ਵਿਕਰਮਜੀਤ ਸਾਹਨੀ ਨੇ ਐਮਐਸਐਮਈ ਮੰਤਰਾਲੇ ਦੇ ਉਦਯੋਗਿਕ ਵਿਕਾਸ ਸੰਸਥਾ ਨਾਲ ਇਕ ਸਮਝੌਤੇ 'ਤੇ ਕੀਤੇ ਹਸਤਾਖਰ
ਨਵੀਂ ਦਿੱਲੀ/ਚੰਡੀਗੜ੍ਹ: ਮੇਕ ਇਨ ਇੰਡੀਆ ਅਤੇ ਸਕਿੱਲ ਇੰਡੀਆ ਰਾਹੀਂ ਸਵੈ-ਰੁਜ਼ਗਾਰ ਪੈਦਾ ਕਰਨ ਦੇ ਮਿਸ਼ਨ ਨਾਲ ਸਨ ਫਾਊਂਡੇਸ਼ਨ ਨੇ ਉਦਯੋਗਿਕ ਵਿਕਾਸ ਸੰਸਥਾਨ ਨਵੀਂ ਦਿੱਲੀ, ਭਾਰਤ ਸਰਕਾਰ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐਮਐਸਐਮਈ) ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ। ਆਈਆਈਡੀ ਸਿੱਧੇ ਤੌਰ 'ਤੇ ਸਰਕਾਰ ਪੀਐਮਈਜੀਪੀ, ਪੀਐਮਐਫਐਮਈ ਅਤੇ ਓਡੀਓਪੀ ਦੀਆਂ ਪਾਇਲਟ ਸਕੀਮਾਂ ਨੂੰ ਲਾਗੂ ਕਰਨ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲਿਆ ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤ, ਪਰਿਵਾਰ ਸਿਰ ਹੈ 21 ਲੱਖ ਰੁਪਏ ਦਾ ਕਰਜ਼ਾ
ਆਈਆਈਡੀ ਦੇ ਨਾਲ ਸਮਝੌਤੇ 'ਤੇ ਹਸਤਾਖਰ ਕਰਨ ਤੋਂ ਬਾਅਦ ਸਾਹਨੀ ਨੇ ਕਿਹਾ ਕਿ ਇਹ ਇਨਕਿਊਬੇਸ਼ਨ ਸੈਂਟਰ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਸਥਾਪਿਤ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਉਹਨਾਂ ਦੇ ਨਜ਼ਰੀਏ ਅਤੇ ਉੱਦਮ ਨਾਲ ਦੂਜਿਆਂ ਲਈ ਰੁਜ਼ਗਾਰ ਪੈਦਾ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਇਨਕਿਊਬੇਸ਼ਨ ਸੈਂਟਰ ਨੌਜਵਾਨਾਂ ਨੂੰ ਇਕ ਸਫਲ ਸਟਾਰਟ-ਅੱਪ ਸ਼ੁਰੂ ਕਰਨ ਅਤੇ ਚਲਾਉਣ ਲਈ ਬੈਂਕਿੰਗ ਲੋਨ, ਸਰਕਾਰੀ ਸਬਸਿਡੀਆਂ, ਕੱਚੇ ਮਾਲ ਆਦਿ ਬਾਰੇ ਉਦਯੋਗ ਦੇ ਮਾਹਿਰਾਂ ਤੋਂ ਸਲਾਹ ਵੀ ਪ੍ਰਦਾਨ ਕਰਨਗੇ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚੋਂ ਮਿਲੀ ਜਲੰਧਰ ਤੋਂ ਅਗਵਾ ਹੋਈ ਨਿਹੰਗ ਸਿੰਘ ਦੀ 7 ਸਾਲਾ ਬੱਚੀ
ਸਾਹਨੀ ਨੇ ਇਹ ਵੀ ਕਿਹਾ ਕਿ ਅਸੀਂ ਹਰ ਸਾਲ ਹਜ਼ਾਰਾਂ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਹੁਨਰ ਸਿਖਲਾਈ ਦੇ ਕੇ ਵੱਡੀਆਂ ਕਾਰਪੋਰੇਟ ਕੰਪਨੀਆਂ ਵਿਚ ਸਥਾਨ ਦਿਵਾ ਰਹੇ ਹਾਂ। ਸਨ ਫਾਊਂਡੇਸ਼ਨ ਦਾ ਉਦੇਸ਼ ਨੌਜਵਾਨਾਂ ਨੂੰ ਨਾ ਸਿਰਫ਼ ਨੌਕਰੀ ਲੱਭਣ ਵਾਲੇ ਬਣਾਉਣਾ ਹੈ, ਸਗੋਂ ਰੁਜ਼ਗਾਰ ਦੇਣ ਵਾਲੇ ਵੀ ਬਣਾਉਣਾ ਹੈ। ਇਹ ਇਨਕਿਊਬੇਸ਼ਨ ਸੈਂਟਰ ਉਹਨਾਂ ਨੂੰ ਆਪਣਾ ਉੱਦਮ ਸਥਾਪਤ ਕਰਨ ਅਤੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣ ਵਿਚ ਮਦਦ ਕਰਨਗੇ।
ਇਹ ਵੀ ਪੜ੍ਹੋ: ਸੀਐਮ ਰਿਹਾਇਸ਼ ਵੱਲ ਵਧ ਰਹੇ ਕੌਮੀ ਇਨਸਾਫ ਮੋਰਚੇ ਦੇ ਜਥੇ ’ਤੇ ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਪਦਮ ਵਿਕਰਮਜੀਤ ਸਿੰਘ ਸਾਹਨੀ ਦੀ ਚੇਅਰਮੈਨਸ਼ਿਪ ਹੇਠ ਸਨ ਫਾਊਂਡੇਸ਼ਨ ਪਿਛਲੇ ਦੋ ਦਹਾਕਿਆਂ ਤੋਂ ਰੋਜ਼ੀ-ਰੋਟੀ ਅਤੇ ਨੌਜਵਾਨ ਸ਼ਕਤੀਕਰਨ ਦੇ ਖੇਤਰ ਵਿਚ ਕੰਮ ਕਰ ਰਹੀ ਹੈ। ਇਸ ਮਕਸਦ ਲਈ, ਦਰਜਨਾਂ ਹੁਨਰ ਵਿਕਾਸ ਅਤੇ ਆਜੀਵਿਕਾ ਪ੍ਰੋਗਰਾਮਾਂ ਤੋਂ ਇਲਾਵਾ, ਸਨ ਫਾਊਂਡੇਸ਼ਨ ਅੰਮ੍ਰਿਤਸਰ (ਪੰਜਾਬ) ਅਤੇ ਨਵੀਂ ਦਿੱਲੀ ਵਿਚ ਦੋ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਚਲਾ ਰਹੀ ਹੈ ਅਤੇ ਲੁਧਿਆਣਾ ਵਿਚ ਇਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰ ਰਹੀ ਹੈ।
ਇਹ ਵੀ ਪੜ੍ਹੋ: ਤੁਰਕੀ ’ਚ ਆਏ ਭਿਆਨਕ ਭੂਚਾਲ 'ਚ ਫੁੱਟਬਾਲਰ ਅਹਿਮਤ ਇਯੂਪ ਦੀ ਮੌਤ
ਇਸ ਮੌਕੇ 'ਤੇ ਆਈਆਈਡੀ ਦੇ ਡਾਇਰੈਕਟਰ ਕਮਲ ਭੋਲਾ ਨੇ ਕਿਹਾ ਕਿ ਉਹ ਵਿਕਰਮਜੀਤ ਸਾਹਨੀ ਦੀ ਯੋਗ ਅਗਵਾਈ ਹੇਠ ਵਿਕਾਸ ਦੇ ਖੇਤਰ ਵਿਚ ਮੋਹਰੀ ਰਹੇ ਸਨ ਫਾਊਂਡੇਸ਼ਨ ਵਰਗੀ ਵੱਕਾਰੀ ਸੰਸਥਾ ਨਾਲ ਇਸ ਪਹਿਲਕਦਮੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਹ ਇਨਕਿਊਬੇਸ਼ਨ ਸੈਂਟਰ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਸਸ਼ਕਤ ਅਤੇ ਸਵੈ-ਨਿਰਭਰ ਬਣਨ ਵਿਚ ਮਦਦ ਕਰਨਗੇ। ਆਈਆਈਡੀ ਦੀ ਪਹਿਲ ਪੰਜਾਬ ਦੇ ਕਿਸਾਨਾਂ ਨੂੰ ਵਾਢੀ ਤੋਂ ਬਾਅਦ ਸਟੋਰੇਜ ਅਤੇ ਮੁੱਲ ਜੋੜਨ ਵਿਚ ਮਦਦ ਕਰੇਗੀ, ਇਸ ਤਰ੍ਹਾਂ ਪੇਂਡੂ ਉੱਦਮ, ਖੇਤੀ-ਉਦਮ ਅਤੇ ਰੁਜ਼ਗਾਰ ਵਿਚ ਮੌਕੇ ਵੀ ਪੈਦਾ ਕਰਨਗੇ।