
ਪ੍ਰਮੁੱਖ ਜਾਤੀ ਦੇ ਲੋਕ ਅਨੁਸੂਚਿਤ ਜਾਤੀ ਦੇ ਮੈਂਬਰਾਂ ਦੇ ਮੰਦਰ 'ਚ ਦਾਖ਼ਲ ਹੋਣ ਦਾ ਵਿਰੋਧ ਕਰਦੇ ਆ ਰਹੇ ਹਨ
ਵਿਲੁਪੁਰਮ: ਤਾਮਿਲਨਾਡੂ ਦੇ ਮਾਲ ਅਧਿਕਾਰੀਆਂ ਨੇ ਬੁਧਵਾਰ ਨੂੰ ਵਿਲੁਪੁਰਮ ਜ਼ਿਲ੍ਹੇ ਦੇ ਮੇਲਪਾਠੀ ਪਿੰਡ 'ਚ ਸ਼੍ਰੀ ਧਰਮਰਾਜਾ ਦ੍ਰੌਪਦੀ ਅਮਾਨ ਮੰਦਰ ਨੂੰ ਸੀਲ ਕਰ ਦਿਤਾ। ਦਰਅਸਲ ਇਥੇ ਅਨੁਸੂਚਿਤ ਜਾਤੀ (ਐਸਸੀ) ਦੇ ਮੈਂਬਰਾਂ ਦੇ ਮੰਦਰ ਵਿਚ ਦਾਖ਼ਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਅਮਰੀਕੀ ਯਾਤਰਾ ਬਨਾਮ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਵਿਲੁਪੁਰਮ ਰੈਵੇਨਿਊ ਡਿਵੀਜ਼ਨਲ ਅਫਸਰ (ਆਰ.ਡੀ.ਓ.) ਐਸ. ਰਵੀਚੰਦਰਨ ਨੇ ਇਕ ਪ੍ਰਮੁੱਖ ਜਾਤੀ ਅਤੇ ਅਨੁਸੂਚਿਤ ਜਾਤੀ ਦੇ ਨੁਮਾਇੰਦਿਆਂ ਦਰਮਿਆਨ ਹਾਲ ਹੀ ਵਿਚ ਸ਼ਾਂਤੀ ਵਾਰਤਾ ਅਸਫਲ ਹੋਣ ਤੋਂ ਬਾਅਦ ਮੰਦਰ ਨੂੰ ਸੀਲ ਕਰਨ ਦਾ ਹੁਕਮ ਦਿਤਾ ਹੈ।
ਇਹ ਵੀ ਪੜ੍ਹੋ: 12 ਜੂਨ ਨੂੰ ਪਿਪਲੀ 'ਚ ਇਕੱਠੇ ਹੋਣਗੇ ਦੇਸ਼ ਦੇ ਕਿਸਾਨ, ਕੀਤਾ ਜਾਵੇਗਾ ‘ਐਮ.ਐਸ.ਪੀ. ਲਿਆਉ ਕਿਸਾਨ ਬਚਾਉ’ ਅੰਦੋਲਨ
ਪ੍ਰਮੁੱਖ ਜਾਤੀ ਦੇ ਲੋਕ ਅਨੁਸੂਚਿਤ ਜਾਤੀ ਦੇ ਮੈਂਬਰਾਂ ਦੇ ਮੰਦਰ 'ਚ ਦਾਖ਼ਲ ਹੋਣ ਦਾ ਵਿਰੋਧ ਕਰਦੇ ਆ ਰਹੇ ਹਨ, ਜਦਕਿ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਮੰਦਰ 'ਚ ਦਾਖਲ ਹੋਣਾ ਉਨ੍ਹਾਂ ਦਾ ਅਧਿਕਾਰ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਸਲਾ ਹੱਲ ਕਰਨ ਲਈ ਦੋਵਾਂ ਵਰਗਾਂ ਵਿਚਕਾਰ ਸ਼ਾਂਤੀ ਵਾਰਤਾ ਕਰਵਾਈ ਸੀ ਤਾਂ ਜੋ ਪਿੰਡ ਦੀ ਸਦਭਾਵਨਾ ਨੂੰ ਭੰਗ ਨਾ ਕੀਤਾ ਜਾ ਸਕੇ। ਗੱਲਬਾਤ ਅਸਫਲ ਹੋ ਗਈ ਕਿਉਂਕਿ ਪ੍ਰਮੁੱਖ ਜਾਤੀ ਨੇ ਅਪਣੇ ਸਟੈਂਡ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿਤਾ।
ਇਹ ਵੀ ਪੜ੍ਹੋ: 16000 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਦਿਲ ਦੇ ਡਾਕਟਰ ਦਾ ਹਾਰਟ ਅਟੈਕ ਕਾਰਨ ਦਿਹਾਂਤ
ਆਰ.ਡੀ.ਓ. ਨੇ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 145 (1) ਦੇ ਤਹਿਤ ਮੰਦਰ ਨੂੰ ਸੀਲ ਕਰਨ ਦੇ ਆਦੇਸ਼ ਦਿਤੇ ਤਾਂ ਜੋ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਪੈਦਾ ਨਾ ਹੋਵੇ। ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਨੂੰ ਰੋਕਣ ਲਈ ਮੰਦਰ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।