ਖ਼ਬਰਾਂ |

ਤਾਜ਼ਾ |

ਅੰਮ੍ਰਿਤਸਰ 'ਚੋਂ ਮਿਲੀ ਜਲੰਧਰ ਤੋਂ ਅਗਵਾ ਹੋਈ ਨਿਹੰਗ ਸਿੰਘ ਦੀ 7 ਸਾਲਾ ਬੱਚੀ
Published : Feb 8, 2023, 4:30 pm IST
Updated : Feb 8, 2023, 4:30 pm IST
SHARE ARTICLE
photo
photo

ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੇ ਆਪਣਾ ਨਾਂ ਕਾਜਲ ਦੱਸਿਆ ਸੀ। ਉਸ ਬਾਰੇ ਕੁਝ ਵੀ ਪਤਾ ਨਹੀਂ ਹੈ।

 

ਜਲੰਧਰ- ਸੰਤੋਖਪੁਰਾ ਤੋਂ ਅਗਵਾ ਹੋਏ ਨਿਹੰਗ ਸਿੰਘ ਜੋਧ ਸਿੰਘ ਦੀ 7 ਸਾਲਾ ਬੱਚੀ ਬੀਤੇ ਕੱਲ੍ਹ ਅਗਵਾ ਹੋਈ ਸੀ। ਅੱਜ ਬੱਚੀ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੀਨਿਊ ਵਿੱਚ ਇੱਕ ਕੂੜਾ ਡੰਪ ਕੋਲ ਖੜ੍ਹੀ ਸੀ। ਉੱਥੇ ਇੱਕ ਔਰਤ ਨੇ ਬੱਚੀ ਨੂੰ ਪਛਾਣ ਲਿਆ। ਉਸ ਨੇ ਤੁਰੰਤ ਇਸ ਬਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਅੰਮ੍ਰਿਤਸਰ ਪੁਲਿਸ ਨੇ ਲੜਕੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।

ਅੰਮ੍ਰਿਤਸਰ ਪੁਲਿਸ ਨੇ ਬੱਚੀ ਦੀ ਬਰਾਮਦਗੀ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲੜਕੀ ਦੇ ਪਿਤਾ ਨਾਲ ਆਂਚਲ ਨੂੰ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ। ਹੁਣ ਤੱਕ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੇ ਆਪਣਾ ਨਾਂ ਕਾਜਲ ਦੱਸਿਆ ਸੀ। ਉਸ ਬਾਰੇ ਕੁਝ ਵੀ ਪਤਾ ਨਹੀਂ ਹੈ।

ਨਿਹੰਗ ਜੋਧ ਸਿੰਘ ਸਬਜ਼ੀਆਂ ਦਾ ਕੰਮ ਕਰਦਾ ਹੈ। ਉਹ ਸਵੇਰੇ ਸਬਜ਼ੀ ਮੰਡੀ ਗਿਆ ਸੀ ਕਿ ਉਸ ਨੂੰ ਉਥੇ ਇਕ ਔਰਤ ਮਿਲੀ। ਔਰਤ ਨੇ ਕਿਹਾ ਕਿ ਉਸ ਦੇ ਪਿੱਛੇ ਕੁਝ ਲੋਕ ਹਨ, ਤੁਸੀਂ ਮੇਰੀ ਮਦਦ ਕਰੋ। ਉਸ ਨੇ ਔਰਤ ਨੂੰ 2 ਨੌਜਵਾਨਾਂ ਤੋਂ ਛੁਡਵਾਇਆ ਸੀ। ਔਰਤ ਦੇ ਕੱਪੜੇ ਵੀ ਪਾੜ ਦਿੱਤੇ ਗਏ।

ਨਿਹੰਗ ਸਿੰਘ ਨੇ ਔਰਤ ਨੂੰ ਸੰਤੋਖਪੁਰਾ ਸਥਿਤ ਆਪਣੇ ਘਰ ਵਿਚ ਛੱਡ ਦਿੱਤਾ। ਉਸ ਨੇ ਆਪਣੀ ਪਤਨੀ ਦੇ ਕੱਪੜੇ ਵੀ ਔਰਤ ਨੂੰ ਪਹਿਨਣ ਲਈ ਦੇ ਦਿੱਤੇ। ਉਸ ਨੂੰ ਘਰ ਦਾ ਖਾਣਾ ਵੀ ਖੁਆਇਆ। ਇਸ ਤੋਂ ਬਾਅਦ ਨਿਹੰਗ ਸਿੰਘ ਔਰਤ ਨੂੰ ਉਸ ਦੇ ਘਰ ਛੱਡ ਕੇ ਵਾਪਸ ਮੰਡੀ ਚਲਾ ਗਿਆ ਪਰ ਦੁਪਹਿਰ ਬਾਅਦ ਘਰੋਂ ਫੋਨ ਆਇਆ ਕਿ ਔਰਤ ਬੱਚੇ ਸਮੇਤ ਫਰਾਰ ਹੋ ਗਈ ਹੈ।

ਇਕ ਸੀਸੀਟੀਵੀ ਚ ਦੇਖਿਆ ਗਿਆ ਹੈ ਕਿ ਔਰਤ ਬੱਚੀ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਬੱਚੀ ਤਾਂ ਮਿਲ ਗਈ ਪਰ ਔਰਤ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਾ ਹੋ ਸਕੀ।


 

SHARE ARTICLE

ਏਜੰਸੀ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement