ਪ੍ਰਣਬ ਮੁਖ਼ਰਜੀ ਲਈ ਅੱਜ ਸੰਘ ਚੰਗਾ ਕਿਵੇਂ ਹੋ ਗਿਆ, ਮਨੀਸ਼ ਤਿਵਾੜੀ ਨੇ ਸਾਧਿਆ ਨਿਸ਼ਾਨਾ
Published : Jun 8, 2018, 3:06 pm IST
Updated : Jun 8, 2018, 3:06 pm IST
SHARE ARTICLE
Manish Tiwari
Manish Tiwari

ਪ੍ਰਣਬ ਮੁਖ਼ਰਜੀ ਦੇ ਨਾਗਪੁਰ ਵਿਚ ਸੰਘ ਮੁੱਖ ਦਫ਼ਤਰ ਵਿਚ ਜਾਣ ਨੂੰ ਲੈ ਕਾਂਗਰਸ ਨੇ ਆੜੇ ਹੱਥੀਂ ਲਿਆ ਹੈ...

ਨਵੀਂ ਦਿੱਲੀ : ਪ੍ਰਣਬ ਮੁਖ਼ਰਜੀ ਦੇ ਨਾਗਪੁਰ ਵਿਚ ਸੰਘ ਮੁੱਖ ਦਫ਼ਤਰ ਵਿਚ ਜਾਣ ਨੂੰ ਲੈ ਕਾਂਗਰਸ ਨੇ ਆੜੇ ਹੱਥੀਂ ਲਿਆ ਹੈ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਅਪਣੇ ਟਵੀਟ ਵਿਚ ਪ੍ਰਣਬ ਮੁਖ਼ਰਜੀ ਤੋਂ ਤਿੰਨ ਸਵਾਲ ਪੁੱਛੇ ਗਏ। ਉਨ੍ਹਾਂ ਕਿਹਾ ਕਿ ਪ੍ਰਣਬ ਨੇ ਰਾਸ਼ਟਰਵਾਦ 'ਤੇ ਗੱਲ ਕਰਨ ਲਈ ਸੰਘ ਮੁੱਖ ਦਫ਼ਤਰ ਨੂੰ ਹੀ ਕਿਉਂ ਚੁਣਿਆ? ਉਨ੍ਹਾਂ ਕਿਹਾ ਕਿ ਅੱਜ ਅਚਾਨਕ ਸੰਘ ਚੰਗਾ ਕਿਵੇਂ ਹੋ ਗਿਆ? 7 ਜੂਨ ਨੂੰ ਪ੍ਰਣਬ ਮੁਖ਼ਰਜੀ ਸੰਘ ਦੇ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਏ ਸਨ। ਸੰਘ ਦੇ ਮੰਚ ਤੋਂ ਉਨ੍ਹਾਂ ਨੇ ਰਾਸ਼ਟਰੀਅਤਾ, ਰਾਸ਼ਟਰਵਾਦ ਅਤੇ ਦੇਸ਼ ਭਗਤੀ 'ਤੇ ਅਪਣੀ ਗੱਲ ਰੱਖੀ। Pranab MukherjeePranab Mukherjeeਕਰੀਬ 30 ਮਿੰਟ ਦੇ ਭਾਸ਼ਣ ਦੌਰਾਨ ਉਨ੍ਹਾਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਲੋਕਮਾਨਿਆ ਤਿਲਕ, ਸੁਰੇਂਦਰ ਨਾਥ ਬੈਨਰਜੀ ਅਤੇ ਸਰਦਾਰ ਪਟੇਲ ਦਾ ਜ਼ਿਕਰ ਕੀਤਾ। ਮਨੀਸ਼ ਤਿਵਾੜੀ ਨੇ ਪ੍ਰਣਬ ਤੋਂ ਪੁਛਿਆ ਕਿ ਤੁਸੀਂ ਅਜੇ ਤਕ ਧਰਮ ਨਿਰਪੱਖ ਲੋਕਾਂ ਨੂੰ ਕੋਈ ਜਵਾਬ ਨਹੀਂ ਦਿਤਾ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਰਾਸ਼ਟਰਵਾਦ 'ਤੇ ਅਪਣੀ ਗੱਲ ਰੱਖਣ ਲਈ ਆਰਐਸਐਸ ਮੁੱਖ ਦਫ਼ਤਰ ਨੂੰ ਹੀ ਕਿਉਂ ਚੁਣਿਆ। ਤੁਹਾਡੀ ਪੀੜ੍ਹੀ ਨੇ 80 ਅਤੇ 90 ਦੇ ਦਹਾਕੇ ਵਿਚ ਆਰਐਸਐਸ ਦੀ ਸੋਚ ਨੂੰ ਲੈ ਕੇ ਚਿਤਾਵਨੀਆਂ ਦਿਤੀਆਂ ਸਨ।manish tiwarimanish tiwariਜਦੋਂ 1975 ਅਤੇ ਫਿਰ 1992 ਵਿਚ ਆਰਐਸਐਸ 'ਤੇ ਪਾਬੰਦੀ ਲਗਾਈ ਸੀ, ਉਦੋਂ ਤੁਸੀਂ ਉਸ ਸਮੇਂ ਸਰਕਾਰ ਦਾ ਹਿੱਸਾ ਸੀ। ਕੀ ਤੁਹਾਨੂੰ ਨਹੀਂ ਲਗਦਾ ਕਿ ਕਦੇ ਗ਼ਲਤ ਸੋਚ ਰੱਖਣ ਵਾਲਾ ਸੰਘ ਅੱਜ ਚੰਗਾ ਕਿਵੇਂ ਹੋ ਗਿਆ। ਜਾਂ ਫਿਰ ਅਸੀਂ ਜੋ ਪਹਿਲਾਂ ਕਹਿੰਦੇ ਰਹੇ ਉਹ ਗ਼ਲਤ ਸੀ ਜਾਂ ਸ਼ੲਹ ਉਧਾਰ ਲਿਆ ਗਿਆ ਸਨਮਾਨ ਹੈ। ਆਰਐਸਐਸ ਦੇ ਪ੍ਰੋਗਰਾਮ ਵਿਚ ਤੁਹਾਡਾ ਸ਼ਾਮਲ ਹੋਣਾ ਵਿਚਾਰਕ ਹੈ ਜਾਂ ਫਿਰ ਰਾਜਨੀਤੀ ਵਿਚ ਆ ਰਹੀ ਗਿਰਾਵਟ ਨੂੰ ਦੂਰ ਕਰਨਾ। ਕੀ ਅਜਿਹਾ ਕਰਕੇ ਤੁਸੀਂ ਕੜਵਾਹਟ ਦੂਰ ਕਰਨਾ ਚਾਹੁੰਦੇ ਹੋ? ਕੀ ਤੁਹਾਡੀ ਕੋਸ਼ਿਸ਼ ਨਾਲ ਆਰਐਸਐਸ ਨੂੰ ਧਰਮ ਨਿਰਪੱਖ ਅਤੇ ਬਹੁਲਵਾਦੀ ਮੰਨ ਲਿਆ ਜਾਵੇਗਾ? ਮਨੀਸ਼ ਤਿਵਾੜੀ ਨੇ ਇਕ ਉਦਾਹਰਨ ਵੀ ਦਿਤੀ। Pranab Mukherjee with Rashtriya Swayamsevak Sangh Pranab Mukherjee with Rashtriya Swayamsevak Sanghਇਤਿਹਾਸ ਦਸਦਾ ਹੈ ਕਿ ਜਦੋਂ ਨਾਜ਼ੀ ਯੂਰਪ ਵਿਚ ਅਪਣੀ ਆਕੜ ਦਿਖਾ ਰਹੇ ਸਨ। ਚੇਂਬਰਲੇਨ (ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ) ਨੇ ਸੋਚਿਆ ਕਿ 1938 ਦੇ ਮਿਊਨਿਖ ਪੈਕਟ ਤੋਂ ਉਨ੍ਹਾਂ ਨੇ ਅਪਣੇ ਦੌਰ ਵਿਚ ਸ਼ਾਂਤੀ ਨੂੰ ਲੈ ਕੇ ਸਭ ਤੋਂ ਵੱਡਾ ਕੰਮ ਕੀਤਾ ਹੈ। ਕਿੰਨੀ ਗ਼ਲਤ ਸਾਬਤ ਹੋਈ ਸੀ ਉਨ੍ਹਾਂ ਦੀ ਸੋਚ।ਪ੍ਰਣਬ ਨੇ ਸੰਘ ਦੇ ਸਮਾਗਮ ਵਿਚ ਭਾਸ਼ਣ ਦੌਰਾਨ ਕਿਹਾ ਕਿ ਮੈਂ ਇਥੇ ਰਾਸ਼ਟਰ, ਰਾਸ਼ਟਰਵਾਦ ਅਤੇ ਰਾਸ਼ਟਰੀਅਤਾ 'ਤੇ ਅਪਣੀ ਗੱਲ ਸਾਂਝੀ ਕਰਨ ਆਇਆ ਹਾਂ। ਤਿੰਨਾਂ ਨੂੰ ਵੱਖ-ਵੱਖ ਰੂਪ ਵਿਚ ਦੇਖਣਾ ਮੁਸ਼ਕਲ ਹੈ। ਦੇਸ਼ ਯਾਨੀ ਇਕ ਵੱਡਾ ਸਮੂਹ ਜੋ ਇਕ ਖੇਤਰ ਵਿਚ ਸਮਾਨ ਭਾਸ਼ਾਵਾਂ ਅਤੇ ਸਭਿਆਚਾਰਕ ਨੂੰ ਸਾਂਝਾ ਕਰਦਾ ਹੈ। ਰਾਸ਼ਟਰੀਅਤਾ ਦੇਸ਼ ਦੇ ਪ੍ਰਤੀ ਸਮਰਪਣ ਅਤੇ ਆਦਰ ਦਾ ਨਾਮ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement