
ਪਤੀ (Husband) ਤੋਂ ਵੱਖ ਰਹਿ ਰਹੀ ਪਤਨੀ (Wife) ਨੂੰ ਇਹ ਕਹਿ ਕੇ ਖਰਚਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਤੀ ਬੇਰੁਜ਼ਗਾਰ (Unemployed) ਹੈ।
ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਕਿ ਪਤੀ (Husband) ਤੋਂ ਵੱਖ ਰਹਿ ਰਹੀ ਪਤਨੀ (Wife) ਨੂੰ ਇਹ ਕਹਿ ਕੇ ਖਰਚਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਤੀ ਬੇਰੁਜ਼ਗਾਰ (Unemployed) ਹੈ। ਕੋਰਟ ਨੇ ਕਿਹਾ ਕਿ ਜੇਕਰ ਪਤੀ ਕਮਾਉਣ ਦੀ ਸਮਰੱਥਾ ਰੱਖਦਾ ਹੈ ਤਾਂ ਬੇਰੁਜ਼ਗਾਰ ਹੋਣ ਵਾਲੀ ਦਲੀਲ ਨਹੀਂ ਚੱਲੇਗੀ। ਉਸ ਨੂੰ ਹਰ ਹਾਲ ਵਿਚ ਪਤਨੀ ਨੂੰ ਖਰਚਾ ਦੇਣਾ ਹੋਵੇਗਾ।
Punjab and Haryana High Court
ਹੋਰ ਪੜ੍ਹੋ: ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ
ਜਸਟਿਸ ਐਚਐਸ ਮਦਾਨ ਨੇ ਫੈਸਲੇ ਵਿਚ ਕਿਹਾ ਕਿ ਮਾਮਲੇ ਵਿਚ ਪਤੀ ਚਾਹੇ ਇਨਕਾਰ ਕਰੇ ਕਿ ਉਹ ਕਾਲਜ ਵਿਚ ਪ੍ਰੋਫੈਸਰ ਨਹੀਂ ਹੈ ਫਿਰ ਵੀ ਉਹ ਕਮਾਉਣ ਦੀ ਸਮਰੱਥਾ ਰੱਖਦਾ ਹੈ। ਅਜਿਹੇ ਵਿਚ ਉਹ ਕਾਨੂੰਨੀ ਤੌਰ ’ਤੇ ਅਪਣੀ ਪਤਨੀ ਅਤੇ ਧੀ ਨੂੰ ਗੁਜ਼ਾਰੇ ਲਈ ਖਰਚਾ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਅਜਿਹੇ ਵਿਚ ਖਰਚੇ ਖਿਲਾਫ਼ ਪਤੀ ਦੀ ਪਟੀਸ਼ਨ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ।
ਹੋਰ ਪੜ੍ਵੋ: ਪਮੋਰੀ ਚੋਟੀ ਫਤਹਿ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਬਲਜੀਤ ਕੌਰ
ਰੋਹਤਕ ਫੈਮਲੀ ਕੋਰਟ (Rohtak Family Court) ਨੇ ਇਸ ਮਾਮਲੇ ਵਿਚ ਪਤੀ ਨੂੰ ਪਤਨੀ ਲਈ 5000 ਰੁਪਏ ਅਤੇ ਧੀ ਲਈ 4000 ਰੁਪਏ ਮਾਸਿਕ ਖਰਚਾ ਦੇਣ ਦੇ ਨਿਰਦੇਸ਼ ਦਿੱਤੇ ਸੀ। ਇਸ ਫੈਸਲੇ ਖਿਲਾਫ ਪਤੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਰਜ ਕਰਕੇ ਕਿਹਾ ਕਿ ਉਹ ਬੇਰੁਜ਼ਗਾਰ ਹੈ ਅਤੇ 9000 ਰੁਪਏ ਖਰਚਾ ਨਹੀਂ ਦੇ ਸਕਦਾ। ਪਤੀ ਨੇ ਇਸ ਨੂੰ ਘੱਟ ਕਰਨ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ ਰੋਹਤਕ ਫੈਮਿਲੀ ਕੋਰਟ ਦਾ ਫੈਸਲਾ ਸਹੀ ਹੈ।
Punjab and Haryana High Court
ਹੋਰ ਪੜ੍ਹੋ: ਕੈਨੇਡਾ :ਮੁਸਲਿਮ ਪਰਿਵਾਰ 'ਤੇ ਹੋਏ ਟਰੱਕ ਹਮਲੇ ਦੀ PM ਟਰੂਡੋ ਨੇ ਕੀਤੀ ਨਿੰਦਾ
ਦਰਅਸਲ ਪਤਨੀ ਨੇ ਕੋਰਟ ਨੂੰ ਕਿਹਾ ਕਿ ਦਹੇਜ (Dowry) ਦੀ ਮੰਗ ਦੇ ਚਲਦਿਆਂ ਉਸ ਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ। ਹੁਣ ਉਪ ਅਪਣੇ ਪਿਤਾ ਦੇ ਘਰ ਰਹਿ ਰਹੀ ਹੈ, ਜਿੱਥੇ ਉਸ ਨੇ ਬੱਚੀ ਨੂੰ ਜਨਮ ਦਿੱਤਾ ਸੀ। ਅਜਿਹੇ ਵਿਚ ਉਸ ਕੋਲ ਗੁਜ਼ਾਰੇ ਲਈ ਪੈਸੇ ਨਹੀਂ ਹਨ।