ਕੈਬਨਿਟ ਮੰਤਰੀਆਂ ਸਿੱਧੂ ਅਤੇ ਕਾਂਗੜ ਨੇ ਰਾਮਪੁਰਾ ਦੇ ਬਹੁ ਕਰੋੜੀ ਪ੍ਰਾਜੈਕਟ ਦਾ ਕੀਤਾ ਨਿਰੀਖਣ
Published : Jun 8, 2018, 1:48 pm IST
Updated : Jun 8, 2018, 1:48 pm IST
SHARE ARTICLE
Balbir Singh Sidhu and Gurpreet Singh Kangar
Balbir Singh Sidhu and Gurpreet Singh Kangar

ਪੰਜਾਬ ਵਿਚ ਬਿਨਾਂ ਲਾਇਸੰਸ ਦੇ ਹੁਣ ਪਸ਼ੂ ਖ਼ੁਰਾਕ ਨਹੀਂ ਵਿਕ ਸਕੇਗੀ: ਪਸ਼ੂ ਪਾਲਣ ਮੰਤਰੀ

ਸੂਬੇ ਦੇ ਤਾਪ ਘਰਾਂ 'ਚ ਕੋਲੇ ਦੀ ਕੋਈ ਕਮੀ ਨਹੀਂ: ਬਿਜਲੀ ਮੰਤਰੀ

ਰਾਮਪੁਰਾ (ਬਠਿੰਡਾ), 7 ਜੂਨ (ਲੁਭਾਸ਼ ਸਿੰਗਲਾ/ਕੁਲਜੀਤ ਢੀਗਰਾਂ/ਮੱਖਣ ਬੁੱਟਰ/ਗੁਰਪ੍ਰੀਤ ਸਿੰਘ): ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਫੂਲ ਵਿਖੇ ਗੁਰੂ ਅੰਗਦ ਦੇਵ ਪਸ਼ੂ ਵਿਗਿਆਨ ਯੂਨੀਵਰਸਟੀ ਅਧੀਨਲੇ ਬਹੁ ਕਰੋੜੀ ਪ੍ਰਾਜੈਕਟ ਪਸ਼ੂ ਹਸਪਤਾਲ ਐਂਡ ਕਾਲਜ ਦਾ ਨਿਰੀਖਣ ਕਰ ਕੇ ਪ੍ਰਾਜੈਕਟ ਦੇ Îਨਿਰਮਾਣ ਵਿਚ ਤੇਜ਼ੀ ਲਿਆਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਪੰਜ ਕਰੋੜ ਰੁਪਏ ਦਾ ਚੈੱਕ ਭੇਂਟ ਕਰਦਿਆਂ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਵੀ ਕੀਤਾ। 

Balbir Singh SidhuBalbir Singh Sidhuਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਮਪੁਰਾ ਵਿਖੇ ਪਸ਼ੂ ਹਸਪਤਾਲ ਅਤੇ ਕਾਲਜ 61 ਏਕੜ ਜ਼ਮੀਨ 'ਤੇ 92 ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਜੋ ਮਾਲਵੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਥੇ ਨਾ ਸਿਰਫ਼ ਵਿਦਿਆਰਥੀ ਪਸ਼ੂ ਪਾਲਣ ਸਬੰਧੀ ਪੜ੍ਹਾਈ ਕਰ ਸਕਣਗੇ ਬਲਕਿ ਪਸ਼ੂਆਂ ਦੀ ਸਿਹਤ, ਪ੍ਰਜਨਣ ਵਰਗੀਆ ਸੇਵਾਵਾਂ ਵੀ ਉਪਲੱਬਧ ਹੋਣਗੀਆਂ ਜਿਸ ਨੂੰ ਸਤੰਬਰ ਤਕ ਸ਼ੁਰੂ ਕਰ ਦਿਤਾ ਜਾਵੇਗਾ। 

Gurpreet Singh KangarGurpreet Singh Kangarਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਸੂਬੇ 'ਚ ਵਿਕ ਰਹੀ ਅਣ-ਅਧਿਕਾਰਤ ਪਸ਼ੂ ਖ਼ੁਰਾਕ ਦੇ ਧੰਦੇ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਹੁਣ ਪਸ਼ੂ ਖ਼ੁਰਾਕ ਵੇਚਣ ਵਾਲੇ ਵਪਾਰੀਆਂ ਲਈ ਲਾਇਸੰਸ ਜਾਰੀ ਕੀਤੇ ਜਾਣਗੇ ਜਦਕਿ ਲਾਇਸੰਸ ਤੋਂ ਬਗ਼ੈਰ ਵੇਚਣ ਵਾਲੀਆਂ ਫ਼ਰਮਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਸਿਆ ਕਿ ਸੂਬੇ ਦੇ ਤਾਪ ਘਰਾਂ 'ਚ ਕੋਲੇ ਸਬੰਧੀ ਕੋਈ ਕਮੀ ਨਹੀਂ ਹੈ ਜਦਕਿ ਪੰਜਾਬ ਸਰਕਾਰ ਆਉਂਦੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਲੋੜੀਂਦੀ ਬਿਜਲੀ ਦੇਵੇਗੀ। 

Gurpreet Singh KangarGurpreet Singh Kangarਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆ, ਕਰਮਜੀਤ ਸਿੰਘ ਖ਼ਾਲਸਾ, ਰਾਕੇਸ਼ ਸਹਾਰਾ, ਸੰਜੀਵ ਟੀਨਾ ਢੀਂਗਰਾ, ਕਮਲ ਕਾਂਤ, ਰਾਜੇਸ਼ ਗਰਗ, ਰਾਕੇਸ਼ ਗਰਗ, ਨਰੇਸ਼ ਸਿਉਪਾਲ, ਬੂਟਾ ਸਿੰਘ, ਵਿਭਾਗ ਜੇ.ਵਜਰਲਿੰਗਮ, ਡੀ.ਸੀ ਦੀਪਰਵਾ ਲਾਕਰਾ, ਐਸ.ਡੀ.ਐਮ ਸੁਭਾਸ਼ ਖਟਕ, ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ, ਐਸ.ਡੀ.ਓ ਹਰਵਿੰਦਰ ਸਿੰਘ, ਗਡਵਾਸੂ ਦੇ ਡਾ. ਧਾਲੀਵਾਲ, ਹਰਕੇਸ਼ ਚੰਦ ਸ਼ਰਮਾ, ਸੁਖਜੀਤ ਸਿੰਘ ਲਾਲੀ ਕਾਂਗੜ ਸਣੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ-ਕਰਮਚਾਰੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement