
ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲੇ ਦਿਨੋਂ- ਦਿਨ ਵਧਦੇ ਹੀ ਜਾ ਰਹੇ ਹਨ ਪਰ ਤਬਲੀਗੀ ਜ਼ਮਾਤ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਕੇਸਾਂ ਵਿਚ ਇਕਦਮ ਉਛਾਲ ਆਇਆ ਹੈ
ਗਾਜੀਆਬਾਦ : ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲੇ ਦਿਨੋਂ- ਦਿਨ ਵਧਦੇ ਹੀ ਜਾ ਰਹੇ ਹਨ ਪਰ ਤਬਲੀਗੀ ਜ਼ਮਾਤ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਕੇਸਾਂ ਵਿਚ ਇਕਦਮ ਉਛਾਲ ਆਇਆ। ਜਿਸ ਤੋਂ ਬਆਦ ਪ੍ਰਸ਼ਾਸਨ ਜ਼ਮਾਤ ਦੇ ਸਮਾਗਮ ਵਿਚ ਸ਼ਾਮਿਲ ਹੋਏ ਹੋਰ ਤਬਲੀਗੀ ਲੋਕਾਂ ਦੀ ਤਲਾਸ਼ ਵਿਚ ਲੱਗਾ ਹੋਇਆ ਹੈ ਅਤੇ ਇਸ ਨਾਲ ਹੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਖਿਲਾਫ ਸਖਤੀ ਵਰਤਣ ਦੀ ਵੀ ਗੱਲ ਕਹੀ ਸੀ।
Coronavirus lockdown tablighi jamat
ਜਿਸ ਦਾ ਨਤੀਜ਼ਾ ਇਹ ਨਿਕਲਿਆ ਕਿ ਗਾਜੀਆਬਾਦ ਦੇ ਜ਼ਮਾਤ ਤੋਂ ਵਾਪਿਸ ਆਏ ਤਿੰਨ ਨੌਜਾਵਾਨ ਪੁਲਿਸ ਦੇ ਕੋਲ ਪਹੁੰਚ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਦੱਸ ਦੱਈਏ ਕਿ ਹਾਲਾਂਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਵਿਚ ਕਰੋਨਾ ਵਾਇਰਸ ਦੇ ਕੋਈ ਵੀ ਲੱਛਣ ਮੌਜੂਦ ਨਹੀਂ ਹਨ। ਪਰ ਇਸ ਤੋਂ ਬਾਅਦ ਵੀ ਪੁਲਿਸ ਨੇ ਐਂਬੁਲੈਂਸ ਬੁਲਾ ਕੇ ਇਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਹੈ।
Coronavirus
ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਵਿਚ ਕਰੋਨਾ ਦੇ ਕੁਲ ਪੌਜਟਿਵ ਕੇਸ ਸਵਾ 300 ਦੇ ਕਰੀਬ ਹਨ ਅਤੇ ਇਨ੍ਹਾਂ ਵਿਚੋਂ 3 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਅੱਧੇ ਲੋਕ ਤਬਲੀਗੀ ਜ਼ਮਾਤ ਨਾਲ ਜੁੜੇ ਹੋਏ ਹਨ। ਇਸ ਸੂਬੇ ਵਿਚ ਸਭ ਤੋਂ ਜ਼ਿਆਦਾ ਮਾਮਲੇ ਨੋਇਡਾ ਵਿਚ ਸਾਹਮਣੇ ਆਏ ਹਨ। ਯੂਪੀ ਦੇ ਆਗਰਾ ਵਿਚ ਮਿਲੇ ਨਵੇਂ 52 ਮਾਮਲਿਆਂ ਵਿਚ 32 ਮਾਮਲੇ ਤਬਲੀਗੀ ਜ਼ਮਾਤ ਦੇ ਹਨ,
Coronavirus
ਲਖਨਊ ਵਿਚ 22 ਵਿਚੋਂ 12, ਗਾਜ਼ੀਆਬਾਦ ਵਿਚ 23 ਚੋਂ 14, ਲਖੀਮਪੁਰਖੇੜੀ 4 ਚੋਂ 3, ਸੀਤਾਪੁਰ ਦੇ 8, ਕਾਹਨਪੁਰ 8 ਚੋਂ 7, ਬਾਰਾਨਸੀਂ 7 ਚੋਂ 4, ਸ਼ਾਮਲੀ 17 ਚੋਂ 16, ਜੋਨਪੁਰ 3 ਵਿਚੋਂ 2 ਅਤੇ ਬਾਗਪਤ 2 ਵਿਚੋਂ 1 ਲੋਕ ਤਬਲੀਗੀ ਜ਼ਮਾਤ ਨਾਲ ਜੁੜੇ ਹੋਏ ਹਨ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।