ਬੁੜੈਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਪੰਜਾਬ ਦੇ ਸਾਬਕਾ ਡੀਜੀਪੀ ’ਤੇ ਲਗਾਏ ਧਮਕੀ ਦੇਣ ਦੇ ਇਲਜ਼ਾਮ
Published : Feb 8, 2023, 3:40 pm IST
Updated : Feb 8, 2023, 3:40 pm IST
SHARE ARTICLE
Burail jail Superintendent registers complaint against ex-DGP (File)
Burail jail Superintendent registers complaint against ex-DGP (File)

ਪ੍ਰਵੀਨ ਕੁਮਾਰ ਨੇ ਐਸਐਸਪੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ

 

ਚੰਡੀਗੜ੍ਹ: ਬੁੜੈਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਪ੍ਰਵੀਨ ਕੁਮਾਰ ਨੇ ਪੰਜਾਬ ਦੇ ਸਾਬਕਾ ਡੀਜੀਪੀ ਰੋਹਿਤ ਚੌਧਰੀ ਅਤੇ ਉਹਨਾਂ ਦੇ ਪੁੱਤਰ ਖ਼ਿਲਾਫ਼ ਮੁਹਾਲੀ ਵਿਚ ਅਪਰਾਧਿਕ ਸ਼ਿਕਾਇਤ ਦਿੱਤੀ ਹੈ। ਰੋਹਿਤ ਚੌਧਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਡੀਜੀਪੀ ਸਨ। ਪ੍ਰਵੀਨ ਕੁਮਾਰ ਨੇ ਕਿਹਾ ਹੈ ਕਿ ਡੀਜੀਪੀ ਅਤੇ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਪ੍ਰਵੀਨ ਕੁਮਾਰ ਨੇ ਐਸਐਸਪੀ ਮੁਹਾਲੀ ਨੂੰ ਸ਼ਿਕਾਇਤ ਦੇ ਦਿੱਤੀ ਹੈ। ਜਿਸ 'ਤੇ ਮੁੱਲਾਂਪੁਰ ਗਰੀਬਦਾਸ ਥਾਣੇ 'ਚ ਡੀ.ਡੀ.ਆਰ.  ਦਰਜ ਕੀਤੀ ਗਈ ਹੈ। ਜਾਇਦਾਦ ਵਿਵਾਦ ਦੇ ਇਸ ਮਾਮਲੇ ਵਿਚ ਪੁਲਿਸ ਨੇ ਹੁਣ ਦੋਵਾਂ ਧਿਰਾਂ ਤੋਂ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: 'ਤਸੱਲੀਬਖ਼ਸ਼ ਕਾਰਨ' ਨਾ ਦੱਸਣ ਕਰਕੇ ਭਾਰਤ ਜਾਣ ਤੋਂ ਰੋਕ ਦਿੱਤੇ ਗਏ 190 ਪਾਕਿਸਤਾਨੀ ਹਿੰਦੂ

ਪ੍ਰਵੀਨ ਕੁਮਾਰ ਅਨੁਸਾਰ ਉਹਨਾਂ ਨੇ ਮਈ 2021 ਵਿਚ ਸਾਬਕਾ ਡੀਜੀਪੀ ਦੇ ਪੁੱਤਰ ਤੋਂ ਗ੍ਰੇਟਰ ਪੰਜਾਬ ਆਫਿਸਰਜ਼ ਕੋ-ਆਪਰੇਟਿਵ ਹਾਊਸਿੰਗ ਸੁਸਾਇਟੀ ਵਿਚ ਇਕ ਪਲਾਟ 1.55 ਕਰੋੜ ਰੁਪਏ ਵਿਚ ਖਰੀਦਿਆ ਸੀ। ਇਸ ਵਿਚ ਪਲਾਟ ਦੀ ਮਲਕੀਅਤ ਅਤੇ ਸੁਸਾਇਟੀ ਦੀ ਮੈਂਬਰਸ਼ਿਪ ਵੀ ਸ਼ਾਮਲ ਸੀ। ਸ਼ਿਕਾਇਤਕਰਤਾ ਅਨੁਸਾਰ ਬੀਤੀ 3 ਫਰਵਰੀ ਨੂੰ ਉਹ ਅਤੇ ਕੁਝ ਮਜ਼ਦੂਰ ਪਲਾਟ 'ਤੇ ਗਏ ਤਾਂ ਜੋ ਚਾਰਦੀਵਾਰੀ ਬਣਾਈ ਜਾ ਸਕੇ। ਸ਼ਿਕਾਇਤ ਅਨੁਸਾਰ ਸਾਬਕਾ ਡੀਜੀਪੀ 2 ਪੁਲਿਸ ਮੁਲਾਜ਼ਮਾਂ ਦੇ ਨਾਲ ਜ਼ਬਰਦਸਤੀ ਪਲਾਟ ਵਿਚ ਦਾਖਲ ਹੋਇਆ ਅਤੇ ਸ਼ਿਕਾਇਤਕਰਤਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਉਹਨਾਂ ਵੱਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: ਭਵਿੱਖ 'ਚ ਪ੍ਰੇਸ਼ਾਨੀਆਂ ਤੋਂ ਬਚਣ ਲਈ ਬੱਚੇ ਨੂੰ ਕਾਨੂੰਨੀ ਪ੍ਰਕਿਰਿਆ ਨਾਲ ਲਿਆ ਜਾਵੇ ਗੋਦ: ਡਾ. ਬਲਜੀਤ ਕੌਰ 

ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸਾਬਕਾ ਡੀਜੀਪੀ ਨੇ ਧੱਕੇਸ਼ਾਹੀ ਕਰਦਿਆਂ ਧਮਕੀਆਂ ਦਿੱਤੀਆਂ ਅਤੇ ਵਸੂਲੀ ਦੀ ਕੋਸ਼ਿਸ਼ ਕੀਤੀ। ਪ੍ਰਵੀਨ ਕੁਮਾਰ ਨੇ ਈਸ਼ਾਨ ਚੌਧਰੀ ਤੋਂ1.55 ਕਰੋੜ ਰੁਪਏ ਵਿਚ ਪਲਾਟ ਨੰਬਰ ਬੀ-186 ਖਰੀਦਿਆ ਸੀ। ਸਮਝੌਤੇ ਦੇ ਤਹਿਤ ਰਕਮ ਚੈੱਕ ਰਾਹੀਂ ਜਾਰੀ ਕੀਤੀ ਗਈ ਸੀ ਜੋ ਈਸ਼ਾਨ ਦੇ ਖਾਤੇ ਵਿਚ ਟਰਾਂਸਫਰ ਕੀਤੀ ਗਈ ਸੀ। ਸ਼ਿਕਾਇਤਕਰਤਾ ਵੱਲੋਂ 18 ਮਈ 2020 ਨੂੰ 90 ਲੱਖ ਰੁਪਏ ਦਾ ਭੁਗਤਾਨ ਕਰਕੇ ਪੂਰਾ ਅਤੇ ਅੰਤਿਮ ਭੁਗਤਾਨ ਕੀਤਾ ਗਿਆ ਸੀ। ਦੋ ਗਵਾਹਾਂ ਦੀ ਮੌਜੂਦਗੀ 'ਚ ਈਸ਼ਾਨ ਚੌਧਰੀ ਨੇ 1.55 ਕਰੋੜ ਰੁਪਏ ਦੀ ਰਸੀਦ ਲੈ ਲਈ। ਇਸ਼ਾਨ ਨੇ ਪਲਾਟ ਦੀ ਮੈਂਬਰਸ਼ਿਪ (ਨੰਬਰ 675) ਸ਼ਿਕਾਇਤਕਰਤਾ ਦੇ ਨਾਂਅ 'ਤੇ ਰਕਮ ਟਰਾਂਸਫਰ ਕਰਨ ਤੋਂ ਬਾਅਦ ਉਸ ਦੇ ਖਾਤੇ 'ਚ ਟਰਾਂਸਫਰ ਕਰਨ ਲਈ ਅਰਜ਼ੀ ਵੀ ਦਿੱਤੀ ਸੀ।

ਇਹ ਵੀ ਪੜ੍ਹੋ: ਤੁਰਕੀ ਦੇ ਦੁੱਖ 'ਚ ਨਾਟੋ ਦੇ ਸਾਰੇ 30 ਮੈਂਬਰ ਦੇਸ਼ਾਂ ਨੇ ਅੱਧੇ ਝੁਕਾਏ ਆਪਣੇ ਝੰਡੇ

ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਹੁਣ ਇਲਾਕੇ ਵਿਚ ਪ੍ਰਾਪਰਟੀ ਦੇ ਰੇਟ ਵਧ ਗਏ ਹਨ। ਜਾਇਦਾਦ ਵੇਚਣ ਦੇ 2 ਸਾਲ ਬਾਅਦ ਹੁਣ ਈਸ਼ਾਨ ਦੇ ਪਿਤਾ ਰੋਹਿਤ ਚੌਧਰੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸ ਨੇ ਪੂਰੀ ਰਕਮ ਅਦਾ ਕਰ ਦਿੱਤੀ ਹੈ। ਸ਼ਿਕਾਇਤਕਰਤਾ 'ਤੇ ਦਬਾਅ ਬਣਾਉਣ ਲਈ ਡੀਐਸਪੀ ਮੁਰਲੀਧਰ ਨੂੰ ਸ਼ਿਕਾਇਤਕਰਤਾ ਕੋਲ ਭੇਜਿਆ ਗਿਆ। ਇਸ ਦੇ ਨਾਲ ਹੀ ਉਸ ਨੂੰ ਹੋਰ ਪ੍ਰੇਸ਼ਾਨ ਕਰਨ ਲਈ 13 ਜਨਵਰੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਸ਼ਿਕਾਇਤਕਰਤਾ ਨੇ ਇਸ ਦਾ ਜਵਾਬ ਦੇ ਦਿੱਤਾ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਘਟਾਈ ਨਵਜੋਤ ਸਿੱਧੂ ਦੇ ਘਰ ਦੀ ਸੁਰੱਖਿਆ, ਪਟਿਆਲਾ ਕੋਠੀ ’ਤੇ ਤਾਇਨਾਤ 4 ਜਵਾਨਾਂ ’ਚੋਂ 2 ਨੂੰ ਬੁਲਾਇਆ ਵਾਪਸ

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਸਾਬਕਾ ਡੀਜੀਪੀ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਰੋਹਿਤ ਚੌਧਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਿਕਾਇਤਕਰਤਾ ਅਤੇ ਉਸ ਦੇ ਮਜ਼ਦੂਰਾਂ ਨਾਲ ਕੁੱਟਮਾਰ ਵੀ ਕੀਤੀ। ਇਸ ਦੀ ਸੂਚਨਾ ਪੁਲਿਸ ਨੂੰ 100 ਨੰਬਰ ’ਤੇ ਵੀ ਦਿੱਤੀ ਗਈ। ਪੀਸੀਆਰ ਵੀ ਮੌਕੇ ’ਤੇ ਆ ਗਈ ਸੀ ਪਰ ਰੋਹਿਤ ਚੌਧਰੀ ਦੇ ਧਮਕਾਉਣ ਤੋਂ ਬਾਅਦ ਉਹ ਵੀ ਉੱਥੋਂ ਚਲੇ ਗਏ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement