਗ ਹੈ ਕਿ ਇਸ ਸ਼ਾਂਤ ਮਈ ਪ੍ਰਦਰਸ਼ਨ ਚ ਜੌ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਚ ਕੀਤਾ ਜਾ ਰਿਹਾ ਹੈ ਉਸ ਚ ਬਹੁਤੇ ਪੰਜਾਬ ,ਹਰਿਆਣਾ, ਰਾਜਸਥਾਨ, ਆਂਧਰਾ ਪ੍ਰਦੇਸ਼ ਦੇ ਨੌਜਵਾਨ ਮੁੱਖ ਯੋਗਦਾਨ ਪਾ ਰਹੇ ਨੇ। ਜੋਤੀ ਟਿਕੈਤ ਵਲੋਂ ਵੀ ਹੁਣ ਖੁੱਲ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ,ਅਤੇ ਓਹ ਬਾਕੀ ਲੋਕਾਂ ਨੂੰ ਵੀ ਆਪਣੇ ਨਾਲ ਜੋੜ ਰਹੇ ਨੇ। ਮੌਕੇ ਤੇ ਕਾਫੀ ਲੋਕ ਤਖਤੀਆਂ ਲੈਕੇ ਪਹੁੰਚੇ ਹੋਏ ਸਨ ਜਿਹਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਬਾਜ਼ੀ ਕੀਤੀ ਜਾ ਰਹੀ ਹੈ।
farmer protestਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਦੋ ਦਿਨ ਬਾਅਦ,ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗਾਜੀਪੁਰ ਸਰਹੱਦੀ ਖੇਤਰ ਖਾਲੀ ਕਰਨ ਲਈ ਕਿਹਾ । ਪੁਲਿਸ ਦੀ ਚੇਤਾਵਨੀ ਤੋਂ ਬਾਅਦ ਧਰਨੇ 'ਤੇ ਬੈਠੇ ਕਈ ਕਿਸਾਨ ਉਥੋਂ ਚਲੇ ਗਏ । ਸ਼ਾਮ ਤਕ, ਦਿੱਲੀ ਅਤੇ ਯੂਪੀ ਤੋਂ ਵੱਡੀ ਗਿਣਤੀ ਵਿਚ ਪੁਲਿਸ ਗਾਜ਼ੀਪੁਰ ਸਰਹੱਦ 'ਤੇ ਪਹੁੰਚ ਗਈ । ਇਸ ਨੂੰ ਵੇਖਦੇ ਹੋਏ ਧਮਕੀ ਦੇਣ ਵਾਲੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦਾ ਆਗੂ ਰਾਕੇਸ਼ ਟਿਕੈਤ ਕੁਝ ਸਮਾਂ ਪਹਿਲਾਂ ਬਾਹਰ ਆਇਆ ਸੀ ।
photophotoਉਨ੍ਹਾਂ ਨੇ ਰੋਂਦੇ ਹੋਏ ਕਿਹਾ 'ਕਿਸਾਨਾਂ 'ਤੇ ਤਸ਼ੱਦਦ .ਢਾਹਿਆ ਜਾ ਰਿਹਾ ਹੈ । ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ । ਜੇ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ। ਮੈਂ ਇਸ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਨਹੀਂ ਹੋਣ ਦਿਆਂਗਾ । ਟਿਕੈਟ ਨੇ ਕਿਹਾ,‘ਏਨੀ ਵੱਡੀ ਸਾਜਿਸ਼ ਰਚੀ ਜਾਏਗੀ,ਮੈਨੂੰ ਨਹੀਂ ਪਤਾ ਸੀ । ਮੈਂ ਸਾਰੇ ਲੋਕਾਂ ਦੇ ਖਿਲਾਫ ਜਾ ਕੇ ਭਾਜਪਾ ਨੂੰ ਵੋਟ ਦਿੱਤੀ । ਮੇਰੀ ਪਤਨੀ ਨੇ ਕਿਸੇ ਹੋਰ ਨੂੰ ਵੋਟ ਦਿੱਤੀ ਸੀ,ਪਰ ਮੈਂ ਭਾਜਪਾ ਨੂੰ ਵੋਟ ਦਿੱਤੀ । ਮੈਂ ਉਨ੍ਹਾਂ ਨੂੰ ਵੋਟ ਦੇ ਕੇ ਧੋਖਾ ਦਿੱਤਾ। ਇਹ ਸਰਕਾਰ ਸਾਰੇ ਦੇਸ਼ ਵਿੱਚ ਕਿਸਾਨ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।